ਡੀ. ਐੱਸ. ਪੀ ਨੂੰ ਧਮਕੀਆਂ ਦੇਣ ਦੀ ਕੈਪਟਨ ਦੇ ਮੰਤਰੀ ਦੀ ਆਡੀਓ

ਸਥਾਨਕ ਸਰਕਾਰਾਂ ਵਿਭਾਗ ‘ਚ ਤਾਇਨਾਤ ਡੀ. ਐੱਸ. ਪੀ. ਬਲਵਿੰਦਰ ਸੇਖੋਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਮਕੀਆਂ ਦੇਣ ਦੀ ਇਕ ਕਥਿਤ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਰਪੋਰੇਸ਼ਨ ਦੇ ਡੀ. ਐੱਸ. ਪੀ. ਨੂੰ ਪਹਿਲਾਂ ਤਾਂ ਫੋਨ ਕਰਦੇ ਹਨ ਅਤੇ ਫਿਰ ਖੁਦ ਹੀ ਫੋਨ ਦੀ ਰਿਕਾਰਡਿੰਗ ਕਰਨ ਬਾਰੇ ਆਖਦੇ ਹਨ।

ਉਨ੍ਹਾਂ ਦੇ ਹਲਕੇ ਵਿਚ ਦਖਲ ਅੰਦਾਜ਼ੀ ਨਾ ਕਰਨ ਦੀ ਫਿਰ ਧਮਕੀਆਂ ਦਿੰਦੇ ਹੋਏ ਡੀ. ਐੱਸ. ਪੀ. ਨੂੰ ਚਿਤਾਵਨੀ ਦਿੰਦੇ ਹਨ। ਡੀ. ਐੱਸ. ਪੀ. ਨੂੰ ਦੇਖ ਲੈਣ ਦੀ ਗੱਲ ਵੀ ਇਸ ਕਥਿਤ ਆਡੀਓ ਵਿਚ ਕੈਬਨਿਟ ਮੰਤਰੀ ਆਖ ਰਹੇ ਸੁਣੇ ਜਾ ਰਹੇ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਆਡੀਓ ਵਿਚਲੀ ਆਵਾਜ਼ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਹੈ ਜਾਂ ਕਿਸੇ ਹੋਰ ਦੀ, ਇਹ ਜਾਂਚ ਦਾ ਵਿਸ਼ਾ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਜੀਵਨ, ਵਧੀਆ ਸਿੱਖਿਆ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਸ਼ਬਦ ਅੱਜ ਸਥਾਨਕ ਵਾਰਡ ਨੰਬਰ 68 ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਪ੍ਰਗਟ ਕੀਤੇ। ਇਹ ਕੈਂਪ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਪਿਤਾ ਸਵਰਗੀ ਪੰਡਿਤ ਨਰਾਇਣ ਦਾਸ ਦੀ ਯਾਦ ਵਿੱਚ ਲਗਾਇਆ ਗਿਆ ਸੀ। ਜਿਸ ਵਿੱਚ 101 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਭ ਤੋਂ ਵਧੇਰੇ ਤਵੱਜੋਂ ਚੰਗੀਆਂ ਸਿਹਤ ਸਹੂਲਤਾਂ, ਵਧੀਆ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਦਿੱਤਾ ਜਾ ਰਿਹਾ ਹੈ। 

Share this...
Share on Facebook
Facebook
error: Content is protected !!