ਹਾਈ ਅਲਰਟ ਤੋਂ ਬਾਅਦ ਇਹ ਤਿਆਰੀਆਂ ਪੰਜਾਬ ਵਿੱਚ ਸ਼ੁਰੂ ਹੋਈਆਂ

ਭਾਰਤੀ ਹਵਾਈ ਫੌਜ ਵਲੋਂ ਮੰਗਲਵਾਰ ਕੀਤੀ ਹਵਾਈ ਸਟਰਾਈਕ ਤੋਂ ਮਗਰੋਂ ਪੰਜਾਬ ਦੀ ਸਰਹੱਦ (ਬਾਰਡਰ) ‘ਤੇ ਪਾਕਿਸਤਾਨੀ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਆਕਾਸ਼ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਆਕਾਸ਼ ਮਿਜ਼ਾਈਲ ਦੀ ਤਾਇਨਾਤੀ ਨਾਲ ਹੀ ਏਅਰ ਡਿਫੈਂਸ ਸਿਸਟਮ ਨੂੰ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਕਾਰਵਾਈ ਤੋਂ ਬਾਅਦ ਪੰਜਾਬ ਬਾਰਡਰ ‘ਤੇ ਅਲਰਟ ਕਰ ਦਿੱਤਾ ਗਿਆ ਹੈ। ਆਕਾਸ਼ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਯਾਨੀ ਕਿ ਡੀ. ਆਰ. ਡੀ. ਓ. ਵਲੋਂ ਵਿਕਸਿਤ ਕੀਤਾ ਗਿਆ ਹੈ।

ਇਹ ਮਿਜ਼ਾਈਲ ਲੜਾਕੂ ਜਹਾਜ਼ਾਂ, ਕਰੂਜ਼ ਮਿਜ਼ਾਈਲਾਂ ਅਤੇ ਹਵਾ ਤੋਂ ਜ਼ਮੀਨ ‘ਤੇ ਵਾਰ ਕਰਨ ਵਾਲੇ ਬੈਲਸਟਿਕ ਮਿਜ਼ਾਈਲਾਂ ਨੂੰ ਵੀ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਇਸ ਦਾ ਸਿਸਟਮ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਈ ਪਾਸਿਓਂ ਆਉਂਦੇ ਖਤਰਿਆਂ ਨੂੰ ਇਕੱਠੇ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੀ ਹੈ। ਕਰੀਬ 25 ਕਿਲੋਮੀਟਰ ਦੀ ਦੂਰੀ ਤਕ ਵਾਰ ਕਰਨ ਆਕਾਸ਼ ਮਿਜ਼ਾਈਲ ਵਿਚ ਦੀ ਸਮਰੱਥਾ ਹੈ।

ਆਪਣੇ ਨਾਲ ਇਹ 55 ਕਿਲੋਗ੍ਰਾਮ ਦੇ ਵਿਸਫੋਟਕ ਨੂੰ ਲਿਜਾ ਸਕਦੀ ਹੈ। ਵੱਡੀ ਗੱਲ ਇਹ ਹੈ ਕਿ ਇਹ ਕਿਸੇ ਵੀ ਮੌਸਮ ਯਾਨੀ ਕਿ ਹਰ ਤਰ੍ਹਾਂ ਦੇ ਮੌਸਮ ਵਿਚ ਕੰਮ ਕਰ ਸਕਦੀ ਹੈ। ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਤੇ ਪੁਲਸ ਅਧਿਕਾਰੀਆਂ ਨਾਲ ਹਾਲਾਤ ਬਾਰੇ ਵਿਚਾਰ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ। ਸੂਬੇ ਦੇ ਸਰਹੱਦੀ ਇਲਾਕਿਆਂ ਵਿਚ ਪੰਜਾਬ ਸਰਕਾਰ ਵਲੋਂ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਜ਼ਮੀਨੀ ਪੱਧਰ ‘ਤੇ ਸਰਹੱਦੀ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਜਾਣਗੇ। ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਹੈ।

Share this...
Share on Facebook
Facebook
error: Content is protected !!