ਕੱਲ੍ਹ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਨੂੰ ਵਾਪਸ ਕਰੇਗਾ ਪਾਕਿਸਤਾਨ

ਬੀਤੇ ਕੱਲ੍ਹ ਪਾਕਿਸਤਾਨੀ ਖੇਤਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਭਲਕੇ ਰਿਹਾਅ ਕਰਨ ਜਾ ਰਿਹਾ ਹੈ। ਇਹ ਐਲਾਨ ਕੌਮੀ ਅਸੈਂਬਲੀ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਹੈ। ਬੀਤੇ ਕੱਲ੍ਹ ਆਪਣੀ ਜ਼ਮੀਨ ‘ਤੇ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਆਪਣੇ ਮਿੱਗ-21 ਜਹਾਜ਼ ਵਿੱਚ ਅਭਿਨੰਦਨ ਨੇ ਭਾਰਤੀ ਹੱਦ ‘ਤੇ ਬੰਬ ਸੁੱਟਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜਣ ਲਈ ਉਡਾਣ ਭਰੀ ਸੀ।

ਪਾਕਿਸਤਾਨੀ ਫ਼ੌਜ ਨੇ ਭਾਰਤੀ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ। ਪਾਇਲਟ ਦੇ ਗ੍ਰਿਫ਼ਤਾਰ ਹੋਣ ਮਗਰੋਂ ਭਾਰਤ ‘ਤੇ ਵੀ ਦਬਾਅ ਵਧਿਆ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ।ਭਾਰਤ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ ‘ਤੇ ਕੀਤੀ ਹਵਾਈ ਕਾਰਵਾਈ ਮਗਰੋਂ ਸ਼ੁੱਕਰਵਾਰ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਸੀ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦਾ ਐਲਾਨ ਕਰਨ ਦੇ ਨਾਲ-ਨਾਲ ਭਾਰਤ ਖ਼ਿਲਾਫ਼ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਭਾਰਤ ਵੱਲੋਂ ਮਿਜ਼ਾਈਲ ਹਮਲੇ ਦਾ ਡਰ ਸੀ। ਜੇ ਭਾਰਤ ਨੇ ਹੁਣ ਵੀ ਹਮਲਾ ਕੀਤਾ ਤਾਂ ਇਮਰਾਨ ਨੇ ਆਪਣੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਸੀਂ ਜਵਾਬ ਦਿਆਂਗੇ।

ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਣੂ ਹਥਿਆਰਾਂ ਦੇ ਸਿਰ ‘ਤੇ ਬਲੈਕਮੇਲ ਨਹੀਂ ਕਰਦੇ ਤੇ ਜੰਗ ਬਾਰੇ ਕੋਈ ਵੀ ਨਾ ਸੋਚੇ, ਜੰਗ ਸਭ ਨੂੰ ਬਰਬਾਦ ਕਰੇਗੀ। ਉਨ੍ਹਾਂ ਕਿਹਾ ਕਿ ਮੋਦੀ ਨੂੰ ਫੋਨ ਕਰਨ ਦੀ ਮੈਂ ਬੁੱਧਵਾਰ ਸ਼ਾਮ ਨੂੰ ਕੋਸ਼ਿਸ਼ ਕੀਤੀ ਪਰ ਗੱਲਬਾਤ ਨਾ ਹੋਈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਹੋਰ ਜ਼ਿਆਦਾ ਮੈਂ ਮੋਦੀ ਨੂੰ ਪੈਗ਼ਾਮ ਦਿੰਦਾ ਹਾਂ,ਸਥਿਤੀ ਨਾ ਖ਼ਰਾਬ ਕਰੇ, ਆਓ ਗੱਲਬਾਤ ਕਰੀਏ। ਪਾਕਿ ਪੀਐਮ ਨੇ ਕਿਹਾ ਕਿ ਸਾਨੂੰ ਭਾਰਤੀ ਡੋਜ਼ੀਅਰ ਪੁਲਵਾਮਾ ਹਮਲੇ ‘ਤੇ ਮਿਲਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ‘ਤੇ ਗੱਲਬਾਤ ਬਹੁਤ ਜ਼ਰੂਰੀ ਹੈ, ਕਿਉਂਕਿ ਕਸ਼ਮੀਰ ਮਸਲੇ ਦੇ ਹੱਲ ਬਿਨਾਂ ਸਾਡੇ ‘ਤੇ ਇਲਜ਼ਾਮ ਲੱਗਦੇ ਹੀ ਰਹਿਣਗੇ। ਇਮਰਾਨ ਨੇ ਕਿਹਾ ਕਿ ਭਾਰਤ ਵੀ ਇਸ ਲਈ ਅੱਗੇ ਵਧੇ ਅਸੀਂ ਸਿਰਫ਼ ਸ਼ਾਂਤੀ ਚਾਹੁੰਦੇ ਹਾਂ।

Share this...
Share on Facebook
Facebook
error: Content is protected !!