ਪਾਕਿਸਤਾਨ ਫੌਜ ਨਾਲ ਨਹੀਂ ਨੱਚਿਆ ਕਮਾਂਡਰ ਅਭਿਨੰਦਨ

26 ਜਨਵਰੀ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਜੰਮੂ-ਕਸ਼ਮੀਰ ‘ਚ ਭਾਰਤੀ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਆਏ ਪਾਕਿਸਤਾਨੀ ਹਵਾਈ ਫੌਜ ਦੇ ਜਹਾਜ਼ਾਂ ਦਾ ਪਿੱਛਾ ਕੀਤਾ। ਅਭਿਨੰਦਨ ਭਾਰਤੀ ਬੇੜੇ ‘ਚ ਸ਼ਾਮਲ ਇਕ ਮਿਗ-21 ਨੂੰ ਉੱਡਾ ਰਹੇ ਸਨ। ਉਨ੍ਹਾਂ ਨੇ ਪਾਕਿਸਤਾਨ ਦੇ ਇਕ ਐੱਫ-16 ਲੜਾਕੂ ਜਹਾਜ਼ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਦਾ ਜਹਾਜ਼ ਵੀ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪੈਰਾਸ਼ੂਟ ਨਾਲ ਹੇਠਾਂ ਉਤਰ ਆਏ। ਅਭਿਨੰਦਨ ਜਦੋਂ ਹੇਠਾਂ ਉਤਰੇ ਤਾਂ ਉਨ੍ਹਾਂ ਨੇ ਖੁਦ ਨੂੰ ਪੀ.ਓ.ਕੇ. ‘ਚ ਪਾਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਹਿਰਾਸਤ ‘ਚ ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ ਲੈ ਲਿਆ।

ਅੱਜ ਯਾਨੀ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਹਿਰਾਸਤ ‘ਚ ਭਾਰਤੀ ਪਲਾਇਟ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਨੂੰ ਵਾਪਸ ਸੌਂਪਿਆ ਜਾਵੇਗਾ। ਚੇਨਈ ਤੋਂ ਦਿੱਲੀ ਜਾ ਰਿਹਾ ਇਕ ਜਹਾਜ਼ ਅੱਧੀ ਰਾਤ ਤੋਂ ਬਾਅਦ ਆਪਣੀ ਮੰਜ਼ਲ ‘ਤੇ ਰੁਕਿਆ ਤਾਂ ਕਿਸੇ ਨੂੰ ਬੈਗ ਕੱਢਣ ਜਾਂ ਬਾਹਰ ਜਾਣ ਦੀ ਜਲਦਬਾਜ਼ੀ ਨਹੀਂ ਸੀ, ਕਿਉਂਕਿ ਹਰ ਕਿਸੇ ਦੀਆਂ ਨਜ਼ਰਾਂ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦੇ ਮਾਤਾ-ਪਿਤਾ ‘ਤੇ ਟਿਕੀਆਂ ਹੋਈਆਂ ਸਨ। ਸ਼ੁੱਕਰਵਾਰ ਤੜਕੇ ਜਹਾਜ਼ ‘ਚ ਸਵਾਰ ਯਾਤਰੀਆਂ ਨੇ ਖੜ੍ਹੇ ਹੋ ਕੇ ਏਅਰ ਮਾਰਸ਼ਲ (ਰਿਟਾਇਰਡ) ਐੱਸ. ਵਰਤਮਾਨ ਅਤੇ ਡਾ. ਸ਼ੋਭਾ ਵਰਤਮਾਨ ਦੇ ਸਨਮਾਨ ‘ਚ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਨੂੰ ਪਹਿਲਾਂ ਉਤਰਨ ਦਿੱਤਾ।

ਯਾਤਰੀਆਂ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ‘ਚ ਆਪਣੇ ਬੇਟੇ ਨੂੰ ਲਿਜਾਉਣ ਲਈ ਅੰਮ੍ਰਿਤਸਰ ਜਾਣ ਲਈ ਦਿੱਲੀ ਪੁੱਜੇ ਜੋੜੇ ਨੂੰ ਸਿਰ ਝੁਕਾ ਕੇ ਲੋਕਾਂ ਦਾ ਸਵਾਗਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਅੱਧੀ ਰਾਤ ਤੋਂ ਬਾਅਦ ਉਤਰਿਆ। ਦਿੱਲੀ ਪੁੱਜਣ ਦੇ ਤੁਰੰਤ ਬਾਅਦ ਜੋੜਾ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ। ਉਹ ਵਾਹਗਾ ਬਾਰਡਾਰ ‘ਤੇ ਆਪਣੇ ਬੇਟੇ ਦਾ ਸਵਾਗਤ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋਏ ਪਾਕਿ ਜਹਾਜ਼ਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਦੇ ਐਫ-16 ਜਹਾਜ਼ ਨੂੰ ਤਬਾਹ ਵੀ ਕੀਤਾ। ਇਸ ਦੌਰਾਨ ਅਭਿਨੰਦਨ ਦਾ ਮਿੱਗ-21 ਵੀ ਹਾਦਸਾਗ੍ਰਸਤ ਹੋ ਗਿਆ ਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਜਾ ਡਿੱਗਾ। ਉਦੋਂ ਤੋਂ ਅਭਿਨੰਦਰ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ। ਉਸ ਦੀ ਹਮਾਇਤ ਵਿੱਚ ਵੱਡੇ ਪੱਧਰ ‘ਤੇ ਮੁਹਿੰਮ ਜਾਰੀ ਹੈ ਤੇ ਅੱਜ ਉਹ ਭਾਰਤ ਵਾਪਸ ਆ ਰਿਹਾ ਹੈ।

Share this...
Share on Facebook
Facebook
error: Content is protected !!