ਭਾਰਤੀ ਹਵਾਈ ਫੌਜ ਦੇ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ

ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ। ਇਸ ਲਈ ਵਾਹਗਾ ਬਾਰਡਰ ‘ਤੇ ਉਨ੍ਹਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਅਭਿਨੰਦਨ ਦੇ ‘ਮਹਾ ਅਭਿਨੰਦਨ’ ਲਈ ਪੂਰਾ ਹਿੰਦੁਸਤਾਨ ਵਾਹਗਾ ਬਾਰਡਰ ‘ਤੇ ਉਮੜਿਆ ਹੋਇਆ ਹੈ। ਵਾਹਗਾ ਸਰਹੱਦ ‘ਤੇ ਸਵੇਰੇ 4ਵਜੇ ਤੋਂ ਹੀ ਲੋਕ ਇਕੱਠੇ ਹੋ ਚੁੱਕੇ ਹਨ। ਸਰਹੱਦ ‘ਤੇ ਭਾਰਤੀ ਖੇਤਰ ‘ਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਥੇ ਪਹੁੰਚ ਸਕਦੇ ਹਨ।

ਅਟਾਰੀ ਬਾਰਡਰ ‘ਤੇ ਅੱਜ ਬੀ.ਐੱਸ.ਐੱਫ. ਵਲੋਂ ਰਿਟ੍ਰੀਟ ਸੈਰੇਮਨੀ ਨੂੰ ਰੱਦ ਦਿੱਤੀ ਗਈ ਹੈ। ਜਾਣਕਾਰੀ ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਪਰਤ ਰਹੇ ਹਨ, ਜਿਸ ਦੇ ਚੱਲਦਿਆਂ ਅਭਿਨੰਦਨ ਦੀ ਸਰੁੱਖਿਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਬੀ.ਐੱਸ.ਐੱਫ. ਵਲੋਂ ਇਹ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਦੇ ਕਬਜ਼ੇ ਵਿੱਚ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਵਾਹਗਾ ਬਾਰਡਰ ਪਹੁੰਚ ਚੁੱਕੇ ਹਨ। ਇੱਥੋਂ ਕੁਝ ਹੀ ਸਮੇਂ ਵਿੱਚ ਉਨ੍ਹਾਂ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਲਿਆਂਦਾ ਜਾਵੇਗਾ।

ਅਭਿਨੰਦਨ ਦੀ ਆਮਦ ‘ਤੇ ਭਾਰਤ ਆਪਣੇ ਹਿੱਸੇ ਵਿੱਚ ਕੀਤੀ ਜਾਣ ਵਾਲੀ ਰੀਟ੍ਰੀਟ ਸੈਰੇਮਨੀ ਰੱਦ ਕਰ ਦਿੱਤੀ ਸੀ, ਪਰ ਪਾਕਿਸਤਾਨ ਆਪਣੇ ਹਿੱਸੇ ਪਰੇਡ ਹੋਣ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ। ਕੁਝ ਸਮਾਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਅਟਾਰੀ ਸਰਹੱਦ ‘ਤੇ ਪਹੁੰਚ ਗਏ ਹਨ ਤੇ ਉਹੀ ਉਨ੍ਹਾਂ ਨੂੰ ਰਿਸੀਵ ਕਰਨਗੇ। ਭਾਰਤ ਪਹੁੰਚਣ ‘ਤੇ ਪਹਿਲਾਂ ਅਭਿਨੰਦਨ ਦੀ ਮੈਡੀਕਲ ਜਾਂਚ ਹੋਵੇਗੀ ਤੇ ਫਿਰ ਅੱਗੇ ਜਾਣਗੇ।ਪਾਕਿਸਤਾਨ ਦੀ ਹਿਰਾਸਤ ‘ਚ ਭਾਰਤੀ ਹਵਾਈ ਫ਼ੌਜ ਦਾ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਅੱਜ ਵਤਨ ਵਾਪਸ ਪਰਤ ਰਿਹਾ ਹੈ। ਆਪਣੇ ਬਹਾਦੁਰ ਪੁੱਤਰ ਨੂੰ ਲੈਣ ਉਸ ਦੇ ਮਾਪੇ ਵੀ ਪਹੁੰਚ ਰਹੇ ਹਨ। ਲੋਕਾਂ ਨੇ ਉਨ੍ਹਾਂ ਦੇ ਸਵਾਗਤ ਵਿੱਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

Share this...
Share on Facebook
Facebook
error: Content is protected !!