ਜਾਣੋ ਕੌਣ ਸੀ ਅਭਿਨੰਦਨ ਨੂੰ ਬਾਰਡਰ ਤੱਕ ਛੱਡਣ ਆਈ ਔਰਤ

ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਆਖਰਕਾਰ ਛੱਡ ਦਿੱਤਾ ਹੈ। ਪਾਕਿਸਤਾਨੀ ਰੇਂਜਰਸ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਅਟਾਰੀ-ਵਾਹਗਾ ਬਾਰਡਰ ਤੱਕ ਸ਼ੁੱਕਰਵਾਰ ਦੇਰ ਰਾਤ 9 ਵਜੇ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਨੂੰ ਛੱਡਣ ਆਏ। ਇਸ ਦੌਰਾਨ ਇਕ ਔਰਤ ਵੀ ਵਿੰਗ ਕਮਾਂਡਰ ਅਭਿਨੰਦਨ ਨਾਲ ਮੌਜੂਦ ਸੀ। ਉਹ ਉਨ੍ਹਾਂ ਦਾ ਅਟਾਰੀ-ਵਾਹਗਾ ਬਾਰਡਰ ਤੱਕ ਚੱਲ ਕੇ ਆਈ। ਇਸ ਔਰਤ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਅਤੇ ਸਵਾਲ ਉੱਠਣ ਲੱਗੇ ਕਿ ਆਖਰ ਇਹ ਔਰਤ ਕੌਣ ਹੈ?


ਵਿੰਗ ਕਮਾਂਡਰ ਅਭਿਨੰਦਨ ਦੀ ਇਹ ਔਰਤ ਕੋਈ ਰਿਸ਼ਤੇਦਾਰ ਨਹੀਂ ਹੈ। ਇਹ ਔਰਤ ਪਾਕਿਸਤਾਨ ਵਿਦੇਸ਼ ਵਿਭਾਗ ‘ਚ ਭਾਰਤ ਮਾਮਲਿਆਂ ਦੀ ਡਾਇਰੈਕਟਰ ਹੈ, ਜਿਸ ਦਾ ਨਾਂ ਡਾ. ਫਰਿਹਾ ਬੁਗਤੀ ਹੈ। ਫਰਿਹਾ ਬੁਗਤੀ ਪਾਕਿਸਤਾਨ ਵਿਦੇਸ਼ ਸੇਵਾ (ਐੱਫ.ਐੱਸ.ਪੀ.) ਦੀ ਅਧਿਕਾਰੀ ਹੈ, ਜੋ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਸੀ.) ਦੇ ਹਮਅਹੁਦੇਦਾਰ ਹੈ। ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਮਾਮਲੇ ਨੂੰ ਵੀ ਡਾ. ਫਰਿਹਾ ਬੁਗਤੀ ਦੇਖਦੀ ਹੈ। ਫਿਲਹਾਲ ਜਾਧਵ ਪਾਕਿਸਤਾਨ ਦੀ ਗ੍ਰਿਫਤ ‘ਚ ਹੈ। ਪਿਛਲੇ ਸਾਲ ਜਦੋਂ ਜਾਧਵ ਦੀ ਮਾਂ ਅਤੇ ਪਤਨੀ ਉਨ੍ਹਾਂ ਨੂੰ ਮਿਲਣ ਪਾਕਿਸਤਾਨ ਗਏ ਸ਼ਨ, ਉਦੋਂ ਵੀ ਡਾ. ਫਰਿਹਾ ਬੁਗਤੀ ਮੌਜੂਦ ਸੀ।

ਜ਼ਿਕਰਯੋਗ ਹੈ ਕਿ ਵਿੰਗ ਕਮਾਂਡਰ ਅਭਿਨੰਦਨ 27 ਫਰਵਰੀ ਨੂੰ ਹੀ ਪਾਕਿ ਜਹਾਜ਼ਾਂ ਨੂੰ ਖਦੇੜਨ ਦੌਰਾਨ ਮਿਗ-21 ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਤੋਂ ਡਿੱਗ ਗਏ ਸਨ। ਜਾਂਬਾਜ਼ ਅਭਿਨੰਦਨ ‘ਤੇ ਹਮਲਾ ਕੀਤਾ ਗਿਆ ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਜਿੱਥੇ ਉਹ ਡਿੱਗੇ ਸਨ, ਉਹ ਇਲਾਕਾ ਪਾਕਿ ਕਬਜ਼ੇ ਵਾਲੇ ਕਸ਼ਮੀਰ ‘ਚ ਸੀ। ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਨਾਲ ਹੀ ਉਨ੍ਹਾਂ ਨੇ ਸਾਹਸ ਤੇ ਸੰਜਮ ਦਿਖਾਉਂਦੇ ਹੋਏ ਹਵਾਈ ਫਾਇਰ ਕਰ ਕੇ ਜਾਨ ਬਚਾਈ। ਆਪਣੇ ਕੋਲ ਪਏ ਦਸਤਾਵੇਜ਼ ਨਿਗਲ ਲਏ, ਪਰ ਦੁਸ਼ਮਣ ਦੇ ਹੱਥ ‘ਚ ਨਹੀਂ ਆਉਣ ਦਿੱਤੇ। ਪਾਕਿ ਫੌਜ ਪਹੁੰਚੀ ਤੇ ਉਨ੍ਹਾਂ ਨੂੰ ਭੀੜ ਤੋਂ ਛੁਡਾ ਕੇ ਕਬਜ਼ੇ ‘ਚ ਲੈ ਲਿਆ। ਜਦੋਂ ਤਕ ਪਾਕਿਸਤਾਨ ਦੀ ਹਿਰਾਸਤ ‘ਚ ਰਹੇ, ਉਨ੍ਹਾਂ ਨੇ ਪਛਾਣ ਦੇ ਨਾਂ ਤੇ ਸਿਰਫ ਨਾਂ ‘ਤੇ ਰੈਂਕ ਦੱਸਿਆ।

Share this...
Share on Facebook
Facebook
error: Content is protected !!