ਪੈਸੇ ਖੋਹ ਦਰੱਖਤ ਨਾਲ ਬੰਨ੍ਹਿਆ ਬੱਚਾ, ਟੋਲ ਪਲਾਜ਼ਾ ਵਾਲਿਆਂ ਦੀ ਕਰਤੂਤ

ਇਕ ਵਾਰ ਫਿਰ ਅਕਸਰ ਵਿਵਾਦਾਂ ‘ਚ ਰਹਿਣ ਵਾਲਾ ਲਾਡੋਵਾਲ ਟੋਲ ਪਲਾਜ਼ਾ ਸੁਰਖੀਆਂ ‘ਚ ਹੈ। ਦਰਅਸਲ ਇਕ ਵੀਡੀਓ ਜਿਸ ਵਿਚ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਇਕ ਮਾਸੂਮ ਬੱਚੇ ਦੇ ਹੱਥ ਬੰਨੇ ਹੋਏ ਹਨ ਤੇ ਬੰਧਕ ਬਣਾਇਆ ਹੋਇਆ ਹੈ। ਵੀਡੀਓ ਵਿਚ ਟੋਲ ਪਲਾਜ਼ਾ ਕਰਮਚਾਰੀ ਦੱਸ ਰਿਹਾ ਹੈ ਕਿ ਬੱਚਾ ਟੋਲ ਪਲਾਜ਼ਾ ‘ਤੇ ਰੁਕਣ ਵਾਲੀਆਂ ਗੱਡੀਆਂ ਤੋਂ ਭੀਖ ਮੰਗ ਰਿਹਾ ਸੀ ਤੇ ਵਾਰ-ਵਾਰ ਵਰਜਣ ‘ਤੇ ਵੀ ਨਹੀਂ ਸੀ ਰੁਕਿਆ, ਜਿਸਦੇ ਚੱਲਦਿਆਂ ਬੱਚੇ ਨੂੰ ਬੰਧਕ ਬਣਾਇਆ ਗਿਆ।

ਵੀਡੀਓ ਜਲੰਧਰ-ਲੁਧਿਆਣਾ ਰੋਡ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਬੱਚੇ ਦੀ ਹਾਲਤ ਨੂੰ ਦੇਖ ਕੇ ਉਥੋਂ ਲੰਘ ਰਹੇ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਖੋਲ੍ਹਿਆ ਅਤੇ ਟੋਲ ਪਲਾਜ਼ਾ ਵਾਲਿਆਂ ਦੀ ਕਲਾਸ ਲਗਾਈ। ਇੰਨਾਂ ਹੀ ਨਹੀਂ ਟੋਲ ਪਲਾਜ਼ਾ ਕਰਮਚਾਰੀਆਂ ਦੀ ਕਰਤੂਤ ਦੇਖੋ ਕਿ ਇਨ੍ਹਾਂ ਨੇ ਬੱਚੇ ਤੋਂ ਉਸ ਦੇ ਮੰਗੇ ਹੋਏ ਪੈਸੇ ਵੀ ਲੈ ਲਏ ਜੋ ਬਾਅਦ ‘ਚ ਬੱਚੇ ਦੀ ਮਦਦ ਲਈ ਆਏ ਲੋਕਾਂ ਨੇ ਵਾਪਸ ਕਰਵਾਏ। ਹਾਲਾਂਕਿ ਟੋਲ ਪਲਾਜ਼ਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਬੱਚਾ ਉੱਥੇ ਵਾਰ-ਵਾਰ ਭੀਖ ਮੰਗਣ ਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਸਖਤੀ ਦਿਖਾਈ ਪਰ ਇੱਥੇ ਇਕ ਸੱਚ ਇਹ ਵੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ, ਇਸ ਤਰ੍ਹਾਂ ਅਣਮਨੁੱਖੀ ਰਵੱਈਆ ਅਪਨਾਉਣਾ ਕਿੱਥੋਂ ਤਕ ਜਾਇਜ਼ ਹੈ।

ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲਾ ਹੋਣਾ ਕੋਈ ਆਸਾਨ ਕੰਮ ਨਹੀਂ ਹੈ। ਬੱਚੇਦਾ ਲਗਾਤਾਰ ਰੋਣਾ ਤਣਾਉਪੂਰਨ ਹੋਸਕਦਾ ਹੈਅਤੇ ਤੁਹਾਡੇਲਈ ਇੱਕ ਖਤਰਨਾਕ ਗੁੱਸੇ ਦਾ ਪ੍ਰੇਕ ਬਣ ਸਕਦਾ ਹੈ। ਕਈ ਵਾਰੀ ਬੱਚੇਦੇਰੋਣ ਦਾ ਕੋਈ ਕਾਰਨ ਨਹੀਂ ਹੁੰਦਾ ਅਤੇਤੁਸੀਂ ਉਸ ਨੂੰ ਚੁਪ ਕਰਾਉਣ ਲਈ ਕੁਝ ਵੀ ਨਹੀਂ ਕਰ ਸਕਦੇ। ਬੱਚੇਨੂੰ ਕਦੇਵੀ, ਭੁੱਲ ਕੇਵੀ ਨਾ ਝੰਜੋੜ! ਝੰਜੋੜਨ ਨਾਲ ਤੁਹਾਡੇਬੱਚੇਦੇਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਸਦੀ ਮੌਤ ਵੀ ਹੋਸਕਦੀ ਹੈ। ਕਿਸੇ ਵੀ ਬੱਚੇ ਨੂੰ, ਉਸਦੀ ਉਮਰ ਭਾਵੇਂ ਜੋ ਵੀ ਝੰਜੋੜਨਾ ਨਹੀਂ ਚਾਹੀਦਾ।

Share this...
Share on Facebook
Facebook
error: Content is protected !!