ਪੰਜਾਬੀ ਗੀਤਕਾਰ ਅਤੇ ਸਾਹਿਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਬੀਤੀ ਰਾਤ ਦਿਹਾਂਤ

ਪੰਜਾਬ ਦੇ ਪ੍ਰਸਿੱਧ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਨਹੀਂ ਰਹੇ। ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹਨਾਂ ਦੀ ਉਮਰ 54 ਸਾਲ ਸੀ। ਹਰਜੀਤ ਹਰਮਨ ਦੀ ਆਵਾਜ਼ ਵਿਚ ਅਨੇਕਾਂ ਸੁਪਰਹਿੱਟ ਗੀਤ ਪ੍ਰਗਟ ਸਿੰਘ ਦੀ ਕਲਮ ਨੇ ਪੰਜਾਬੀਆਂ ਸਰੋਤਿਆਂ ਦੀ ਝੋਲੀ ਵਿਚ ਪਾਏ ਹਨ। ਉਹਨਾਂ ਦੇ ਦਿਹਾਂਤ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਰਾਹੀਂ ਗਾਇਕ ਹਰਜੀਤ ਹਰਮਨ ਵੱਲੋਂ ਦਿੱਤੀ ਹੈ। ਉਹਨਾਂ ਲਿਖਿਆ ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ “ਅਲਵਿਦਾ ਸਰਦਾਰ ਪਰਗਟ ਸਿਆਂ”

ਅਨੇਕਾਂ ਖ਼ੂਬਸੂਰਤ ਅਵਾਜਾਂ ਦੇ ਜ਼ਿਲ੍ਹਾ ਸੰਗਰੂਰ ਦੇ ਇਤਿਹਾਸਕ ਮਹੱਤਤਾ ਵਾਲੇ ਕਸਬੇ ਸ੍ਰੀ ਮਸਤੂਆਣਾ ਸਾਹਿਬ ਦੇ ਕਰੀਬ ਪਿੰਡ ਲਿੱਦੜਾਂ ਦੇ ਜੰਮਪਲ ਪ੍ਰਗਟ ਸਿੰਘ ਦੇ ਗੀਤ ਸ਼ਿੰਗਾਰ ਬਣੇ ਹਨ ਪਰ ਪ੍ਰਗਟ ਦੇ ਗੀਤਾਂ ਦਾ ਜਿਹੜਾ ਰਿਸ਼ਤਾ ਗਾਇਕ ਹਰਜੀਤ ਹਰਮਨ ਦੀ ਆਵਾਜ਼ ਨਾਲ ਹੈ ਉਹ ਹੋਰ ਕਿਸੇ ਨਾਲ ਨਹੀਂ, ਇਸ ਗੱਲ ਦੇ ਗਵਾਹ ਸਮੂਹ ਪੰਜਾਬੀ ਹਨ। ਹਰਜੀਤ ਹਰਮਨ ਤੋਂ ਇਲਾਵਾ ਪ੍ਰਗਟ ਦੇ ਗੀਤ ਮਿਸ ਪੂਜਾ, ਹਾਰਵੀ, ਮਨੀ ਔਜਲਾ, ਸਤਵਿੰਦਰ ਬਿੱਟੀ, ਰਵਿੰਦਰ ਗਰੇਵਾਲ ਆਦਿ ਗਾਇਕਾਂ ਨੇ ਵੀ ਰਿਕਾਰਡ ਕਰਵਾਏ ਹਨ ਪਰ ਜਿਆਦਾਤਰ ਗੀਤ ਹਰਜੀਤ ਹਰਮਨ ਦੀ ਅਵਾਜ਼ ਨੂੰ ਹੀ ਨਸੀਬ ਹੋਏ ਹਨ।

ਪ੍ਰਗਟ ਲਿੱਦੜਾਂ ਨੇ ‘ਬਨੇਰੇ ਉੱਤੇ ਕਾਂ, ‘ਜੰਜੀਰੀ, ‘ਸੁਰਮਾ, ‘ਮਰਜ਼ ਇਸ਼ਕ ਦੀ, ‘ਕੁੜੀ ਚਿਰਾਂ ਤੋਂ ਵਿੱਛੜੀ, ‘ਚਰਖਾ, ‘ਚਿੱਠੀ, ‘ਚਾਦਰ, ‘ਪੰਜ਼ੇਬਾਂ, ‘ਜੱਟਾਂ ਦੇ ਪੁੱਤ, ‘ਚੰਨ, ‘ਵੰਡ ਗਏ ਪੰਜਾਬ ਦੀ ਤਰਾਂ, ‘ਗੱਲ ਦਿਲ ਦੀ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ। ਜ਼ਿਕਰਯੋਗ ਹੈ ਕਿ ਪ੍ਰਗਟ ਲਿੱਦੜਾਂ ਤੇ ਹਰਜੀਤ ਹਰਮਨ ਦੀ ਜੋੜੀ ਲੰਬੇ ਅਰਸੇ ਤੋਂ ਮਕਬੂਲ ਚਲੀ ਆ ਰਹੀ ਸੀ। ਪ੍ਰਗਟ ਲਿੱਦੜਾਂ ਦਾ ਪੁੱਤਰ ਸਟਾਈਲਨਵੀਰ ਸਿੰਘ ਪ੍ਰਸਿੱਧ ਵੀਡੀਓ ਡਾਇਰੈਕਟਰ ਹਨ। ਉਨ੍ਹਾਂ ਦੀ ਮੌਤ ਨਾਲ ਸੰਗੀਤ ਜਗਤ ਅੰਦਰ ਸੋਗ ਦੀ ਲਹਿਰ ਛਾ ਗਈ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ।

Share this...
Share on Facebook
Facebook
error: Content is protected !!