ਬਿਨ੍ਹਾਂ ਕਿਸੇ ਡਰ ਲੰਡਨ ਵਿੱਚ ਐਸ਼ ਨਾਲ ਰਹਿ ਰਿਹਾ ਨੀਰਵ ਮੋਦੀ

ਲੰਦਨ ‘ਚ ਬੇਖ਼ੌਫ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਰਹਿ ਰਿਹਾ ਹੈ। ਲੰਦਨ ਦੀ ਸੜਕਾਂ ‘ਤੇ ਨੀਰਵ ਨੂੰ ‘ਦ ਟੈਲੀਗ੍ਰਾਫ’ ਦੇ ਪੱਤਰਕਾਰ ਨੇ ਦੇਖਿਆ। ਜਿਸ ਤੋਂ ਬਾਅਦ ਉਸ ਨੇ ਨੀਰਵ ਨੂੰ ਬੈਂਕ ਘੁਟਾਲੇ ਬਾਰੇ ਸਵਾਲ ਕੀਤੇ ਤਾਂ ਉਸ ਨੇ ਜਵਾਬ ਨਹੀਂ ਦਿੱਤੇ। ਨੀਰਵ ਨੂੰ ਸਵਾਲ ਕਰਨ ਦੀ ਪੱਤਰਕਾਰ ਨੇ ਕਈ ਵਾਰ ਕੋਸ਼ਿਸ਼ ਕੀਤੀ ਜਿਸ ‘ਤੇ ਉਸ ਨੇ ਕਿਹਾ, “ਸੌਰੀ ਨੋ ਕੁਮੈਂਟਸ”। ਇੱਥੇ ਆਪਣਾ ਭੇਸ ਵੀ ਨੀਰਵ ਨੇ ਰਤਾ ਬਦਲਿਆ ਹੋਇਆ ਹੈ।

ਲੰਦਨ ਦੀ ਸੜਕਾਂ ‘ਤੇ ਆਮ ਤੌਰ ‘ਤੇ ਕਲੀਨ ਸ਼ੇਵ ਰਹਿਣ ਵਾਲੇ ਨੀਰਵ ਦਾੜੀ-ਮੁੱਛ ਰੱਖੀ ਨਜ਼ਰ ਆਏ। ਬੈਂਕਾਂ ਨੂੰ ਕਰੀਬ 14,000 ਕਰੋੜ ਰੁਪਏ ਦਾ ਭਗੌੜੇ ਨੀਰਵ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ‘ਤੇ ਚੂਨਾ ਲਾਉਣ ਦਾ ਇਲਜ਼ਾਮ ਹੈ।  ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਬੈਂਕ ਕਰਜ਼ ਧੋਖਾਧੜੀ ਦੇ ਦੋਸ਼ੀ ਨੀਰਵ ਮੋਦੀ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਉਸ ਨੂੰ ਸੌਂਪਣ ਦੀ ਭਾਰਤ ਦੀ ਬੇਨਤੀ ਨੂੰ ਹਾਲ ਹੀ ‘ਚ ਇਕ ਅਦਾਲਤ ਨੂੰ ਭੇਜਿਆ ਹੈ। ਅਧਿਕਾਰਿਕ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਬ੍ਰਿਟੇਨ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਦੋ ਅਰਬ ਡਾਲਰ ਦੇ ਪੀ.ਐੱਨ.ਬੀ. ਕਰਜ਼ ਘੋਟਾਲੇ ‘ਚ ਦੋਸ਼ੀ ਨੀਰਵ ਮੋਦੀ ਲੰਡਨ ਦੇ ਵੈਸਟ ਐਂਡ ‘ਚ 80 ਲੱਖ ਪਾਊਂਡ ਦੇ ਆਲੀਸ਼ਾਨ ਘਰ ‘ਚ ਰਹਿ ਰਿਹਾ ਹੈ।

ਈ.ਡੀ. ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਮਾਮਲੇ ਨੂੰ ਲੰਡਨ ਦੀ ਇਕ ਅਦਾਲਤ ਨੂੰ ਭੇਜਣ ਦੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜ਼ਿਦ ਜਾਵਿਦ ਦੇ ਕਦਮ ਦੇ ਬਾਰੇ ‘ਚ ਅਧਿਕਾਰਿਕ ਰੂਪ ਨਾਲ ਸੂਚਿਤ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਕਦਮ ਨੀਰਵ ਨੂੰ ਭਾਰਤ ‘ਚ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਲਿਆਉਣ ਅਤੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਈ.ਡੀ.ਅਤੇ ਸੀ.ਬੀ.ਆਈ. ਦਾ ਇਕ ਸੰਯੁਕਤ ਦਲ ਬ੍ਰਿਟੇਨ ਜਾਵੇਗਾ ਅਤੇ ਵਕੀਲਾਂ ਨੂੰ ਨੀਰਵ ਦੇ ਖਿਲਾਫ ਸਬੂਤਾਂ ਤੋਂ ਅਤੇ ਭਾਰਤ ਦੇ ਪੱਖ ਜਾਣੂ ਕਰਵਾਏਗਾ। ਬੈਂਕ ਧੋਖਾਧੜੀ ਦੇ ਇਕ ਹੋਰ ਫਰਾਰ ਦੋਸ਼ੀ ਵਿਜੇ ਮਾਲਿਆ ਦੇ ਮਾਮਲੇ ‘ਚ ਵੀ ਅਜਿਹਾ ਹੀ ਕੀਤਾ ਗਿਆ ਸੀ। ਈ.ਡੀ.ਅਤੇ ਸੀ.ਬੀ.ਆਈ. ਵਲੋਂ ਮਾਮਲੇ ‘ਚ ਨੀਰਵ, ਉਸ ਦੇ ਮਾਮਾ ਮੁਹੇਲ ਚੌਕਸੀ ਅਤੇ ਹੋਰਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ।

Share this...
Share on Facebook
Facebook
error: Content is protected !!