ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ 1965 ਦੀ ਜੰਗ ਦਾ ਬਹਾਦਰ ਸੂਰਮਾ

ਜਨਰਲ ਹਰਬਖ਼ਸ਼ ਸਿੰਘ ਦੀ ਬਹਾਦਰੀ ਭਾਰਤੀ ਇਤਿਹਾਸ ਦਾ ਉਹ ਗੌਰਵ ਹੈ, ਜਿਸ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਪੁਰਾਤਨ ਸੱਭਿਅਤਾ ਵਾਲੇ ਪਿੰਡ ਬਡਰੁੱਖਾਂ ਦੀ ਧਰਤੀ ਨੂੰ ਉਸ ਸਮੇਂ ਭਾਗ ਲੱਗੇ ਜਦੋਂ 1 ਅਕਤੂਬਰ, 1913 ਨੂੰ ਡਾ. ਹਰਨਾਮ ਸਿੰਘ ਦੇ ਘਰ ਹੋਣਹਾਰ ਬਾਲਕ ਹਰਬਖ਼ਸ਼ ਸਿੰਘ ਨੇ ਮਾਤਾ ਦਲੀਪ ਕੌਰ ਦੇ ਘਰ ਜਨਮ ਲਿਆ ਤੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਹਾਈ ਸਕੂਲ ‘ਚ ਪਹੁੰਚ ਕੇ ਸਾਇੰਸ ਦੀ ਪੜ੍ਹਾਈ ਨਾਲ ਉਰਦੂ ਤੇ ਫਾਰਸੀ ਬਾਰੇ ਵੀ ਇਲਮ ਹਾਸਲ ਕੀਤਾ।

ਗੱਭਰੂ ਹਰਬਖ਼ਸ਼ ਸਿੰਘ ਛੇ ਫੁੱਟ ਤੋਂ ਵਧ ਉੱਚਾ-ਲੰਮਾ, ਸਡੌਲ ਸਰੀਰ ਵਾਲਾ ਹਾਕੀ ਦਾ ਨਿਪੁੰਨ ਖਿਡਾਰੀ ਹੋਣ ਕਰਕੇ ਪਹਿਲਾਂ ਉਸ ਨੂੰ ਲਾਹੌਰ ਕਾਲਜ ‘ਚ ਦਾਖਲਾ ਮਿਲ ਗਿਆ ਤੇ ਫਿਰ ਸੰਨ 1933 ਵਿਚ ਉਸ ਦੀ ਚੋਣ ਫੌਜ ‘ਚ ਕਮਿਸ਼ਨਡ ਅਫ਼ਸਰ ਦੇ ਤੌਰ ‘ਤੇ ਹੋ ਗਈ। ਆਈ. ਐਮ. ਏ. ਦੇਹਰਾਦੂਨ ਪਹੁੰਚ ਕੇ ਅਕੈਡਮੀ ਦੀ ਹਰ ਇਕ ਖੇਡ, ਘੋੜ ਸਵਾਰੀ ਅਤੇ ਐਥਲੈਟਿਕਸ ‘ਚ ਸ਼ੋਹਰਤ ਹਾਸਲ ਕੀਤੀ ਤੇ ਹਾਈ ਜੰਪ ਤੇ ਹਾਈ ਹਰਡੱਲਜ਼ ‘ਚ ਐਕਡਮੀ ਦਾ ਨਵਾਂ ਰਿਕਾਰਡ ਕਾਇਮ ਕੀਤਾ। ਕਮਿਸ਼ਨ ਪ੍ਰਾਪਤ ਕਰਨ ਉਪਰੰਤ ਲੈਫਟੀਨੈਂਟ ਹਰਬਖ਼ਸ਼ ਸਿੰਘ ਦਾ ਫੌਜੀ ਸਫ਼ਰ ਹੀ ਜੰਗ ਦੇ ਮੈਦਾਨ ਤੋਂ ਸ਼ੁਰੂ ਹੋਇਆ। ਬਰਤਾਨੀਆ ਫ਼ੌਜ ਦੀ ਦੂਜੀ ਪਲਟਨ ਦੀ 35-40 ਗੋਰਿਆਂ ਦੀ ਸੈਨਿਕ ਟੁਕੜੀ ਦੀ ਕਮਾਂਡ ਕਰਦਿਆਂ ਉੱਤਰ ਪੱਛਮੀ ਫਰੰਟੀਅਰ ਦੀ ਹੁਨਜ਼ ਰਿਆਸਤ ‘ਚ ‘ਅਪ੍ਰੇਸ਼ਨ ਮੁਹੰਮਦ’ ‘ਚ ਇਕ ਮਹੀਨੇ ਦੀ ਲੜਾਈ ਉਪਰੰਤ ਸਫ਼ਲਤਾ ਪ੍ਰਾਪਤ ਕੀਤੀ।

ਅਪ੍ਰੈਲ, 1945 ‘ਚ ਹਰਬਖ਼ਸ਼ ਸਿੰਘ ਦੀ ਪੋਸਟਿੰਗ 4 ਸਿੱਖ ਬਟਾਲੀਅਨ ‘ਚ ਹੋ ਗਈ। ਫਿਰ ਉਨ੍ਹਾਂ ਨੂੰ ਫਰਵਰੀ 1947 ਵਿਚ ਪਹਿਲਾਂ ਸਟਾਫ ਕਾਲਜ ਕੋਰਸ ਕੋਇਟਾ ਵਿਖੇ ਕਰਨ ਵਾਸਤੇ ਚੁਣ ਲਿਆ ਗਿਆ। ਆਪਣਾ ਪਹਿਲਾ ਇਤਿਹਾਸਕ ਰੋਲ 1947-48 ਵਿਚ ਜੰਮੂ-ਕਸ਼ਮੀਰ ਅੰਦਰ ਪਾਕਿ ਨਾਲ ਹੋਈ ਜੰਗ ‘ਚ ਪਹਿਲਾਂ ਸੀ. ਓ. ਦੇ ਤੌਰ ‘ਤੇ ਫਿਰ ਬ੍ਰਿਗੇਡ ਕਮਾਂਡਰ ਦੇ ਰੂਪ ਵਿਚ ਬੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ। ਕਮਾਂਡਰ ਹਰਬਖ਼ਸ਼ ਸਿੰਘ ਨੇ ਫੁਰਤੀਲੇ ਤੇ ਜ਼ੋਖਮ ਭਰੇ ਫੈਸਲੇ ਦੇਸ਼ ਹਿੱਤ ਵਿਚ ਲੈ ਕੇ ਪਹਿਲਾਂ ਸ੍ਰੀਨਗਰ ਹਵਾਈ ਅੱਡੇ ਨੂੰ ਬਚਾਇਆ। ਹਰਬਖ਼ਸ਼ ਸਿੰਘ ਦਾ ਵਿਚਾਰ ਸੀ ਕਿ ਜੇਕਰ ਦੁਸ਼ਮਣ ਦਾ ਪਿੱਛਾ ਕਰਦਿਆਂ ਦੁ-ਮੇਲ ਪੁਲ ਨੂੰ ਕਬਜ਼ੇ ਹੇਠ ਲੈ ਕੇ ਸਿੰਧ ਦਰਿਆ ਦਾ ਪੁਲ ਉਡਾ ਦਿੱਤਾ ਜਾਵੇ ਤਾਂ ਫਿਰ ਪਾਕਿਸਤਾਨ ਦੀ ਫੌਜ ਕਸ਼ਮੀਰ ‘ਚ ਦਾਖਲ ਹੋਣ ਤੋਂ ਅਸਮਰੱਥ ਹੋ ਸਕਦੀ ਹੈ ਪ੍ਰੰਤੂ ਅਣਖੀ ਸੂਰਮੇ ਨੂੰ ਐਸਾ ਕਰਨ ਦੀ ਪ੍ਰਵਾਨਗੀ ਨਾ ਮਿਲੀ। ਉਨ੍ਹਾਂ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ।

Share this...
Share on Facebook
Facebook
error: Content is protected !!