ਸਲੂਟ ਹੈ ਇਸ ਵੀਰ ਨੂੰ ਜੋ ਗਰੀਬਾਂ ਦੀ ਕਰਦਾ ਹੈ ਮਦਦ

ਚੰਗੀ ਸੋਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ।ਆਤਮ ਵਿਸਵਾਸ਼ ਜਿੱਤ ਦਾ ਸੁਨੇਹਾ ਹੈ।ਜਿੱਤਣ ਦੀ ਸੋਚ ਵਾਲੀ ਆਸ ਨਾਲ ਖਿਡਾਰੀ ਮੈਦਾਨ ਵਿੱਚ ਖੇਡਦੇ ਹਨ।ਕਿਹਾ ਜਾਦਾ ਹੇ ਕਿ ਪਾਰਸ ਇੱਕ ਅਜਿਹੀ ਚੀਜ ਹੈ ਜੋ ਲੋਹੇ ਨੂੰ ਸੋਨਾ ਬਣਾ ਦਿੰਦੀ ਹੈ ਪਰ ਸ਼ਰਤ ਇਹ ਹੈ ਕਿ ਲੋਹੇ ਨੂੰ ਪਾਰਸ ਨਾਲ ਛੁਹਾਇਆ ਜਾਵੇ।ਇਸੇ ਤਰਾਂ ਹੀ ਸਾਫ ਤੇ ਉਚੀ ਸੋਚ ਵਾਲੇ ਇਨਸਾਨ ਦੀਆਂ ਕਿਤਾਂਬਾ ਪੜਨੀਆਂ ਚਾਹੀਦੀਆਂ ਹਨ।ਤਾਂ ਕਿ ਅਸੀਂ ਵੀ ਆਪਣੀ ਸੋਚ ਨੂੰ ਉਚੀ ਬਣਾ ਸਕੀਏ।ਚੰਗੀ ਸੋਚ ਦੋ ਇਨਸਾਨ ਨੂੰ ਨੇੜੈ ਕਰਦੀ ਹੈ ਤੇ ਉਨਾਂ ਵਿੱਚ ਸਾਂਝ ਪੈਦਾ ਕਰਦੀ ਹੈ।

ਚੰਗੀ ਸੋਚ ਵਾਲੇ ਚੰਗੀਆਂ ਤੇ ਸੋਹਣੀਆਂ ਗਲਾਂ ਕਰਦੇ ਹਨ। ਗਲਾਂ ਗਲਾਂ ਵਿਚ ਪਿਆਰ ਹੋ ਜਾਂਦਾ ਹੈ ਪਿਆਰ ਸਾਫ ਉਚੀ ਸੋਚ ਦਾ ਇਕ ਪਿਆਰਾ ਜਿਹਾ ਅਨੁਭਵ ਹੈ।ਸਾਫ ਉਚੀ ਸੋਚ ਵਾਲਾ ਵਿਅਿਾਕਤੀ ਮਨ ਦਾ ਅਮੀਰ ਹੁੰਦਾ ਹੈ।ਪੈਸੇ ਤਰਫੋਂ ਅਮੀਰ ਵਿਆਕਤੀ ਸੋਚ ਤੌਂ ਗਰੀਬ ਹੋ ਸਕਦਾ ਹੈ। ਚੰਗੀ ਸੋਚ ਚੰਗੇ ਵਿਚਾਰਾਂ ਦਾ ਗੁਲਦਸਤਾ ਹੁੰਦੀ ਹੈੈ ।ਚੰਗੇ ਵਿਚਾਰ ਚੰਗੀ ਸਿੱਖਿਆ ਪ੍ਰਦਾਨ ਕਰਦੇ ਹਨ।ਗੰਦੀ ਸੋਚ ਤੇ ਗੰਦੇ ਵਿਚਾਰ ਵਾਲੇ ਵਿਆਕਤੀ ਦੀ ਸਮਾਜ ਵਿੱਚ ਕੋਈ ਥਾਂ ਨਹੀ।ੳਨਾਂ ਦੇ ਸਿਰ ਤੇ ਤਾਜ ਨਹੀ ਇਨਾਮ ਰੱਖੇ ਜਾਂਦੇ ਹਨ।ਸਾਫ ਤੇ ਉਚੀ ਸੋਚ ਸਾਫ ਤੇ ਉਚੇ ਸਮਾਜ਼ ਦੀ ਸਿਰਜਣਾ ਹੈ। ਮਾਵਾਂ ਆਪਣੀ ਸੋਚ ਉਚੀ ਰੱਖਣ ਬੇਟੀਆਂ ਜਰੂਰ ਕਲਪਣਾ ਚਾਵਲਾ ਬਣਨਗੀਆਂ।

ਬੱਚਿਆਂ ਚ ਪੇੈਦਾ ਹੋਈ ਮਾੜੀ ਸੋਚ ਅਧਿਆਪਕ, ਮਾਪੇ,ਤੇ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ।ਘਰ ਅੰਦਰ ਹੋ ਰਹੀ ਲੜਾਈ ਦਾ ਮੁੱਖ ਕਾਰਨ ਇਕ ਅੰਦਰ ਪੈਦਾ ਹੋਈ ਮਾੜੀ ਸੋਚ ਦਾ ਹੀ ਨਤੀਜਾ ਹੈ।ਲੜਾਈ ਘਰ ਤੋੜਦੀ ਹੈ ਤੈ ਸਾਫ ਉਚੀ ਸੋਚ ਘਰ ਜੋੜਦੀ ਹੈ।ਸਾਫ ਉਚੀ ਸੋਚ ਨਾਲ ਸਾਡਾ ਸੁਭਾਅ ਨਰਮ ਤੇ ਸਾਦਾ ਹੋ ਜਾਦਾ ਹੈ।ਸੋਚ ਸਾਫ ਰੱਖੋ ਸਾਂਤੀ ਤੁਹਾਡਾ ਇੰਤਜਾਰ ਕਰ ਰਹੀ ਹੈ।ਕੁਦਰਤ ਸਾਨੂੰ ਸਾਫ ਤੇ ਉਚੀ ਸੋਚ ਰੱਖਣ ਲਈ ਪ੍ਰੇਰਦੀ ਹੈ। ਸਾਫ ਸੋਚ ਮਨੁੱਖ ਅੰਦਰ ਸ਼ਾਂਤੀ ਭਰ ਦਿੰਦੀ ਹੈ। ਸਾਂਤ ਮਨੁੱਖ ਪਿਆਰਾ ਲਗਦਾ ਹੈ।ਉਸ ਨੂੰ ਸਾਰੇ ਪਿਆਰ ਕਰਦੇ ਹਨ।ਅਸਮਾਨ ਮਨੁੱਖ ਨੂੰ ਦਿਨ ਵਿੱਚ ਅਤੇ ਚੰਦ ਤੇ ਤਾਰੇ ਰਾਤ ਸਮੇ ਮਨੁੱਖ ਨੂੰ ਸੋਚ ਉਚੀ ਰੱਖਣ ਦੀਆਂ ਅਵਾਜਾਂ ਮਾਰਦੇ ਹਨ।ਕਦੇ ਆਪਣੇ ਆਪ ਨੂੰ ਚੁੱਪ ਰੱਖ ਕੇ ਉਨਾਂ੍ਹ ਦੀ ਅਵਾਜ ਤਾਂ ਸੁਣੋ।

Share this...
Share on Facebook
Facebook
error: Content is protected !!