ਪੂਰੀ ਦੁਨੀਆਂ ਵਿੱਚ ਕੁਦਰਤ ਬਚਾਉਣ ਲਈ ਸਿੱਖ ਲਗਾਉਣਗੇ 10 ਲੱਖ ਬੂਟੇ

ਇਸ ਮੌਕੇ 10 ਲੱਖ ਬੂਟੇ ‘gift to the planet’ (ਧਰਤੀ ਲਈ ਤੋਹਫਾ) ਨਾਂ ਦੀ ਯੋਜਨਾ ਤਹਿਤ ਲਾਏ ਜਾਣਗੇ। ਲੰਦਨ ਦੇ ਅਖ਼ਬਾਰ ਗਾਰਡੀਅਨ ਮੁਤਾਬਕ ਇਸ ਯੋਜਨਾ ਦਾ ਮਕਸਦ ਵਾਤਾਵਰਨ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਕੁਦਰਤ ਨਾਲ ਜੋੜਨਾ ਵੀ ਹੈ। ਨਵੰਬਰ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਏਗਾ ਤਾਂ ਯੋਜਨਾ ਨਾਲ ਸਬੰਧਤ ਸਿੱਖਾਂ ਮੁਤਾਬਕ ਉਦੋਂ ਤਕ 10 ਲੱਖ ਬੂਟੇ ਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਏਗਾ।

ਵਾਸ਼ਿੰਗਟਨ ਡੀਸੀ ਸਥਿਤ ਵਾਤਾਵਰਨ ਸੰਗਠਨ ਈਕੋਸਿੱਖ ਦੇ ਪ੍ਰਧਾਨ ਤੇ ਮਿਲੀਅਨ ਟ੍ਰੀ ਪ੍ਰੋਜੈਕਟ ਦੇ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਬ੍ਰਿਟੇਨ, ਆਸਟ੍ਰੇਲੀਆਸ, ਫਰਾਂਸ, ਹਾਂਗਕਾਂਗ, ਭਾਰਤ, ਮਲੇਸ਼ੀਆ, ਪਾਕਿਸਤਾਨ, ਅਮਰੀਕਾ, ਨਾਰਵੇ ਤੇ ਕਈ ਹੋਰ ਦੇਸ਼ਾਂ ਵਿੱਚ ਸਥਿਤ ਗੁਰਦੁਆਰਿਆਂ ਤੇ ਸੰਸਥਾਵਾਂ ਨੂੰ ਜੋੜਿਆ ਗਿਆ ਹੈ। ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਰਾਜਵੰਤ ਸਿੰਘ ਨੇ ਦੱਸਿਆ ਕਿ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ।

ਤੇ ਲਗਪਗ ਇੱਕ ਲੱਖ ਤੋਂ ਉੱਪਰ ਬੂਟੇ ਭਾਰਤ, ਬ੍ਰਿਟੇਨ, ਆਸਟ੍ਰੇਲੀਆ ਤੇ ਕੇਨੀਆ ਵਿੱਚ ਲਾ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਕੁਦਰਤ ਪ੍ਰੇਮੀ ਸਨ। ਉਨ੍ਹਾਂ ਕੁਦਰਤ ਨੂੰ ਹੀ ਰੱਬ ਦਾ ਰੂਪ ਦੱਸਿਆ ਸੀ। ਉਨ੍ਹਾਂ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਕੁਦਰਤ ਨਾਲ ਜੁੜਨ ਲਈ ਸਿੱਖਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਮੋਟੇ ਤੌਰ ‘ਤੇ ਇਸ ਪ੍ਰੋਜੈਕਟ ਨੂੰ ਧਰਤੀ ਲਈ ਇੱਕ ਤੋਹਫੇ ਵਜੋਂ ਵੇਖਿਆ ਜਾ ਸਕਦਾ ਹੈ।

Share this...
Share on Facebook
Facebook
error: Content is protected !!