ਦਸਮ ਪਿਤਾ ਦੇ ਤੀਰਾਂ ਦਾ ਸੋਨਾ ਵੀ ਕਰਦਾ ਸੀ ਗਰੀਬਾਂ ਦੀ ਮਦਦ

ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ ਦਸਮ ਪਾਤਸ਼ਾਹ ਨੇ ਸਥਾਪਤ ਕੀਤੀਆਂ। ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਗੁਰੂ ਗੋਬਿੰਦ ਸਿੰਘ ਜੀ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜ਼ਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਇਸੇ ਲਈ ਤਾਂ ਸਵਾ-ਤੋਲਾ ਸੋਨਾ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਲੱਗਿਆ ਹੁੰਦਾ ਸੀ ਤਾਂ ਜੋ ਉਸ ਸੋਨੇ ਨਾਲ ਮਰਨ ਵਾਲੇ ਦਾ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ।

ਲਗਭਗ ਤੋਲ਼ਾ-ਤੋਲ਼ਾ ਸੋਨਾ ਦਸਮ ਪਾਤਸ਼ਾਹ ਦੇ ਤੀਰਾਂ ਤੇ ਮੜ੍ਹਿਆ ਹੁੰਦਾ ਸੀ। ਤੀਰਾਂ ‘ਤੇ ਸੋਨਾ ਮੜ੍ਹਾਉਣ ਪਿੱਛੇ ਵੀ ਡੂੰਘੀ ਸੋਚ ਕੰਮ ਕਰਦੀ ਸੀ ਦੁਸ਼ਮਣਾਂ ਦੀ ਲਿਸਟ ਲੰਬੀ ਹੋਣ ਕਰਕੇ, ਕੋਈ ਗਰੀਬ ਮਹਾਤੜ ਜਾਂ ਸਿਪਾਹੀ ਮੋਹਰਾਂ ਦੇ ਲਾਲਚ ‘ਚ ਆ ਕੇ ਹਮਲਾ ਕਰ ਬੈਂਹਦਾ ਸੀ। ਬਾਅਦ ‘ਚ ਮਰੇ ਹੋਏ ਦੀ ਕੋਈ ਲਾਸ਼ ਨਹੀਂ ਸੀ ਚੁੱਕਣ ਆਉਂਦਾ। ਮਰੇ ਹੋਏ ਦਾ ਟੱਬਰ ਤੀਰ ਤੇ ਲੱਗੇ ਸੋਨੇ ਨਾਲ ਦਾਹ ਸੰਸਕਾਰ ਕਰਨ ਜੋਗਾ ਤਾਂ ਹੋ ਹੀ ਜਾਂਦਾ ਸੀ। ਧੰਨ ਐ ਬਾਜਾਂ ਵਾਲ਼ਿਆ, ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨ੍ਹੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਸਨ।

ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹਮ ਪੱਟੀ ਵੀ ਕਰਨੀ ਹੈ। ਰੈਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ਮਣਾਂ ਨੂੰ ਸਮਾ ਕਰਕੇ ਜਾਣੇ। ਦੁਨੀਆਂ ਦੇ ਸਾਰੇ ਯੁੱਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ ‘ਵਾਹਿਗੁਰੂ ਜੀ ਕੀ ਫ਼ਤਿਹ’ ਦਸਦੇ ਹਨ।

Share this...
Share on Facebook
Facebook
error: Content is protected !!