ਜਿਸ ਤਰ੍ਹਾਂ ਕੇ ਅਸੀਂ ਦੇਖ ਰਹੇ ਹਾਂ ਕਿ ਰੇਹਾਂ ਸਪਰੇਹਾਂ ਨੇ ਪੰਜਾਬ ਦੀ ਧਰਤੀ ਨੂੰ ਖੋਖਲਾ ਕਰ ਦਿੱਤਾ, ਜੋ ਜਿੱਥੇ ਪੰਜਾਬ ਦੀ ਧਰਤੀ ‘ਚ ਇਹਨਾਂ ਰੇਹਾਂ ਸਪਰੇਹਾਂ ਨੇ ਕੈਂਸਰ ਬੀਜ ਦਿੱਤਾ, ਉਥੇ ਉਹ ਅੱਜ ਸਾਡੇ ਘਰ ਸਾਡੇ ਆਪਣਿਆਂ ਤੱਕ ਪਹੁੰਚ ਗਿਆ ਹੈ। ਹਰ ਗਲੀ ਮੁਹੱਲੇ ‘ਚ ਅੱਜ ਜ਼ਿਆਦਾ ਨਾ ਕਹੀਏ ਤਾਂ ਕੈਂਸਰ ਦੇ ਮਰੀਜ਼ ਹਨ। ਇਹ ਬਿਮਾਰੀ ਕੌੜੀ ਵੇਲ ਦੀ ਤਰਾਂ ਇਸ ਕਰਕੇ ਵੱਧ ਰਹੀ ਹੈ ਕਿ ਇਸ ਦਾ ਸਹੀ ਤਰੀਕੇ ਨਾਲ ਇਲਾਜ਼ ਨਹੀਂ ਹੋ ਰਿਹਾ। ਡਾਕਟਰ ਹਰਭਿੰਦਰ ਸਿੰਘ ਨੇ ਅੱਜ ਗੱਲਬਾਤ ਦੌਰਾਨ ਦੱਸਿਆ ਕੋਈ ਲਾ ਇਲਾਜ ਬਿਮਾਰੀ ਨਹੀਂ ਬਲਕਿ ਇਸ ਦਾ ਇਲਾਜ ਹੈ।

ਕੈਂਸਰ ਦੇ ਉਹਨਾਂ ਠੀਕ ਹੋਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਮਰੀਜ਼ਾਂ ਨੇ ਦਸਿਆ ਕਿ ਕਿਵੇਂ ਅਸੀਂ ਇਸ ਡਾਕਟਰ ਪਾਸੋਂ ਠੀਕ ਹੋਏ ਹਾਂ। ਤੁਸੀਂ ਠੀਕ ਹੋਏ ਮਰੀਜ਼ਾਂ ਨਾਲ ਹੋਈ ਗੱਲਬਾਤ ਵੀ ਸੁਣ ਸਕਦੇ ਹੋ, ਇਹਨਾਂ ਲੋਕਾਂ ਲਈ ਇਹ ਡਾਕਟਰ ਹੀ ਨਹੀਂ ਬਲਕਿ ਰੱਬ ਦੇ ਬਰਾਬਰ ਹਨ। ਡਾਕਟਰ ਸਾਬ ਦੇ ਦੱਸਣ ਮੁਤਾਬਿਕ ਆਖਰੀ ਸਟੇਜ ਤੇ ਪੁੱਜੇ ਹੋਏ ਮਰੀਜ਼ਾਂ ਦਾ 100% ਪੱਕਾ ਇਲਾਜ ਵੀ ਨਹੀਂ ਹੋ ਸਕਦਾ। ਡਾਕਟਰ ਸਾਬ ਨੇ ਕੁਝ ਲੱਛਣ ਇਸ ਵਿਸ਼ੇਸ਼ ਮੁਲਾਕਾਤ ਵਿੱਚ ਸਾਂਝੇ ਕੀਤੇ ਹਨ, ਜਿਹਨਾਂ ਨੂੰ ਤੁਸੀਂ ਇਸ ਵੀਡਿਓ ‘ਚ ਸੁਣ ਸਕਦੇ ਹੋ। ਆਓ ਸੁਣੀਏ ਇਸ ਵੀਡੀਓ ‘ਚ।
ਸਰੀਰ ਦੇ ਅੰਗ ਛੋਟੇ-ਛੋਟੇ ਟਿਸ਼ੂ ਨਾਲ ਮਿਲ ਕੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਸੈੱਲ (ਕੋਸ਼ਾਣੂ) ਕਿਹਾ ਜਾਂਦਾ ਹੈ। ਕੈਂਸਰ ਇਨ੍ਹਾਂ ਸੈਲਾਂ ਦੀ ਬੀਮਾਰੀ ਹੈ। ਇਹ ਸੈੱਲ ਸਰੀਰ ਦੇ ਹਰ ਹਿੱਸੇ ਵਿਚ ਵੱਖ-ਵੱਖ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਇਹ ਤੁਹਾਡੀ ਮੁਰੰਮਤ ਖੁਦ ਕਰਦੇ ਹਨ। ਜੇ ਇਸ ਕਿਰਿਆ ਵਿਚ ਗੜਬੜ ਹੋ ਜਾਵੇ ਤਾਂ ਸੈੱਲ ਤੇਜ਼ੀ ਨਾਲ ਆਪਣੇ-ਆਪ ਵਧਣੇ ਸ਼ੁਰੂ ਹੋ ਜਾਂਦੇ ਹਨ ਅਤੇ ਗੰਢ ਬਣ ਕੇ ਟਿਊਮਰ ਦਾ ਰੂਪ ਧਾਰਨ ਕਰ ਲੈਂਦੇ ਹਨ। ਹਰ ਟਿਸ਼ੂ ਜਾਂ ਟਿਊਮਰ ਨੂੰ ਕੈਂਸਰ ਵੀ ਨਹੀਂ ਕਿਹਾ ਜਾ ਸਕਦਾ। ਡਾਕਟਰ ਇਸ ਟਿਊਮਰ ਵਿਚੋਂ ਮਾਸ ਦਾ ਛੋਟਾ ਜਿਹਾ ਹਿੱਸਾ ਲੈ ਕੇ ਜਾਂਚ ਕਰਦੇ ਹਨ, ਜਿਸ ਪ੍ਰਕਿਰਿਆ ਨੂੰ ‘ਬਾਇਓਪਸੀ’ ਕਿਹਾ ਜਾਂਦਾ ਹੈ। ਇਸ ਜਾਂਚ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕੈਂਸਰ ਬਣ ਚੁੱਕਾ ਹੈ ਜਾਂ ਨਹੀਂ। ਜੇ ਕੈਂਸਰ ਬਣ ਚੁੱਕਾ ਹੈ ਤਾਂ ਇਸ ਨੂੰ ‘ਮੈਲੀਗਨੈਂਟ ਟਿਊਮਰ’ ਕਹਿੰਦੇ ਹਨ, ਜਿਸ ਨਾਲ ਸਰੀਰ ਦੇ ਬਾਕੀ ਹਿੱਸਿਆਂ ਵਿਚ ਕੈਂਸਰ ਫੈਲਣਾ ਸ਼ੁਰੂ ਹੋ ਜਾਂਦਾ ਹੈ। ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ ਪਹਿਲੀ ਸਟੇਜ ‘ਤੇ ਹੀ ਫੜ ਲਿਆ ਜਾਵੇ ਤਾਂ ਕੈਂਸਰ ਦਾ ਇਲਾਜ ਸੰਭਵ ਹੈ। ਜ਼ਰੂਰੀ ਹੈ ਇਸ ਦੀ ਸਹੀ ਸਮੇਂ ‘ਤੇ ਪਛਾਣ ਕਰਨਾ ਅਤੇ ਜਾਂਚ ਕਰਵਾਉਣਾ।