ਭਾਰਤੀ ਲੋਕਾਂ ਲਈ ਕੈਨੇਡਾ ਨੇ ਕਰ ਦਿੱਤਾ ਵੱਡਾ ਐਲਾਨ

ਭਾਰਤੀ ਟੈਲੇਂਟ ਨੂੰ ਆਪਣੇ ਇਥੇ ਮੌਕਾ ਦੇਣ ਦੀ ਕੈਨੇਡਾ ਦਿਲ ਖੋਲ੍ਹ ਕੇ ਤਿਆਰੀ ਕਰ ਰਿਹਾ ਹੈ। ਕੈਨੇਡਾ ਗਲੋਬਲ ਟੈਲੇਂਟ ਸਟ੍ਰੀਮ (ਸੀ. ਟੀ. ਐੱਸ.) ਨਾਂ ਦਾ ਇਕ ਸਥਾਈ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ,ਉਥੇ ਕੰਮ ਕਰਨ ਦਾ ਮੌਕਾ ਜਿਸ ਦੇ ਜ਼ਰੀਏ ਲੋਕਾਂ ਨੂੰ ਬੜੀ ਆਸਾਨੀ ਨਾਲ ਮਿਲ ਸਕੇਗਾ। ਕੈਨੇਡਾ ਦੀ ਇਸ ਯੋਜਨਾ ਨਾਲ ਕੈਨੇਡਾ ‘ਚ ਕੰਮ ਕਰਨ ਦੇ ਇਛੁੱਕ ਵਿਗਿਆਨ, ਤਕਨਾਲੋਜੀ, ਇੰਜੀਨਿਅਰਿੰਗ ਜਾਂ ਗਣਿਤ ਦੇ ਬੈਕਗ੍ਰਾਊਂਡ ਵਾਲੇ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਭਾਰਤੀ ਵੀ ਇਸ ਦਾ ਫਾਇਦਾ ਚੁੱਕ ਸਕਦੇ ਹਨ।

ਇਸ ਦਾ ਹੋਰ ਫਾਇਦਾ ਇਹ ਮਿਲੇਗਾ ਕਿ ਉਹ ਨਾ ਸਿਰਫ ਕੈਨੇਡਾ ‘ਚ ਵਰਕ ਐਕਸਪੀਰੀਅੰਸ (ਮਾਹਿਰਤਾ ਹਾਸਲ ਕਰਨਗੇ) ਲੈਣਗੇ ਬਲਕਿ ਉਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਥਾਈ ਨਾਗਰਿਕਤਾ ਹਾਸਲ ਕਰਨ ‘ਚ ਪਹਿਲ ਵੀ ਮਿਲੇਗੀ। ਕੈਨੇਡਾ ਦੀ ਇਸ ਯੋਜਨਾ ਦੇ ਤਹਿਤ ਨੌਕਰੀ ਦੇਣ ਵਾਲੇ ਰੁਜ਼ਗਾਰਦਾਤਾਵਾਂ ਵੱਲੋਂ ਦਾਖਿਲ ਅਰਜ਼ੀਆਂ ਦਾ ਸਿਰਫ 2 ਹਫਤਿਆਂ (ਅੰਬੈਸੀ ਵੱਲੋਂ ਰੀਲਜ਼ਲਟ ਦਿੱਤਾ ਜਾਵੇਗਾ) ‘ਚ ਫੈਸਲਾ ਸੁਣਾਇਆ ਜਾਵੇਗਾ। ਐਕਸਪ੍ਰੈਸ ਐਂਟਰੀ ਰੂਟ ਇਕ ਪੁਆਇੰਟ ਬੇਸਡ ਸਿਸਟਮ ਹੈ। ਇਸ ਗੱਲ ਦੀ ਜਾਣਕਾਰੀ ਪਿਛਲੇ ਸਾਲ 15 ਜੂਨ ਦੇ ਆਪਣੇ ਅੰਕ ‘ਚ ਇਕ ਅੰਗ੍ਰੇਜ਼ੀ ਅਖਬਾਰ ਨੇ ਦਿੱਤੀ ਸੀ ਕਿ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਸਥਾਈ ਨਾਗਰਿਕਤਾ ਮਿਲੇਗੀ।

ਸਾਲ 2017 ਦੇ ਦੌਰਾਨ ਕੁਲ 86,022 ਸੱਦੇ ਭੇਜੇ ਗਏ ਅਤੇ ਇਨ੍ਹਾਂ ‘ਚੋਂ ਲਗਭਗ 42 ਫੀਸਦੀ (36,310) ਅਜਿਹੇ ਲੋਕ ਸਨ, ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਸੀ। ਕੈਨੇਡਾ ਦੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜਨਸ਼ਿਪ (ਆਈ. ਐੱਰ. ਸੀ. ਸੀ.) ਵੱਲੋਂ ਟੀ. ਓ. ਆਈ. ਨੂੰ ਉਪਲੱਬਧ ਕਰਾਏ ਗਏ ਅੰਕੜਿਆਂ ਮੁਤਾਬਕ, ਭਾਰਤੀਆਂ ਨੂੰ 41,000 ਸੱਦੇ ਸਾਲ 2018 ਦੌਰਾਨ ਭੇਜੇ ਗਏ, ਜੋ 13 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਹਾਲ ਹੀ ‘ਚ ਜਾਰੀ ਬਜਟ ਡਾਕਿਊਮੈਂਟ ‘ਚ ਕਿਹਾ ਕਿ ਦੁਨੀਆ ਭਰ ਦੇ ਬੇਹੱਦ ਉੱਚ ਮਾਹਿਰਤਾ ਰੱਖਣ ਵਾਲੇ ਲੋਕਾਂ ਦਾ ਅਸੀਂ ਆਪਣੇ ਗਲੋਬਲ ਸਕੀਲਸ ਸਟ੍ਰੈਟਿਜ਼ੀ ਦੇ ਜ਼ਰੀਏ ਆਪਣੇ ਵੱਲ ਖਿੱਚ ਰਹੇ ਹਾਂ।

Share this...
Share on Facebook
Facebook
error: Content is protected !!