ਵਿਸਾਖੀ ਮੌਕੇ ਸਿੱਖਾਂ ਨੂੰ ਕੈਨੇਡਾ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਵਿਸਾਖੀ ਮੌਕੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਦਿੱਤਾ ਹੈ। ਬੀਸੀ ਦੇ ਲਿਬਰਲ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਦੀ ਸੰਸਦ ਨੇ ਵੀਰਵਾਰ ਨੂੰ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ। ਬਿੱਲ ‘ਸੀ-376’ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਐਲਾਨ ਕੀਤਾ। ਪਹਿਲਾਂ ਹੀ ਅਪਰੈਲ ਨੂੰ ਸਿੱਖ ਵਿਰਸਤ ਮਹੀਨੇ ਦਾ ਕੈਨੇਡਾ ਦੇ ਕੁਝ ਸੂਬਿਆਂ ਅਤੇ ਅਮਰੀਕਾ ਦੇ ਕੁਝ ਸੂਬਿਆਂ ਨੇ ਐਲਾਨ ਕਰ ਦਿੱਤਾ ਸੀ।

ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਹੁਣ ਪੂਰੇ ਕੈਨੇਡਾ ਨੇ ਦੇਸ਼ ਪੱਧਰ ‘ਤੇ ਐਲਾਨ ਦਿੱਤਾ ਗਿਆ ਹੈ। ਸੁੱਖ ਧਾਲੀਵਾਲ ਨੇ ਅਪਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਰੂਪ ਵਿੱਚ ਮਨਾਉਣ ਦਾ ਬਿੱਲ ਪੇਸ਼ ਇਹ ਨਿਸ਼ਚਿਤ ਕਰਦਾ ਹੈ ਕਿ ਕੈਨੇਡਾ ਭਰ ਵਿੱਚ ਸਿੱਖ ਕੈਨੇਡੀਅਨਾਂ ਦੇ ਯੋਗਦਾਨ ਅਤੇ ਇਤਿਹਾਸ ਨੂੰ ਸਾਲਾਨਾ ਮਾਨਤਾ ਦਿੱਤੀ ਜਾਂਦੀ ਹੈ। ਇਸ ਬਿੱਲ ਨੂੰ ਤਕਰੀਬਨ 20 ਮੈਂਬਰਾਂ ਨੇ ਸਮਰਥਨ ਦਿੱਤਾ ਜੋ ਪੰਜਾਬੀ ਮੂਲ ਦੇ ਸਨ।ਇਹ ਕਦਮ ਮਹੱਤਵਪੂਰਨ ਸੀ ਕਿਉਂਕਿ ਅਪ੍ਰੈਲ ਦਾ ਮਹੀਨੇ ਸਾਰੇ ਸਿੱਖਾਂ ਲਈ ਮਹੱਤਵਪੂਰਨ ਹੁੰਦਾ ਹੈ। ਖਾਲਸੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।

ਇਸ ਦਿਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਜਨਮ ਹੋਇਆ।ਇਸ ਦਿਨ, 13 ਅਪ੍ਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨਾਂ ਕਿਹਾ ਕਿ ਸਿੱਖ ਧਰਮ, ਸਹਿਣਸ਼ੀਲਤਾ, ਸਮਾਜਿਕ ਨਿਆਂ, ਸਮੁੱਚਤਾ ਅਤੇ ਮਨੁੱਖੀ ਅਧਿਕਾਰਾਂ ਦਾ ਹੋਕਾ ਦਿੰਦਾ ਹੈ ਜੋ ਕਿਸੇ ਵੀ ਸਮਾਜ ਦੇ ਵਧਣ-ਫੁੱਲਣ ਲਈ ਲਾਜ਼ਮੀ ਤੱਤ ਹਨ। ਜੌਹਨ ਹੌਰਗਨ ਨੇ ਆਖਿਆ ਕਿ ਸਾਡੇ ਸੂਬੇ ਨੂੰ ਮਹਾਨ ਬਣਾਉਣ ਵਾਲੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਅੱਗੇ ਵਧਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਆਉਣ ਵਾਲੇ ਵਰਿਆਂ ਦੌਰਾਨ ਵਿਸਾਖੀ ਦਾ ਤਿਉਹਾਰ ਵਧੇਰੇ ਉਤਸ਼ਾਹ ਨਾਲ ਮਨਾਉਂਦਿਆਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ।

Share this...
Share on Facebook
Facebook
error: Content is protected !!