ਹਵਾ ‘ਚ ਭਰੀ ਉਡਾਣ ਕਿਸਾਨ ਨੇ ਬਣਾ ਦਿੱਤਾ ‘ਜਹਾਜ’

ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਘਟਨਾ, ਵਿਅਕਤੀ ਜਾਂ ਵਸਤੂ ਨੂੰ ਕਿਸ ਨਜ਼ਰ ਨਾਲ ਵੇਖਦੇ ਹਾਂ। ਇਕ ਹੀ ਪ੍ਰੇਰਨਾ ਸਰੋਤ ਤੋਂ ਵੱਖ-ਵੱਖ ਵਿਅਕਤੀ ਵੱਖ-ਵੱਖ ਗੱਲਾਂ ਸਿੱਖਦੇ ਹਨ। ਇਹ ਸਿੱਖਣ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰੇਰਨਾ ਨੂੰ ਕਿਸ ਨਜ਼ਰੀਏ ਤੋਂ ਵੇਖਦਾ ਹੈ। ਵੇਖਣ ਵਾਲੇ ਦੀ ਨਜ਼ਰ ’ਤੇ ਹੀ ਨਿਰਭਰ ਕਰਦਾ ਹੈ ਅਤੇ ਉਸ ਦੀ ਨਜ਼ਰ ਅਤੇ ਸੋਚ ਹੀ ਉਸ ਨੂੰ ਸਫ਼ਲਤਾ ਜਾਂ ਅਸਫ਼ਲਤਾ ਦੇ ਰਾਹ ਲੈ ਕੇ ਜਾਂਦੀ ਹੈ। ਜਦੋਂ ਕੋਈ ਆਪਣੇ ਮਨ ਵਿੱਚ ਉਸ ਨੂੰ ਪੂਰਾ ਕਰਨ ਹਿੱਤ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਜੁੱਟ ਜਾਂਦਾ ਹੈ ਤਾਂ ਕਾਮਯਾਬੀ ਅਵੱਸ਼ ਮਿਲਦੀ ਹੈ। 

ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਇਕ ਵਿਚਾਰ ਲਵੋ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਵੋ, ਉਸ ਵਿਚਾਰ ਬਾਰੇ ਸੋਚੋ, ਉਸ ਦੇ ਸੁਪਨੇ ਲਵੋ, ਉਸ ਵਿਚਾਰ ਨੂੰ ਜੀਓ, ਆਪਣੇ ਮਸਤਿਕ, ਮਾਸਪੇਸ਼ੀਆਂ, ਨਸ਼ਾ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿਚਾਰ ਵਿੱਚ ਡੁੱਬ ਜਾਣ ਦੇਵੋ ਅਤੇ ਬਾਕੀ ਸਾਰੇ ਵਿਚਾਰ ਇਕ ਪਾਸੇ ਰੁੱਖ ਦਿਉ। ਇਹੀ ਸਫਲਤਾ ਦਾ ਤਰੀਕਾ ਹੈ। ਸੋ, ਸਪੱਸ਼ਟ ਹੈ ਕਿ ਵਿਚਾਰ ਹੀ ਸਾਡੀ ਜ਼ਿੰਦਗੀ ਬਣਾਉਂਦੇ ਹਨ। ਅਜਿਹਾ ਵਿਚਾਰ ਲਈ ਸਾਨੂੰ ਲਗਾਤਾਰ ਪ੍ਰੇਰਿਤ ਹੋਣ ਦੀ ਲੋੜ ਹੁੰਦੀ ਹੈ। ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਹਮੇਸ਼ਾ ਆਪਣੇ ਉਦੇਸ਼ ਨੂੰ ਯਾਦ ਰੱਖੋ ਅਤੇ ਆਪਣੇ ਆਪ ਨੂੰ ਸਵਾਲ ਕਰੋ ਕਿ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ਅਤੇ ਜੋ ਕੰਮ ਤੁਸੀਂ ਕਰ ਰਹੇ ਹੋ ਉਸ ਬਾਰੇ ਸੋਚੋ ਕਿ ਉਹ ਕੰਮ ਤੁਹਾਡੇ ਉਦੇਸ਼ ਦੀ ਪੂਰਤੀ ਵਿੱਚ ਮੱਦਦਗਾਰ ਹੈ ਕਿ ਨਹੀਂ।

ਇਹ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਮੇਰਾ ਕਿਹੜਾ ਕੰਮ ਮੈਨੂੰ ਆਪਣੀ ਮੰਜ਼ਿਲ ਦੀ ਤਰਫ ਲੈ ਕੇ ਜਾ ਰਿਹਾ ਹੈ ਜਾਂ ਲਿਜਾ ਸਕਦਾ ਹੈ। ਆਪਣੇ ਆਪ ਨੂੰ ਸਕਾਰਤਮਕ ਵਿਚਾਰਾਂ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਆਪਣਾ ਮੇਲ ਜੋਲ ਸਕਾਰਤਮਕ ਸੋਚ ਵਾਲੇ ਲੋਕਾਂ ਨਾਲ ਰੱਖਣਾ ਚਾਹੀਦਾ ਹੈ। ਨਕਾਰਤਮਕ ਗੱਲਾਂ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਣੀਆਂ ਚਾਹੀਦੀਆਂ ਹਨ।
ਸਫ਼ਲਤਾ ਲਈ ਲੋੜੀਂਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਯਤਨ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਹਿੰਮਤ ਅਤੇ ਹੌਂਸਲਾ ਵਧਾਉਣ ਵਾਲਾ ਸਾਹਿਤ ਪੜ੍ਹਦੇ ਰਹਿਣੇ ਚਾਹੀਦਾ ਹੈ। ਪ੍ਰੋ. ਜਗਤਾਰ ਦਾ ਆਹ ਸ਼ੇਅਰ ਪੜ੍ਹਿਆ ਜਾ ਸਕਦਾ ਹੈ : ਜੇ ਘਰਾਂ ਤੋਂ ਤੁਰ ਪਏ ਹੋ ਦੋਸਤ ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ। ਜਦੋਂ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ ਜਦ ਤੁਰੋ ਤਾਂ ਰੌਸ਼ਨੀ ਵਾਂਗੂੰ ਤੁਰੋ।

Share this...
Share on Facebook
Facebook
error: Content is protected !!