40 ਦੇ ਕਰੀਬ ਪੰਜਾਬੀ ਕੈਨੇਡਾ ਵਿੱਚ ਵਿਆਹ ‘ਚ ਹੋਏ ਜ਼ਖਮੀ

ਪੰਜਾਬੀਆਂ ਦੇ ਵਿਆਹ ਦੇ ਰੰਗ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਉਸ ਸਮੇਂ ਭੰਗ ਪੈ ਗਿਆ, ਜਦ 40 ਜਣੇ ਚਬੂਤਰੇ ਦੀ ਛੱਤ ਟੁੱਟਣ ਕਾਰਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 20 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ 15 ਵਿਅਕਤੀ ਮਾਮੂਲੀ ਫੱਟੜ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਨੌਂ ਵਜੇ ਤੇ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ ਸਾਢੇ ਕੁ ਛੇ ਵਜੇ ਵਾਪਰੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨੇੜੇ ਤੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਧਮਾਕਾ ਹੋ ਗਿਆ ਹੋਵੇ।

ਉਹ ਤੁਰੰਤ ਘਟਨਾ ਸਥਾਨ ਵੱਲ ਭੱਜੇ ਤੇ ਲੋਕਾਂ ਨੇ ਤੁਰੰਤ ਪੁਲਿਸ, ਬੀਸੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਵਿਆਹ ਵਿੱਚ ਸ਼ਾਮਲ ਹੋਣ ਆਏ ਮਹਿਮਾਨਾਂ ਮਹਿੰਦਰ ਗਿੱਲ ਤੇ ਅਮਰਜੀਤ ਗਿੱਲ ਨੇ ਦੱਸਿਆ ਕਿ ਕਾਫੀ ਲੋਕ ਚਬੂਤਰੇ ‘ਤੇ ਚੜ੍ਹੇ ਹੋਏ ਸਨ। ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ। ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਚੜ੍ਹਨ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ। ਜ਼ਿਆਦਾਤਰ ਲੋਕਾਂ ਨੂੰ ਗੋਡਿਆਂ, ਚੂਲੇ, ਲੱਤਾਂ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਜਣਿਆਂ ਦੀਆਂ ਹੱਡੀਆਂ ਟੁੱਟੀਆਂ ਹਨ। ਤਕਰੀਬਨ 100 ਮਹਿਮਾਨ ਅੰਦਾਜ਼ੇ ਮੁਤਾਬਕ ਵਿਆਹ ‘ਤੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ।

ਵਿਆਹ ਵਿੱਚ ਨਿਭਾਉਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ ਅਤੇ ਸਮਾਜਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਦੇ ਹਨ। ਵਿਆਹ ਨਾਲ ਸੰਬੰਧਿਤ ਰਸਮਾਂ ਦੀ ਪੂਰਤੀ ਵਧੇਰੇ ਕਰਕੇ ਸਮਾਜਿਕ ਕਦਰਾਂ ਦੀ ਪੂਰਤੀ ਹਿੱਤ ਕੀਤੀ ਜਾਂਦੀ ਹੈ ਜਦੋਂ ਕਿ ਜਨਮ ਅਤੇ ਮੌਤ ਨਾਲ ਸੰਬੰਧਿਤ ਰਸਮਾਂ ਵਿੱਚ ਦੈਵੀ-ਸ਼ਕਤੀਆਂ ਦੀ ਹੌਂਦ ਅਕਸਰ ਸ਼ਾਮਿਲ ਹਨ। ਵਿਆਹ ਸਮੇਂ ਦੀਆ ਰਸਮਾਂ ਦਾ ਮੁੱਖ ਟੀਚਾ ਵਿਆਹ ਸੰਬੰਧਾਂ ਨੂੰ ਸੁਖਾਵਾਂ ਤੇ ਮਨੋਰੰਜਨ ਭਰਪੂਰ ਬਣਾਉਣਾ ਤੇ ਸੰਤਾਨ ਉਤਪਾਦਨ ਕਰਨਾ ਹੁੰਦਾ ਹੈ। ਪਰ ਅਜੋਕੇ ਸਮੇਂ ਵਿੱਚ ਵਿਆਹ ਦੀਆਂ ਇਹਨਾਂ ਰਸਮਾਂ ਨੂੰ ਨਿਭਾਉਣ ਦੀ ਪਰੰਪਰਾ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਇਹਨਾਂ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ।

Share this...
Share on Facebook
Facebook
error: Content is protected !!