ਹੁਣ ਦੂਜਾ ਬਿਹਾਰ ਬਣਨ ਦੀ ਤਿਆਰੀ ਵਿੱਚ ਹੈ ਪੰਜਾਬ

ਪੰਜਾਬ ਨੂੰ ਬਿਹਾਰ ਬਣਾਉਣ ਦੀਆਂ ਪੂਰੀ ਤਰ੍ਹਾਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਜਿਸ ਦੇ ਆਧਾਰ ਤੇ ਲੱਗਭੱਗ 75 ਹਜ਼ਾਰ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਪਿਛਲੇ ਦੱਸ ਦਿਨਾਂ ਵਿਚ ਵਿੱਚ ਇੱਥੇ ਆਏ ਹਨ। ਹਰ ਕਸਬੇ ਜਾਂ ਰਾਜ ਦੀ ਆਪਣੀ ਸਮਰੱਥਾ ਹੁੰਦੀ ਹੈ, ਜਿੱਥੇ ਇਹ ਦੀ ਸਮਰੱਥਾ ਦੇ ਅਨੁਸਾਰ ਹੀ ਆਸੇ ਪਾਸੇ ਤੋਂ ਲੋਕਾਂ ਆਕੇ ਵਸ ਸਕਦੇ ਹਨ ਅਤੇ ਆਪਣੀਆਂ ਵੀ ਕੁਝ ਸ਼ਰਤਾਂ ਉਸ ਰਾਜ ਦੀਆਂ ਹੁੰਦੀਆਂ ਹਨ। ਉਨ੍ਹਾਂ ਸ਼ਰਤਾਂ ਦੇ ਅਨੁਸਾਰ ਹੀ ਬਾਹਰੋਂ ਆਏ ਲੋਕ ਉੱਥੇ ਵਸ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਕੋਈ ਵੀ ਸ਼ਰਤ ਜਾਂ ਕੁਝ ਵੀ ਉਨ੍ਹਾਂ ਤੋਂ ਪੁੱਛਿਆ ਦੱਸਿਆ ਨਹੀਂ ਜਾਂਦਾ ਅਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਆ ਰਹੇ ਹਨ।

ਜਿਸ ਨਾਲ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਭਰੀ ਤਬਦੀਲੀ ਸਹਿਣ ਕਰਨੀ ਪਵੇਗੀ ਅਤੇ ਸਾਡੀ ਪੰਜਾਬੀਅਤ ਕਦੇ ਨਹੀਂ ਬਚੇਗੀ। ਪਰ ਪੰਜਾਬ ਦੇ ਵਿੱਚ ਹੀ ਪ੍ਰਵਾਸੀਆਂ ਕਿਉਂ ਆ ਰਹੇ ਹਨ ਮੰਨਦੇ ਹਾਂ ਕਿ ਬਾਹਰੋਂ ਆ ਰਹੇ ਪ੍ਰਵਾਸੀਆਂ ਦੀ ਵੀ ਆਪਣੀ ਕੋਈ ਮਜਬੂਰੀ ਹੋਵੇਗੀ । ਹੋਰ ਬਹੁਤ ਸਾਰੇ ਸੂਬੇ ਹਨ ਜਿੱਥੇ ਉਹ ਜਾ ਸਕਦੇ ਹਨ ਪਰ ਪੰਜਾਬ ਚ ਹੀ ਕਿੳਂ। ਰਾਜਸਥਾਨ ਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਕਿਉਂ ਨਹੀਂ ਜਾ ਰਹੇ। ਉੱਥੇ ਦਾ ਵਿਕਾਸ ਹੀ ਪੰਜਾਬ ਨਾਲੋਂ ਜ਼ਿਆਦਾ ਹੈ। ਪਰ ਇੱਥੇ ਪੰਜਾਬ ਵਿੱਚ ਹੀ ਕਿਉਂ ਇਹ ਤਾਂ ਇਸ ਤੋਂ ਤਾਂ ਇਹ ਹੀ ਲੱਗ ਰਿਹਾ ਹੈ ਕਿ ਇਹ ਕਿਸੇ ਦੀ ਕੋਈ ਚਾਲ ਹੈ ਕਿ ਪੰਜਾਬ ਨੂੰ ਵੀ ਬਿਹਾਰ ਬਣਾ ਦਿੱਤਾ ਜਾਵੇ। ਪੰਜਾਬੀ ਆਪਣੇ ਹੱਕ ਕਦੇ ਨਾ ਮੰਗ ਸਕਣ ਖਾਸ ਕਰਕੇ ਸਿੱਖ ਜੋ ਆਪਣੇ ਹੱਕਾਂ ਲਈ ਜੱਦੋ ਜਹਿਦ ਕਰਦੇ ਹਨ ਅਤੇ ਵੱਖਰੇ ਸੂਬੇ ਦੀ ਮੰਗ ਕਰਦੇ ਹਨ। ਇੱਕ ਦਿਨ ਸਰਕਾਰ ਹਰਿਆਣਾ ਤੇ ਛੱਤੀਸਗੜ੍ਹ ਵਾਂਗੂੰ ਬਿਹਾਰ ਦੇ ਇੰਨੇ ਸਾਰੇ ਪਰਵਾਸੀ ਇੱਥੇ ਆ ਕੇ ਵਸਣ ਨਾਲ ਪੰਜਾਬ ਦੇ ਹੋਰ ਹਿੱਸਿਆਂ ਨੂੰ ਵੱਖ ਕਰ ਦੇਵੇਗੀ ਅਤੇ ਹੋਰ ਰਾਜ ਬਣਾ ਦੇਵੇਗੀ।

ਪਹਿਲਾ ਪੰਜਾਬ ਜਿੱਥੇ ਏਡਾ ਵੱਡਾ ਹੁੰਦਾ ਸੀ ਹੁਣ ਤਾਂ ਬਿਲਕੁੱਲ ਹੀ ਨਿੱਕਾ ਜਾ ਰਹਿ ਗਿਆ ਹੈ। ਪੰਜਾਬ ਤਾਂ ਪਹਿਲਾਂ ਹੀ ਪੰਜ ਦਰਿਆਵਾਂ ਵੱਡੀ ਧਰਤੀ ਤੋਂ ਕੁਝ ਬਿਲਕੂਲ ਸੂਬੀ ਜਿਹੀ ਬਣ ਕੇ ਰਹਿ ਗਿਆ ਹੈ। ਜਿਸ ਤੇ ਫਿਰ ਟੁੱਕੜੇ ਕੀਤੇ ਗਏ ਤਾਂ ਇਸ ਵਿੱਚ ਕੀ ਰਹਿ ਜਾਵੇਗਾ। ਭਾਰਤ ਸਰਕਾਰ ਜਾਣਦੀ ਹੈ ਕਿ ਉਨ੍ਹਾਂ ਨੂੰ ਕਦੇ ਵੀ ਉੱਠ ਕੇ ਪੰਜਾਬ ਦੇ ਪੰਜਾਬੀ ਖ਼ਾਸਕਰ ਸਿੱਖ ਟੱਕਰ ਦੇ ਸਕਦੇ ਹਨ ਅਤੇ ਚੁਰਾਸੀ ਵਾਲੇ ਹਾਲਾਤ ਕਦੇ ਵੀ ਪੈਦਾ ਹੋ ਸਕਦੇ ਹਨ। ਇਸ ਕਰਕੇ ਉਹ ਪੰਜਾਬ ਨੂੰ ਹਰ ਹੀਲੇ ਵਿੱਚ ਦਬਾਈ ਰੱਖਣਾ ਚਾਹੁੰਦੇ ਹਨ। ਇਸੇ ਕਰਕੇ ਹੀ ਇਹ ਕੋਝੀਆਂ ਚਾਲਾ ਰਚੀਆਂ ਜਾਂਦੀਆਂ ਹਨ ਜੇਕਰ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ। ਸਾਡੇ ਅਮੀਰ ਸੱਭਿਆਚਾਰ ਨੂੰ ਬਚਾਉਣਾ ਹੈ ਤਾਂ ਸਾਨੂੰ ਕੜੇ ਕਦਮ ਉਠਾਉਣੇ ਪੈਣਗੇ ਅਤੇ ਸਾਨੂੰ ਆਪਣੇ ਪੰਜਾਬ ਲਈ ਹੀ ਮੁਹਿੰਮ ਵਿੱਢਣੀ ਪਵੇਗੀ। ਜਿੱਥੇ ਲੋੜੋਂ ਵੱਧ ਜਨਸੰਖਿਆ ਹੋਣ ਕਾਰਨ ਇਹ ਸਾਡੇ ਜਲ ਜੀਵਨ ਤੇ ਵੀ ਮਾਰੂ ਅਸਰ ਕਰੇਗੀ ਉੱਥੇ ਹੀ ਲੋੜੋਂ ਵੱਧ ਹੋਰ ਸੂਬਿਆਂ ਚੋਂ ਤੋਂ ਪਰਵਾਸੀਆਂ ਦਾ ਇੱਥੇ ਆਉਣਾ ਸਾਡੀ ਭਾਸ਼ਾ ਅਤੇ ਸਾਡੇ ਸੱਭਿਆਚਾਰ ਨੂੰ ਪ੍ਰਭਾਵਿਤ ਕਰੇਗੀ। ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਇਸ ਬਾਰੇ ਕੁਝ ਵੀ ਨਹੀਂ ਸੋਚ ਰਹੀ ਸੈਦੋ ਤੋਂ ਸਰਕਾਰ ਨੂੰ ਆਪਣੇ ਵੱਸ ਲਾਭ ਨਾਲ ਹੀ ਮਤਲਬ ਹੈ ਹੋਰ ਕਿਸੇ ਨਾਲ ਨਹੀਂ।

ਅਸੀਂ ਪਰਵਾਸੀ ਮਜ਼ਦੂਰਾਂ ਦੀ ਮਜਬੂਰੀ  ਸਮਝਦੇ ਆਂ ਕਿ ਉਹ ਕਿਸੇ ਨਾ ਕਿਸੇ ਮਜਬੂਰੀ ਦੇ ਮਾਰੇ ਹੀ ਇਧਰ ਆਉਂਦੇ ਹਨ। ਪਰ ਸਾਈਡਾਂ ਤੋਂ ਕੌਣ ਸਮਝੇਗਾ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਮਰਨ ਦੀ ਹਾਲਤ ਵਿੱਚ ਹਨ। ਉਨ੍ਹਾਂ ਦੀ ਬਾਤ ਕੋਈ ਨਹੀਂ ਪੁੱਛਦਾ, ਉੱਪਰੋਂ ਨੌਕਰੀਆਂ ਦੀ ਬੁਰੀ ਇੰਨੀ ਬੁਰੀ ਹਾਲਤ ਹੈ ਕਿ ਸਾਰੇ ਨੌਜਵਾਨ ਲੱਗਭਗ 90 ਪ੍ਤੀਸ਼ਤ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ। ਅਜਿਹੀ ਹਾਲਤ ਵਿੱਚਪੰਜਾਬੀਆਂ ਦਾ ਕੀ ਹੋਵੇਗਾ ਜੇ ਬਾਹਰਲੇ ਪ੍ਰਵਾਸੀ ਆ ਕੇ ਪੰਜਾਬ ਵਿੱਚ ਵੱਸਣਗੇ ਤਾਂ । ਨੌਜਵਾਨੀ ਤਾਂ ਪਹਿਲਾਂ ਹੀ ਬੇਰੁਜ਼ਗਾਰ ਹੋਈ ਪਈ ਹੈ। ਉਨ੍ਹਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਇਸ ਲਈ ਸਰਕਾਰ ਨੂੰ ਇਸ ਦੇ ਫੈਸਲੇ ਲੈਣ ਦੀ ਲੋੜ ਹੈ। ਓਥੋਂ ਦੇ ਲੋਕਾਂ ਤੋਂ ਹੀ ਹਰੇਕ ਸੂਬੇ ਦੀ ਪਹਿਚਾਣ ਹੁੰਦੀ ਹੈ। ਸੂਬੇ ਵਿੱਚ ਲੋਕ ਖ਼ੁਸ਼ਹਾਲ ਨਾ ਹੋਣਗੇ ਤਾਂ ਇੱਕ ਦਿਨ ਇਹ ਸੂਬਾ ਵੀ ਬਰਬਾਦ ਹੋ ਜਾਵੇਗਾ। ਇੱਥੇ ਵੀ ਗਰੀਬੀ ਤੇ ਮਜ਼ਦੂਰੀ ਹੀ ਬਿਹਾਰ ਦੀ ਤਰ੍ਹਾਂ ਰਹਿ ਜਾਵੇਗੀ। ਕੀ ਅਸੀਂ ਇਹ ਚਾਹੁੰਦੇ ਹਾਂ ਸਾਡਾ ਪੰਜਾਬ ਜੋ ਪਹਿਲਾਂ ਹੀ ਉੱਜੜਿਆ ਹੋਇਆ ਹੈ ਹੋਰ ਉੱਜੜ ਕੇ ਬਿਲਕੁਲ ਭਿਖਾਰੀ ਬਣ ਜਾਵੇ। ਸਰਕਾਰ ਨੂੰ ਇਸ ਮਾਮਲੇ ਤੇ ਸਖਤ ਕਦਮ ਲੈਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ ਤਾਂ ਜੋ ਸਰਕਾਰ ਤੇ ਦਬਾਅ ਬਣਾਉਣ ਤੇ ਆਪਣੇ ਹੱਕਾਂ ਲਈ ਲੱੜਨ।

Share this...
Share on Facebook
Facebook
0