ਸਿਰਫ਼ 50 ਰੁਪਏ ਵਿੱਚ ਇੱਥੇ ਹਰ ਬਿਮਾਰੀ ਦਾ ਕੀਤਾ ਜਾਂਦਾ ਹੈ ਇਲਾਜ

ਜਿਥੇ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾਉਣ ਜਾਵੋ ਪਰ ਫੀਸ ਦੇ ਨਾਮ ਤੇ ਕੇਵਲ ਤੁਹਾਡੇ ਕੋਲੋਂ 50 ਰੁਪਏ ਤੋਂ ਜ਼ਿਆਦਾ ਨਹੀਂ ਲਾਏ ਜਾਂਦੇ ਕੀ ਤੁਸੀਂ ਕਦੇ ਕਿਸੇ ਅਜਿਹੇ ਦਵਾਖਾਨੇ ਦੇ ਰੂਪ ਵਿਚ ਸੁਣਿਆ ਹੈ ਅਤੇ ਹੋਰ ਤਾ ਹੋਰ ਦਵਾਈਆਂ ਵੀ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ ਅੱਜ ਦੇ ਸਮੇ ਵਿਚ ਜਿੱਥੇ ਕਲੀਨਿਕ ਅਤੇ ਹਸਪਤਾਲ ਦੇਸ਼ ਦੀ ਹਰ ਗਲੀ ਮੁਹਲੇ ਵਿਚ ਖੁੱਲ ਗਏ ਹਨ ਅਤੇ ਹਜ਼ਾਰਾਂ ਲੱਖਾਂ ਰੁਪਏ ਮਰੀਜਾਂ ਤੋਂ ਇਲਾਜ਼ ਦੇ ਨਾਮ ਤੇ ਠੱਗ ਲਏ ਜਾਂਦੇ ਹਨ ਅਜਿਹੇ ਵਿਚ ਇਹ ਮੈਡੀਕਲ ਕਲੀਨਿਕ ਇਹਨਾਂ ਸਭ ਦੇ ਲਈ ਇੱਕ ਮਿਸਾਲ ਹੈ।

ਅਸੀਂ ਜਿਸ ਕਲੀਨਿਕ ਦੀ ਗੱਲ ਕਰ ਰਹੇ ਹਾਂ ਉਹ ਪਿਛਲੇ 30 ਸਾਲਾਂ ਤੋਂ ਦਿੱਲੀ ਵਿਚ ਮੌਜੂਦ ਹੈ ਅਤੇ ਇਹ ਨਿਯਮ ਇਥੇ ਪਿਛਲੇ 30 ਸਾਲਾਂ ਤੋਂ ਚਲਦਾ ਆ ਰਿਹਾ ਹੈ ਇਹ ਕਲੀਨਿਕ ਪੂਰਵ ਦਿਲੀ ਦੇ ਪਰਵਾਨਾ ਰੋਡ ਤੇ ਸਥਿਤ ਰਾਧੇ ਸ਼ਾਮ ਪਾਰਕ ਦੇ ਕੋਲ ਹੈ। ਲੋਕਾਂ ਦੇ ਵਿਚ ਮਸ਼ਹੂਰ ਰਾਠੀ ਕਲੀਨਿਕ ਦੇ ਨਾਮ ਨਾਲ ਇਸ ਕਲੀਨਿਕ ਵਿਚ ਇਥੇ ਦੇ ਕਈ ਸੈਕੜੇ ਲੋਕ ਹਰ ਰੋਜ ਆਪਣਾ ਇਲਾਜ਼ ਕਰਵਾਉਣ ਆਉਂਦੇ ਹਨ ਇਸ ਕਲੀਨਿਕ ਦੀ ਵਿਸ਼ੇਸ਼ਤਾ ਇਹ ਹੈ ਕਿ ਸਸਤੀ ਹੋਣ ਦੇ ਕਾਰਨ ਕੇਵਲ ਝੁੱਗੀ ਅਤੇ ਝੋਪੜੀ ਵਿਚ ਰਹਿਣ ਵਾਲੇ ਹੀ ਨਹੀਂ ਬਲਕਿ ਮੱਧ ਵਰਗ ਦੇ ਲੋਕ ਵੀ ਇਥੋਂ ਆਪਣੀ ਦਵਾਈ ਲੈਂਦੇ ਹਨ।

ਇਸ ਕਲੀਨਿਕ ਨੂੰ ਐਮ ਬੀ ਬੀ ਐਸ ਜੋੜਾ ਡਾਕਟਰ ਕ੍ਰਿਸ਼ਨ ਕੁਮਾਰ ਰਾਠੀ ਅਤੇ ਡਾਕਟਰ ਲਤਾ ਰਾਠੀ ਦੁਆਰਾ ਚਲਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਇਲਾਜ਼ ਡਾਕਟਰ ਰਾਠੀ ਜੋੜਾ ਪਿਛਲੇ 30 ਸਾਲਾਂ ਤੋਂ ਕਰ ਰਹੇ ਹਨ ਅਤੇ ਇਸਦਾ ਨਤੀਜਾ ਹੈ ਕਿ ਡਾਕਟਰ ਰਾਠੀ ਅਤੇ ਲੋਕਾਂ ਦੇ ਵਿਚ ਕਿਸੇ ਡਾਕਟਰ ਮਰੀਜ਼ ਦਾ ਰਿਸ਼ਤਾ ਨਾ ਹੋ ਕੇ ਇੱਕ ਪਰਿਵਾਰ ਵਰਗਾ ਰਿਸ਼ਤਾ ਬਣ ਚੁੱਕਾ ਹੈ। ਇਸ ਕਲੀਨਿਕ ਦੇ ਬਾਰੇ ਵਿਚ ਦੱਸਦੇ ਹੋਏ ਡਾਕਟਰ ਰਾਠੀ ਦੱਸਦੇ ਹਨ ਕਿ ਆਪਣੀ ਬਿਮਾਰੀ ਦਾ ਇਲਾਜ ਕੋਈ ਵੀ ਮਰੀਜ ਡਾਕਟਰ ਦੇ ਕੋਲ ਕਰਵਾਉਣ ਆਉਂਦਾ ਹੈ ਨਾ ਕਿ ਮਾਨਸਿਕ ਤਣਾਅ ਲੈਣ ਦੇ ਵਾਸਤੇ ਉਥੇ ਹੀ ਅੱਜ ਦੇ ਸਮੇ ਵਿਚ ਜਿਥੇ ਇਲਾਜ ਏਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਅਜਿਹੇ ਵਿਚ ਲੋਕਾਂ ਨੂੰ ਕੁਝ ਰਾਹਤ ਤਾ ਉਹਨਾਂ ਦੀ ਇਹ ਪਹਿਲ ਜ਼ਰੂਰ ਦਿੰਦੀ ਹੈ।

ਇਸ ਨੇਕ ਕੰਮ ਦੇ ਲਈ ਡਾਕਟਰ ਕ੍ਰਿਸ਼ਨ ਕੁਮਾਰ ਰਾਠੀ ਨੇ ਆਪਣੇ ਪਿਤਾ ਜੀ ਦਾ ਧੰਨਵਾਦ ਪ੍ਰਗਟ ਕੀਤਾ ਉਹਨਾਂ ਨੇ ਦੱਸਿਆ ਕਿ ਮੈਨੂੰ ਅਜਿਹੇ ਸੰਸਕਰ ਮੇਰੇ ਪਿਤਾ ਜੀ ਨੇ ਹੀ ਦਿੱਤੇ ਹਨ ਕਿ ਮੈ ਕਿਸੇ ਵੀ ਇਨਸਾਨ ਨੂੰ ਕਸ਼ਟ ਨਾ ਦੇਵਾ ਅਤੇ ਉਹਨਾਂ ਦੀ ਸੇਵਾ ਜਿਥੋਂ ਤੱਕ ਹੋ ਸਕੇ ਖੁਦ ਨਾਲ ਹੀ ਕਰਾ ਅਸਲ ਵਿਚ ਅੱਜ ਦੇ ਸਮੇ ਵਿਚ ਡਾਕਟਰ ਰਾਠੀ ਵਰਗੇ ਹੋਰ ਦੂਜੇ ਸਮੇ ਦੀ ਲੁੱਟ ਕਰਨ ਵਾਲੇ ਡਾਕਟਰਾਂ ਲਈ ਇੱਕ ਮਿਸਾਲ ਪੈਦਾ ਕਰਨ ਵਾਲੇ ਡਾਕਟਰ ਹਨ।

Share this...
Share on Facebook
Facebook
error: Content is protected !!