ਅਰਦਾਸ ਦੀ ਤਾਕਤ ਬੱਚੇ ਨੂੰ ਬਚਾਇਆ ਸੱਚੀ ਘਟਨਾ

ਅਰਦਾਸ ਫ਼ਾਰਸੀ ਭਾਸ਼ਾ ਦੇ ਸ਼ਬਦ ‘ਅਰਜ਼ ਦਾਸ਼ਤ’ ਦਾ ਪੰਜਾਬੀ ਰੂਪ ਹੈ। ਅਰਜ਼ ਦਾ ਅਰਥ ਹੈ- ਬੇਨਤੀ ਅਤੇ ਦਾਸ਼ਤ ਦਾ ਅਰਥ ਹੈ- ਪੇਸ਼ ਕਰਨਾ, ਅਰਥਾਤ ਕਿਸੇ ਅੱਗੇ ਬੇਨਤੀ ਰੱਖਣਾ ਜਾਂ ਬੇਨਤੀ ਕਰਨਾ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਵਿਚ ਅਰਦ ਤੇ ਆਸ ਦੀ ਸੰਧੀ ਹੈ। ਅਰਦ ਦਾ ਅਰਥ ਹੈ- ਮੰਗਣਾ ਅਤੇ ਆਸ ਦਾ ਅਰਥ ਹੈ- ਮੁਰਾਦ। ਜਿਸ ਦਾ ਭਾਵ ਮੁਰਾਦ ਮੰਗਣ ਦੀ ਕਿਰਿਆ ਹੈ, ਪਰ ਗੁਰਮਤਿ ਵਿਚ ਅਰਦਾਸ ਇਕ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਇਹ ‘ਸਿੱਖ ਰਹਿਤ ਮਰਯਾਦਾ’ ਦਾ ਅੰਗ ਹੈ। ਭਾਈ ਨੰਦ ਲਾਲ ਜੀ ਦੀ ‘ਸਾਖੀ ਰਹਿਤ ਦੀ’, ਭਾਈ ਦਯਾ ਸਿੰਘ ਤੇ ਭਾਈ ਚੋਪਾ ਸਿੰਘ ਦੇ ਰਹਿਤਨਾਮਿਆਂ ਵਿਚ ਅਜਿਹੇ ਆਦੇਸ਼ ਦਰਜ ਹਨ ਕਿ ਗੁਰੂ ਦਾ ਸਿੱਖ ਆਪਣਾ ਹਰ ਕਾਰਜ ਅਰਦਾਸ ਨਾਲ ਅਰੰਭ ਕਰੇ।

ਉਸ ਨੇ ਜ਼ਿੰਦਗੀ ਦੇ ਹਰ ਮੋੜ ‘ਤੇ ਹਰ ਮੌਕੇ ‘ਤੇ ਅਰਦਾਸ ਦਾ ਹੀ ਆਸਰਾ ਲੈਣਾ ਹੈ। ਗੁਰਮਤਿ ਵਿਚ ਅਰਦਾਸ ਨੂੰ ਅਧਿਆਤਮਕ ਸਾਧਨਾ ਦੇ ਕੇਂਦਰੀ ਤੱਤ ਵਜੋਂ ਸਵੀਕਾਰਿਆ ਗਿਆ ਹੈ। ਗੁਰਮਤਿ ਸਾਧਨਾ ਦੇ ਤਿੰਨ ਮੁੱਖ ਅੰਗ ਹਨ- ਸਿਮਰਨ, ਸੇਵਾ ਤੇ ਅਰਦਾਸ। ਗੁਰਸਿੱਖ ਨੇ ਸੇਵਾ ਤੇ ਸਿਮਰਨ ਕਰ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਹੈ। ਅਰਦਾਸ ਨੂੰ ਧਾਰਮਿਕ ਚਿੰਤਨ ਤੇ ਧਾਰਮਿਕ ਰਹਿਤ ਵਿਚ ਇੱਕੋ ਜਿੰਨਾ ਮਹੱਤਵ ਪ੍ਰਾਪਤ ਹੈ। ਅਰਦਾਸ ਦੀਆਂ ਜੜ੍ਹਾਂ ਅੰਤਹਕਰਨ ਵਿਚ ਹਨ ਅਤੇ ਗੁਰਬਾਣੀ ਨੇ ਪ੍ਰਭੂ-ਪ੍ਰਾਪਤੀ ਦਾ ਰਾਹ ਹੀ ਇਹ ਦਰਸਾਇਆ ਹੈ ਕਿ ਮਨੁੱਖ ਨੇ ਨਿਸ਼ਕਾਮ ਭਾਵਨਾ ਨਾਲ ਮਨ ਦੀਆਂ ਚਤੁਰਾਈਆਂ ਅਤੇ ਹਉਮੈਂ ਤਿਆਗ ਕੇ ਆਪਣੇ ਇਸ਼ਟ ਨਾਲ ਅਰਦਾਸ ਰਾਹੀਂ ਜੁੜਣਾ ਹੈ ਅਰਦਾਸ ਇਕ ਅਜਿਹੀ ਸਾਧਨ ਹੈ; ਜਿਸ ਨਾਲ ਕਾਲ-ਬੱਧ ਮਨੁੱਖ ਦੀ ਪਹੁੰਚ ਅਕਾਲ ਤਕ ਹੋ ਜਾਂਦੀ ਹੈ।

ਜਦੋਂ ਵੀ ਮਨੁੱਖ ਇਕ ਮਨ, ਇਕ ਚਿੱਤ ਹੋ ਕੇ ਅਕਾਲ ਪੁਰਖ ਦੇ ਦਰ ‘ਤੇ ਦਸਤਕ ਦੇਂਦਾ ਹੈ ਤਾਂ ਉਸ ਦੀ ਬਖ਼ਸ਼ਿਸ ਦੇ ਦਰ ਖੁੱਲ ਜਾਂਦੇ ਹਨ। ਗੁਰਮਤਿ ਅਨੁਸਾਰ ਅਕਾਲ ਪੁਰਖ ਸ੍ਰਿਸ਼ਟੀ ਨੂੰ ਸਾਜ ਕੇ ਇਸ ਦੀ ਸਾਰ-ਸੰਭਾਲ ਕਰਦਾ ਹੈ। ਉਹ ਜੀਵੰਤ ਚੇਤਨ ਹਸਤੀ ਹੈ ਅਤੇ ਸਭ ਦੇ ਮਨ ਦੀ ਵਿਰਥਾ ਨੂੰ ਜਾਣਦਾ ਹੈ ਅਕਾਲ ਪੁਰਖ ਅੰਤਰਜਾਮੀ ਹੈ। ਉਹ ਬਿਨਾ ਬੋਲਿਆਂ ਹੀ ਸਭ ਕੁਝ ਜਾਣਦਾ ਹੈ ਅਤੇ ਅਣ-ਮੰਗਿਆ ਦਾਨ ਦੇਣ ਵਾਲਾ ਹੈ। ਮਨੁੱਖ ਦੀ ਅਰਦਾਸ ਕੋਈ ਸਿਫ਼ਾਰਸ਼ ਜਾਂ ਖੁਸ਼ਾਮਦ ਨਹੀਂ, ਜਿਸ ਦੀ ਉਸ ਨੂੰ ਲੋੜ ਹੈ। ਪ੍ਰਭੂ ਦੀ ਇਹ ਵਡਿਆਈ ਹੈ ਕਿ ਉਹ ਦਾਤਾਂ ਦੇ ਕੇ ਥੱਕਦਾ ਨਹੀਂ ਅਤੇ ਨਾ ਹੀ ਉਹ ਕਦੀ ਪਛਤਾਂਦਾ ਹੈ ਤੇ ਮਨੁੱਖ ਜੁਗਾਂ ਤੋਂ ਹੀ ਦਾਤਾਂ ਲੈਂਦਾ ਆ ਰਿਹਾ ਹੈ, ਕਿਉਂਕਿ ਦੇਣਾ ਅਕਾਲ ਪੁਰਖ ਦਾ ਸੁਭਾਅ ਹੈ। ਫਿਰ ਮਨੁੱਖ ਅਰਦਾਸ ਕਿਉਂ ਕਰਦਾ ਹੈ? ਕਿਉਂਕਿ ਮੰਗਣਾ ਮਨੁੱਖ ਦਾ ਸੁਭਾਅ ਹੈ। ਜੇਕਰ ਮਨੁੱਖ ਮੂੰਹੋਂ ਨਾ ਵੀ ਮੰਗੇ ਤਾਂ ਵੀ ਉਸ ਦਾ ਮਨ ਮੰਗਦਾ ਹੈ। ਅਕਾਲ ਪੁਰਖ ਮਿਹਰਵਾਨ ਹੋ ਕੇ ਅਰਦਾਸ ਸੁਣਦਾ ਹੈ ਅਤੇ ਮਨੁੱਖ ਦੀ ਸਾਰੀਆਂ ਲੋੜਾਂ ਪੁਰੀਆਂ ਕਰਦਾ ਹੈ। ਮੁੱਢ ਤੋਂ ਹੀ ਮਨੁੱਖ ਦਾ ਸੰਘਰਸ਼ ਸੁਖ ਪ੍ਰਾਪਤੀ ਤੇ ਦੁੱਖ ਤੋਂ ਬਚਾਓ ਲਈ ਹੈ। ਅਰਦਾਸ ਮਨੁੱਖ ਦੇ ਜਨਮ ਤੋਂ ਵੀ ਪਹਿਲਾਂ ਅਰੰਭ ਹੁੰਦੀ ਹੈਹੈ। ਮਨੁੱਖ ਨੇ ਆਪਣੀ

Share this...
Share on Facebook
Facebook
error: Content is protected !!