ਪ੍ਰਧਾਨ ਮੰਤਰੀ ਟਰੂਡੋ ਹੜ੍ਹ ਪੀੜ੍ਹਤਾਂ ਦੀ ਮੱਦਦ ਕਰਨ ਲਈ ਖੁੱਦ ਪਹੁੰਚੇ

ਕੈਨੇਡਾ ਦੇ ਚਾਰ ਸੂਬਿਆਂ ਤੇ ਲਗਾਤਾਰ ਇਸ ਸਮੇਂ ਕੁਦਰਤ ਦਾ ਕਹਿਰ ਭਾਰੀ ਪੈ ਰਿਹਾ ਹੈ। ਕੁਦਰਤ ਦੀ ਮਾਰ ਅੱਗੇ ਕਿਸੇ ਦੀ ਨਹੀਂ ਚੱਲਦੀ। ਮੈਨੀਟੋਬਾ, ਓਨਟਾਰੀਓ, ਨਿਊ ਬਰੂਨਸਵਿਕ ਅਤੇ ਕਿਊਬਿਕ ਦੇ ਇਲਾਕਿਆਂ ਵਿੱਚ ਹੜ੍ਹ ਆਉਣ ਕਾਰਨ ਜ਼ਿੰਦਗੀ ਉਥਲ ਪੁਥਲ ਹੋ ਚੁੱਕੀ ਹੈ। ਹੜ੍ਹ ਦੇ ਹਾਲਾਤ ਪੈਦਾ ਹੋਣ ਕਾਰਨ ਕੈਨੇਡੀਅਨ ਆਰਮੀ ਦੇ ਜਵਾਨ ਨਾਗਰਿਕਾਂ ਦੀ ਸੁਰੱਖਿਆ ਲਈ ਜੁੱਟ ਗਏ ਹਨ। ਬਹੁਤ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।ਓਂਟਾਰੀਓ ਦੇ ਕਾਟੇਜ ਕੰਟਰੀ ਇਲਾਕੇ ਵਿੱਚ ਭਾਰੀ ਬਾਰਿਸ਼ ਹੋਈ ਸੀ। ਜਿਸ ਦਾ ਪ੍ਰਭਾਵ ਕਿਊਬਿਕ ਅਤੇ ਐਟਲਾਂਟਿਕ ਕੈਨੇਡਾ ਦੇ ਇਲਾਕਿਆਂ ਵਿੱਚ ਵੀ ਵਿਖਾਈ ਦੇ ਰਿਹਾ ਹੈ

ਮਾਂਟਰੀਅਲ ਅਤੇ ਓਟਾਵਾ ਤੋਂ ਬਿਨਾਂ ਹੋਰ ਕਈ ਇਲਾਕਿਆਂ ਵਿੱਚ ਹਾਲਾਤ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਕਾਰ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਓਟਾਵਾ ਵਿੱਚ ਜਿੰਨੇ ਹਾਲਾਤ ਹੁਣ ਖਰਾਬ ਹਨ। ਅੱਗੇ ਉਸ ਤੋਂ ਵੀ ਜ਼ਿਆਦਾ ਖਰਾਬ ਹੋਣ ਦੇ ਆਸਾਰ ਹਨ। ਇੱਥੇ ਨਦੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ।ਕੈਨੇਡਾ ਦੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਓਟਾਵਾ ਇਲਾਕੇ ਵਿੱਚ 35 ਮਿਲੀਮੀਟਰ ਤੱਕ ਭਾਰੀ ਬਾਰਿਸ਼ ਹੋਣ ਦੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਦੁਆਰਾ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵੱਲੋਂ ਬਚਾਅ ਕਾਰਜ ਵਿੱਚ ਲੱਗੇ 400 ਫ਼ੌਜੀ ਜਵਾਨਾਂ ਦੇ ਨਾਲ ਰੇਤ ਵਾਲੇ ਬੈਗ ਵੀ ਭਰੇ ਗਏ। ਭਾਰੀ ਮੀਂਹ ਕਾਰਨ ਪੂਰਬੀ ਕੈਨੇਡਾ ‘ਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ। ਓਨਟਾਰੀਓ, ਕਿਊਬਿਕ, ਨਿਊ ਬਰਨਜ਼ਵਿਕ ਸੂਬਿਆਂ ‘ਚ ਸਥਿਤੀ ਬਹੁਤ ਖਰਾਬ ਹੈ।

ਹੁਣ ਮਾਂਟਰੀਅਲ ‘ਚ ਪੁਲ ਟੁੱਟ ਜਾਣ ਕਾਰਨ ਖਤਰਾ ਹੋਰ ਵੀ ਵਧ ਗਿਆ ਹੈ। ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਤਕਰੀਬਨ 6500 ਲੋਕਾਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ‘ਤੇ ਜਾਣਾ ਪਿਆ। ਇਸ ਦੌਰਾਨ ਲੋਕ ਬਹੁਤ ਚਿੰਤਤ ਸਨ ਤੇ ਉਹ ਸੌਂ ਨਾ ਸਕੇ। ਬਹੁਤ ਸਾਰੇ ਲੋਕਾਂ ਦੇ ਘਰ ਬਰਬਾਦ ਹੋ ਗਏ ਹਨ। ਸਰਕਾਰ ਦੇ ਹਾਲੀਆ ਅੰਕੜਿਆਂ ਮੁਤਾਬਕ ਕਿਊਬਿਕ ‘ਚ ਤਕਰੀਬਨ 8000 ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਇਹ ਅੰਕੜਾ 2017 ਦੇ ਅੰਕੜੇ ਤੋਂ ਵਧ ਹੈ ਜਦ ਇਸ ਇਲਾਕੇ ‘ਚ 50 ਸਾਲਾਂ ਬਾਅਦ ਭਿਆਨਕ ਹੜ੍ਹ ਆਇਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਨਟਾਰੀਓ, ਕਿਊਬਿਕ, ਨਿਊ ਬਰਨਜ਼ਵਿਕ ‘ਚ ਆਏ ਹੜ੍ਹ ਦਿਖਾਉਂਦੇ ਹਨ ਕਿ ਜਲਵਾਯੂ ਪਰਿਵਰਤਨ ਨਾਲ ਸਾਡਾ ਲੜਨਾ ਕਿੰਨਾ ਜ਼ਰੂਰੀ ਹੈ ਤਾਂ ਕਿ ਅਜਿਹੀ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।

Share this...
Share on Facebook
Facebook
0