ਗਰੀਬ ਬੱਚਿਆਂ ਦੇ ਪੜਨ ਲਈ ਫਰੀ ਕਿਤਾਬਾਂ ਵੰਡਦੇ ਹਨ ਵੀਰ

ਹਰ ਘਰ ਵਿਚ ਇੱਕ ਦੀਵਾ ਜਗਦਾ ਹੋਵੇਗਾਜੇਕਰ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਵੇਗਾ ਤਾਂ ਇਸ ਲਈ ਜੇਕਰ ਸਾਡੇ ਸਮਾਜ ਵਿਚ ਸਿਰਫ਼ ਦੀਵੇ ਹੀ ਰੌਸ਼ਨੀ ਨਹੀਂ ਕਰਦੇ ਬਲਕਿ ਸਮਾਜ ਵਿਚ ਸਿੱਖਿਆ ਵੀ ਰੌਸ਼ਨੀ ਕਰਦੀ ਹੈ | ਕਿਉਂਕਿ ਹਰ ਕਿਸੇ ਦੇ ਲਈ ਅੱਜ ਦੇ ਜਮਾਨੇ ਦੇ ਵਿਚ ਪੜਾਈ ਬਹੁਤ ਹੀ ਜਿਆਦਾ ਜਰੂਰੀ ਹੈ ਤੇ ਪੜਾਈ ਤੋਂ ਬਿਨਾਂ ਹਰ ਇੱਕ ਬੰਦਾ ਅਧੂਰਾ ਹੈ ਹੁਣ ਤੱਕ ਤੁਸੀਂ ਸਿੱਖਾਂ ਅਤੇ ਹੋਰਾਂ ਲੋਕਾਂ ਨੂੰ ਗੁਰੂ ਕੇ ਲੰਗਰ ਲਗਾਉਂਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸੰਸਥਾ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਗਰੀਬਾਂ ਲੋਕਾਂ ਦੀ ਪੜਾਈ ਵਿਚ ਇੱਕ ਵੱਡਾ ਯੋਗਦਾਨ ਪਾ ਰਹੀ ਹੈ

ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਹੈਲਪਿੰਗ ਹੈਂਡਸ ਕਲੱਬ ਦੀ ਜੋ ਕਿ ਗਰੀਬ ਤੋਂ ਲੈ ਕੇ ਹਰ ਅਮੀਰ ਤੱਕ ਤੇ ਬੱਚੇ ਨੂੰ ਮੁਫਤ ਕਿਤਾਬਾਂ ਵੰਡ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤੋਂ ਵਾਂਝਾ ਰਹਿ ਜਾਂਦਾ ਹੈ ਕਿਉਂਕਿ ਅੱਜ ਦੇ ਜਮਾਨੇ ਵਿਚ ਸਿੱਖਿਆ ਇੰਨੀਂ ਜਿਆਦਾ ਮਹਿੰਗੀ ਕਿ ਸਰਕਾਰੀ ਸਕੂਲਾਂ ਵਿਚ ਵੱਡੀਆਂ ਕਲਾਸਾਂ ਨੂੰ ਫੀਸਾਂ ਵੀ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਤੇ ਉਹਨਾਂ ਜਿਵੇਂ-ਜਿਵੇਂ ਬੱਚੇ ਉਚੇਰੀ ਜਮਾਤ ਵਿਚ ਹੁੰਦੇ ਹਨ ਤੇ ਉਹਨਾਂ ਦੀਆਂ ਕਿਤਾਬਾਂ ਦਾ ਖਰਚਾ ਵੀ ਹਜ਼ਾਰਾਂ ਰੁਪਏ ਤੱਕ ਹੋ ਜਾਂਦਾ ਹੈ ਜਿਸ ਕਰਕੇ ਇੰਨੀਆਂ ਮਹਿੰਗੀਆਂ ਕਿਤਾਬਾਂ ਗਰੀਬ ਵਿਅਕਤੀ ਆਪਣੇ ਬੱਚਿਆਂ ਨੂੰ ਨਹੀਂ ਦਵਾ ਸਕਦਾ

ਹੈਲਪਿੰਗ ਹੈਂਡਸ ਕਲੱਬ ਹੁਣ ਤੱਕ ਕਰੀਬ 70 ਤੋਂ ਵੱਧ ਕਿਤਾਬਾਂ ਬੱਚਿਆਂ ਨੂੰ ਵੰਡ ਚੁੱਕੀ ਹੈ ਤੇ ਕਰੀਬ ਸਵਾ ਕਰੋੜ ਰੁਪਏ ਦਾ ਖਰਚ ਕਰ ਚੁੱਕੀ ਹੈ ਤੇ ਕਿਤਾਬਾਂ ਦੇਣ ਤੋਂ ਇਲਾਵਾ ਇਸ ਕਲੱਬ ਵਿਚ ਬੱਚੇ ਵੀ ਪੜ੍ਹਨ ਆਉਂਦੇ ਹਨ ਜਿੰਨਾਂ ਨੂੰ ਅਧਿਆਪਕਾਂ ਵੱਲੋਂ ਵਧੀਆ ਸਿੱਖਿਆ ਦਿੱਤੀ ਹੈ ਤੇ ਅੱਜ ਦੇ ਸਮੇਂ ਵਿਚ ਹੈਲਪਿੰਗ ਹੈਂਡਸ ਕਲੱਬ ਦਾ ਇਹ ਉਪਰਾਲਾ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇ ਰਿਹਾ ਹੈ | ‘ਕਿਤਾਬਾਂ ਇਨਸਾਨ ਦੀਆਂ ਚੰਗੀਆਂ ਦੋਸਤ ਹਨ’ ਇਹ ਕਥਨ ਕਾਫੀ ਪ੍ਰਚੱਲਿਤ ਹੈ ਤੇ ਇਸ ਵਿਚ ਕੋਈ ਅਤਿਕਥਨੀ ਵੀ ਨਹੀਂ ਹੈ। ਕਿਉਂਕਿ ਜੋ ਗਿਆਨ ਸਾਨੂੰ ਕਿਤਾਬਾਂ ਤੋਂ ਮਿਲਦਾ ਹੈ ਉਹ ਕਿਤੋਂ ਹੋਰ ਮਿਲਣਾ ਅਸੰਭਵ ਹੈ। ਭਾਵੇਂ ਅੱਜ ਦੇ ਆਧੁਨਿਕ ਯੁੱਗ ਵਿਚ ਸਭ ਕੁਝ ਇੰਟਰਨੈੱਟ ‘ਤੇ ਮੁਹੱਈਆ ਹੈ ਤੇ ਗੂਗਲ ‘ਤੇ ਇਕ ਸਰਚ ਨਾਲ ਅਸੀਂ ਜੋ ਚਾਹੀਏ ਉਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ।

Share this...
Share on Facebook
Facebook
0