ਧੀਆਂ ਨੇ ਸੀ.ਬੀ.ਐਸ.ਈ ਦੀ 12 ਕਲਾਸ ਵਿੱਚ ਲਏ ਸਭ ਤੋਂ ਜਿਆਦਾ ਨੰਬਰ

ਜਮਾਤ 12ਵੀਂ ਦੇ ਸੀਬੀਐੱਸਸੀ ਨਤੀਜਿਆ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 15 ਫਰਵਰੀ ਤੋਂ ਸ਼ੁਰੂ ਹੋ ਕੇ 4 ਅਪਰੈਲ ਤਕ CBSE ਦੀ ਪ੍ਰੀਖਿਆ ਚੱਲੀ ਸੀ। ਕੁੱਲ 83.4 ਫੀਸਦੀ ਵਿਦਿਆਰਥੀਆਂ ਪਾਸ ਹੋਏ ਹਨ। ਕੁੱਲ 13 ਲੱਖ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਵਿੱਚ ਪ੍ਰੀਖਿਆ ਦਿੱਤੀ ਸੀ। ਇਸ ਨੂੰ ਤੁਸੀਂ ਸੀਬੀਐਸਈ ਦੀ ਦਫ਼ਤਰੀ ਵੈਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ। ਸੀਬੀਐੱਸਈ ਦੀ ਚੇਅਰਮੈਨ ਅਨੀਤਾ ਨੇ ਦੱਸਿਆ ਕਿ 88.7 ਲੜਕੀਆਂ, 79.5 ਲੜਕੇ ਤੇ 83.3 ਫ਼ੀਸਦੀ ਟ੍ਰਾਂਸਜੈਂਡਰ ਪਾਸ ਹੋਏ ਹਨ। ਇਸ ਵਾਰ ਟਾਪ ਹੰਸਿਕਾ ਸ਼ੁਕਲਾ ਤੇ ਕਰਿਸ਼ਮਾ ਅਰੋੜਾ ਨੇ ਕੀਤਾ ਹੈ। ਦੋਵਾਂ ਨੇ ਹੀ 499 ਨੰਬਰ 500 ‘ਚੋਂ ਹਾਸਿਲ ਕੀਤੇ ਹਨ।

ਹੰਸਿਕਾ ਸ਼ੁਕਲਾ ਡੀਪੀਐੱਸ ਮੇਰਠ ਰੋਡ, ਗਾਜ਼ੀਆਬਾਦ ਦੀ ਵਿਦਿਆਰਥਣ ਹੈ। ਉੱਥੇ ਹੀ ਕਰਸ਼ਿਮਾ ਅਰੋੜਾ ਐੱਸਵੀ ਪਬਲਿਕ ਸਕੂਲ, ਮੁਜ਼ੱਫ਼ਰਾਬਾਦ ਦੀ ਵਿਦਿਆਰਥਣ ਹੈ। ਦੂਸਰੇ ਸਥਾਨ ‘ਤੇ ਤਿੰਨ ਵਿਦਿਆਰਥਣਾਂ ਹਨ। ਇਨ੍ਹਾਂ ‘ਚ ਰਾਏਬਰੇਲੀ ਦੀ ਐਸ਼ਵਰੀਆ, ਰਿਸ਼ੀਕੇਸ਼ ਦੀ ਗੌਰੰਗੀ ਚਾਵਲਾ ਅਤੇ ਹਰਿਆਣਾ ਦੇ ਜੀਂਦ ਦੀ ਭਵਿਆ ਹੈ। ਉੱਥੇ ਹੀ ਕੁੱਲ 18 ਵਿਦਿਆਰਥੀ ਤੀਸਰੇ ਸਥਾਨ ‘ਤੇ 11 ਲੜਕੀਆਂ ਸਮੇਤ ਹਨ ਇਸ ਵਾਰ ਬਾਰ੍ਹਵੀਂ ਲਈ ਕੁਲ 31,14,821 ਵਿਦਿਆਰਥੀਆਂ ਦੇ ਨਤੀਜੇ ਆਏ ਹਨ।ਕੁਲ 94299 ਵਿਦਿਆਰਥੀਆਂ ਨੇ 90 ਫ਼ੀਸਦੀ ਨੰਬਰ ਹਾਸਿਲ ਕੀਤੇ ਹਨ। ਪੂਰੇ ਦੇਸ਼ ‘ਚ 4,974 ਸੈਂਟਰਜ਼ ਦੇ ਨਾਲ ਹੀ ਵਿਦੇਸ਼ ਦੇ 78 ਸੈਂਟਰਜ਼ ‘ਚ ਵੀ ਪ੍ਰੀਖਿਆ ਹੋਈ ਸੀ। ਇਸ ਵਾਰ ਸੀਬੀਐੱਸਸੀ ਬੋਰਡ ਦੀ ਪ੍ਰੀਖਿਆ ‘ਚ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਸੂਬੇ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।

ਪੇਪਰ ਲੀਕ ਦੀਆਂ ਘਟਨਾਵਾਂ ਦਾ ਪਿਛਲੇ ਸਾਲ ਸੀਬੀਐੱਸਈ ਨੂੰ ਸਾਹਮਣਾ ਕਰਨਾ ਪਿਆ ਸੀ, 12ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਪੇਪਰ ਨੂੰ ਜਿਸ ਤੋਂ ਬਾਅਦ ਬੋਰਡ ਨੂੰ ਦੁਬਾਰਾ ਕਰਵਾਉਣਾ ਪਿਆ ਸੀ। ਹਾਲਾਂਕਿ ਸੀਬੀਐੱਸਈ ਨੇ ਇਸ ਸਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਪ੍ਰੀਖਿਆ ਕਰਵਾਈ ਹੈ। ਇਸ ਦੇ ਨਾਲ ਹੀ ਬੋਰਡ ਨੇ ਸਖ਼ਤ ਕਾਰਵਾਈ ਫਰਜ਼ੀ ਖ਼ਬਰ ਫੈਲਾਉਣ ਵਾਲਿਆਂ ਖ਼ਿਲਾਫ਼ ਕੀਤੀ ਹੈ। ਇਸ ਤੋਂ ਇਲਾਵਾ ਸੀਬੀਐੱਸਈ ਨੂੰ 10ਵੀਂ ਤੇ 12ਵੀਂ ਦੇ ਪਾਠਕ੍ਰਮ ‘ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਦਾ ਮਕਸਦ ਬਿਹਤਰ ਸਿੱਖਿਆ ਹੋਰ ਯਕੀਨੀ ਕਰਨਾ ਹੈ।

Share this...
Share on Facebook
Facebook
0