ਇਹਨਾਂ ਦਾ ਕੋਈ ਮੁਕਾਬਲਾ ਨਹੀਂ ਅਦਾਕਾਰੀ ਦੇ ਮਾਮਲੇ ਵਿੱਚ

ਕਈ ਮਜੇ ਹੋਏ ਅਦਾਕਾਰ ਤੇ ਹੀਰੋਇਨਾਂ ਪੰਜਾਬੀ ਰੰਗ ਮੰਚ ਜਿਸ ਨੇ ਦੇਸ਼ ਤੇ ਪੰਜਾਬ ਨੂੰ ਦਿੱਤੀਆਂ ਹਨ । ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ਵਿੱਚ ਇਹਨਾਂ ਅਦਾਕਾਰਾਂ ਦੀ ਅੱਜ ਵੀ ਤੂਤੀ ਬੋਲਦੀ ਹੈ । ਤੁਹਾਨੂੰ ਤਿੰਨ ਅਜਿਹੀਆਂ ਫ਼ਿਲਮੀ ਹਸਤੀਆਂ ਨਾਲ ਮਿਲਾਵਾਂਗੇ ਜਿਹੜੀਆਂ ਪੂਰੀ ਫ਼ਿਲਮ ਤੇ ਆਪਣੀ ਅਦਾਕਾਰੀ ਨਾਲ ਛਾ ਜਾਂਦੀਆਂ ਹਨ । ਫ਼ਿਲਮ ਦੇ ਹੀਰੋ ਹੀਰੋਇਨ ਵੀ ਇਹਨਾਂ ਦੀ ਅਦਾਕਾਰੀ ਦੇ ਅੱਗੇ ਫਿੱਕੇ ਪੈ ਜਾਂਦੇ ਹਨ । ਸਭ ਤੋਂ ਪਹਿਲਾਂ ਗੱਲ ਨਿਰਮਲ ਰਿਸ਼ੀ ਦੀ ਕਰਦੇ ਹਾਂ ਜਿਹੜੇ ਕਿ ਪਾਲੀਵੁੱਡ ਵਿੱਚ ਤਾਰੇ ਵਾਂਗ ਚਮਕਦੇ ਹਨ । ਹਰਪਾਲ ਟਿਵਾਣੇ ਦੀ ਫਿਲਮ ਲੌਂਗ ਦਾ ਲਿਸ਼ਕਾਰਾ ਨਾਲ ਨਿਰਮਲ ਰਿਸ਼ੀ ਨੇ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ ।

ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ । ਇਸ ਫ਼ਿਲਮ ਵਿੱਚ ਉਹਨਾਂ ਦਾ ਕਿਰਦਾਰ ਗਲਾਬੋ ਮਾਸੀ ਸੀ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਸੀ । ਨਿਰਮਲ ਰਿਸੀ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ । ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ । ਪਰ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਇਸ ਦੇ ਨਾਲ ਹੀ ਰਹੇ ਹਨ । ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ । ਸ਼੍ਰੀ ਗੰਗਾਨਗਰ ਤੋਂ ਉਹਨਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਪੂਰੀ ਕੀਤੀ ਸੀ । ਇਸ ਤੋਂ ਇਲਾਵਾ ਉਹਨਾਂ ਨੇ ਪਟਿਆਲਾ ਦੇ ਫਿਜੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ । ਇੱਥੇ ਹੀ ਉਹਨਾਂ ਦੀ ਮੁਲਾਕਾਤ ਫਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ

ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ । ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੀ । ਉਸ ਸਮੇਂ ਉਹਨਾਂ ਦੀ ਟੀਮ ਵਿੱਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਿਲ ਸਨ । ਇਸ ਦੌਰਾਨ ਹਰਪਾਲ ਟਿਵਾਣਾ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਜਿਸ ਵਿੱਚ ਨਿਰਮਲ ਰਿਸ਼ੀ ਨੇ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਇਆ ਤੇ ਉਹਨਾਂ ਨੂੰ ਜਿਆਦਾਤਰ ਲੋਕ ਇਸੇ ਕਿਰਦਾਰ ਕਰਕੇ ਗੁਲਾਬੋ ਮਾਸੀ ਦੇ ਨਾਂ ਨਾਲ ਜਾਣਦੇ ਹਨ । ਉਹਨਾਂ ਨੂੰ ਬਾਲੀਵੁੱਡ ਤੋਂ ਵੀ ਕਈ ਆਫਰ ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਆਏ ਸਨ ਪਰ ਉਹ ਥਿਏਟਰ ਦੇ ਨਾਲ ਨਾਲ ਨੌਕਰੀ ਵੀ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਇਹਨਾਂ ਆਫਰ ਨੂੰ ਠੁਕਰਾ ਦਿੱਤਾ । ਨਿਰਮਲ ਰਿਸ਼ੀ ਹੁਣ ਤੱਕ 70 ਦੇ ਲਗਭਗ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਦੀਵਾ ਬਲੇ ਸਾਰੀ ਰਾਤ, ਨਿੱਕਾ ਜੈਲਦਾਰ, ਲੌਂਗ ਦਾ ਲਿਸ਼ਕਾਰਾ, ਉੱਚਾ ਦਰ ਬਾਬੇ ਨਾਨਕ ਦਾ , ਲਵ ਪੰਜਾਬ, ਅੰਗਰੇਜ਼ ਸਮੇਤ ਹੋਰ ਕਈ ਫਿਲਮਾਂ ਹਨ । ਬਾਲੀਵੁੱਡ ਫਿਲਮ ਦੰਗਲ ਵਿੱਚ ਵੀ ਇਸ ਤੋਂ ਇਲਾਵਾ ਉਹਨਾਂ ਨੇ ਵਧੀਆ ਭੁਮਿਕਾ ਨਿਭਾਈ ਹੈ । ਇਸ ਤੋਂ ਇਲਾਵਾ ਨਿਰਮਲ ਰਿਸ਼ੀ ਹੁਣ ਤੱਕ ਚਾਰ ਡਰਾਮੇ ਵੀ ਲਿਖ ਚੁੱਕੇ ਹਨ । ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਵੱਲੋਂ ਵੀ ਉਹਨਾਂ ਦੀ ਅਦਾਕਾਰੀ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਕਈ ਅਵਾਰਡ ਮਿਲ ਚੁੱਕੇ ਹਨ ।

ਅਦਾਕਾਰਾ ਨਿਰਮਲ ਰਿਸ਼ੀ ਤੋਂ ਬਾਅਦ ਜੇਕਰ ਕਿਸੇ ਦਾ ਨਾਂ ਲਿਆ ਜਾ ਸਕਦਾ ਹੈ ਤਾਂ ਉਹ ਗੁਰਪ੍ਰੀਤ ਕੌਰ ਭੰਗੂ ਹੈ । ਗੁਰਪ੍ਰੀਤ ਕੌਰ ਭੰਗੂ ਜਿਸ ਤਰ੍ਹਾਂ ਆਪਣੇ ਕਿਰਦਾਰ ਵਿੱਚ ਖੁੱਬ ਕੇ ਪਰਦੇ ਤੇ ਆਉਂਦੀ ਹੈ ਤਾਂ ਹਰ ਕੋਈ ਉਸ ਦੀ ਅਦਾਕਾਰੀ ਦਾ ਕਾਇਲ ਹੋ ਜਾਂਦਾ ਹੈ । 13  ਮਈ, 1959  ਨੂੰ ਬਠਿੰਡਾ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿੰਡ ਪੱਧਰ ਤੋਂ ਉੱਭਰੀ ਇਸ ਅਦਾਕਾਰਾ ਦਾ ਜਨਮ ਹੋਇਆ ਸੀ । ਸਕੂਲ ਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਗੁਰਪ੍ਰੀਤ ਭੰਗੂ ਦਾ ਵਿਆਹ ਸਵਰਨ ਸਿੰਘ ਭੰਗੂ ਨਾਲ ਹੋ ਗਿਆ। ਵਿਆਹ ਤੋਂ ਬਾਅਦ ਉਹ ਨਾਟਕਾਂ ਵਿਚ ਵੱਖ ਵੱਖ ਕਿਰਦਾਰ ਨਿਭਾਉਂਦੀ ਰਹੀ ਪਰ ਇਸ ਸਭ ਦੇ ਚਲਦੇ 1987 ਉਹ ਸਰਕਾਰੀ ਅਧਿਆਪਕਾ ਦੇ ਤੌਰ ਤੇ ਭਰਤੀ ਹੋ ਗਏ । ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਨਾਲ ਮਿਲਕੇ ਕਾਲਜ ਵਿੱਚ ਵਿਦਿਆਰਥੀ ਜੱਥੀਬੰਦੀ ਦੀ ਸਿਰ ਕੱਢ ਆਗੂ ਹੋਣ ਕਰਕੇ 1996 ਵਿੱਚ ‘ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ’ ਦੀ ਸਥਾਪਨਾ ਕੀਤੀ।

ਇਸ ਦੌਰਾਨ ਗੁਰਪ੍ਰੀਤ ਭੰਗੂ ਦੀ ਮੁਲਾਕਾਤ ਪੰਜਾਬੀ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਨਾਲ ਹੋ ਗਈ । ਇਸੇ ਤਰ੍ਹਾਂ ਉਹਨਾਂ ਨੇ ਇਲਾਵਾ ‘ਤਰਕ ਦੀ ਸਾਣ ‘ਤੇ’ ਅਤੇ ‘ਕੱਚ ਦੀਆਂ ਵੰਗਾਂ’ ਸੀਰੀਅਲਾਂ ਵਿਚ ਅਤੇ ਅਨੇਕਾਂ ਟੈਲੀ-ਫਿਲਮਾਂ ਵਿਚ ਕੰਮ ਕੀਤਾ। ਚੰਡੀਗੜ੍ਹ ਸਕੂਲ ਆਫ ਡਰਾਮਾ ਵਿੱਚ ਵੀ ਉਹਨਾਂ ਦੀ ਅਗਵਾਈ ਵਿੱਚ ਭੰਗੂ ਨੇ ਕੰਮ ਕੀਤਾ ਤੇ ਵੱਖ ਵੱਖ ਨਾਟ ਮੰਡਲੀਆਂ ਨਾਲ ਮਿਲਕੇ ਗੁਰਸ਼ਰਨ ਸਿੰਘ, ਪ੍ਰੋ: ਅਜਮੇਰ ਸਿੰਘ ਔਲਖ ਵਰਗੇ ਵੱਡੇ ਨਾਟਕਕਾਰਾਂ ਦੇ ਨਾਟਕਾਂ ਵਿੱਚ ਕਈ ਕਿਰਦਾਰ ਨਿਭਾਏ ।

ਇਸ ਤੋਂ ਇਲਾਵਾ ਗੁਰਪ੍ਰੀਤ ਭੰਗੂ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿੱਖਤਾਂ ਤੇ ਬਣੀਆਂ ਫਿਲਮਾਂ ਜਿਵੇ ‘ਅੰਨੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਵਿੱਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ । ਟੈਲੀ-ਫ਼ਿਲਮਾਂ ਕਰਦੇ ਕਰਦੇ ਗੁਰਪ੍ਰੀਤ ਭੰਗੂ ਨੂੰ ਪਾਲੀਵੁੱਡ ਤੇ ਬਾਲੀਵੁੱਡ ਵਿੱਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ । ਹਿੰਦੀ ਫ਼ਿਲਮ ‘ਮੌਸਮ’, ‘ਮਿੱਟੀ’ ਅਤੇ ‘ਸ਼ਰੀਕ’ ਵਿੱਚ ਉਹਨਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ । ਫ਼ਿਲਮ ‘ਅਰਦਾਸ’, ‘ਅੰਬਰਸਰੀਆ’, ਅਤੇ ‘ਵਿਸਾਖੀ ਲਿਸਟ’ ਹੋਰ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਕੋਈ ਵੀ ਪੰਜਾਬੀ ਫ਼ਿਲਮ ਗੁਰਪ੍ਰੀਤ ਭੰਗੂ ਤੋਂ ਬਿਨ੍ਹਾਂ ਅਧੂਰੀ ਲੱਗਦੀ ਹੈ ।

ਜਿਸ ਨੇ ਅਪਣੀ ਅਦਾਕਾਰੀ ਨਾਲ ਪਾਲੀਵੁੱਡ ਵਿੱਚ ਵੱਖਰੀ ਪਹਿਚਾਣ ਬਣਾਈ ਹੈ ਰੁਪਿੰਦਰ ਰੂਪੀ ਪੰਜਾਬੀ ਫ਼ਿਲਮਾਂ ਦੀ ਉਹ ਅਦਾਕਾਰਾ ਹੈ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਪੰਜਾਬ ਦੇ ਸ਼ਹਿਰ ਬਰਨਾਲਾ ਵਿੱਚ 18 ਨਵੰਬਰ 1965 ਨੂੰ ਹੋਇਆ ਸੀ । ਰੁਪਿੰਦਰ ਰੂਪੀ ਨੂੰ ਅਦਾਕਾਰੀ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ । ਇਹੀ ਸ਼ੌਂਕ ਉਹਨਾਂ ਨੂੰ ਥਿਏਟਰ ਵੱਲ ਖਿੱਚ ਲਿਆਇਆ, ਪੰਜਾਬ ਰੰਗਮੰਚ ਨਾਲ ਜੁੜਕੇ ਉਹਨਾਂ ਨੇ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਕਈ ਨਾਟਕ ਖੇਡੇ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਲੱਗਦੀ ਹੈ । ਇਸ ਲੜੀ ਵਿੱਚ ਸਭ ਤੋਂ ਪਹਿਲਾਂ ਮੰਨਤ ਫ਼ਿਲਮ ਆਉਂਦੀ ਹੈ ਉਹਨਾਂ ਦੀਆਂ ਕੁਝ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ।

ਇਸੇ ਤਰ੍ਹਾਂ ਰੁਪਿੰਦਰ ਲਾਵਾਂ ਫੇਰੇ, ਪੰਜਾਬ ਸਿੰਘ, ਆਸੀਸ, ਗਾਂਧੀ-2, ਦਾਣਾ ਪਾਣੀ ਫ਼ਿਲਮ ਸਮੇਤ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਫ਼ਿਲਮ ਆਸੀਸ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਰੁਪਿੰਦਰ ਰੂਪੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ ਇਸੇ ਲਈ ਉਹਨਾਂ ਨੂੰ ਪੀਟੀਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਰੁਪਿੰਦਰ ਰੂਪੀ ਨੇ 90  ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ । ਹਰ ਫ਼ਿਲਮ ਵਿੱਚ ਉਹ ਵੱਖਰੇ ਕਰੈਕਟਰ ਵਿੱਚ ਨਜ਼ਰ ਆਏ ਹਨ । ਰੂਪੀ ਨੇ ਛੋਟੇ ਪਰਦੇ ਤੇ ਵੀ ਵੱਡੇ ਪਰਦੇ ਤੇ ਕੰਮ ਕਰਨ ਦੇ ਨਾਲ ਨਾਲ ਕੰਮ ਕੀਤਾ ਹੈ । ਉਹਨਾਂ ਨੇ ਟੀਵੀ ਸੀਰੀਅਲ ਸੁਫ਼ਨਿਆਂ ਦੇ ਸੁਦਾਗਰ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਰੇਡਿਓ ਐੱਫ ਐੱਮ ਵਿੱਚ ਵੀ ਕੰਮ ਕਰ ਚੁੱਕੇ ਹਨ ।

Share this...
Share on Facebook
Facebook
0