ਭਗਤ ਸਿੰਘ ਦੇ ਪਿੰਡ ਪਹੁੰਚੇ ਭਗਵੰਤ ਮਾਨ ਦਾ ਵੱਡਾ ਦਾਅਵਾ, ‘2022 ‘ਚ ਪੰਜਾਬ ‘ਚ ਬਣੇਗੀ ‘ਆਪ’ ਦੀ ਸਰਕਾਰ’

ਸੰਗਰੂਰ ਤੋਂ ਦੂਜੀ ਵਾਰ ਐਮਪੀ ਬਣੇ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਸਰਕਾਰ ਸਾਲ 2022 ਵਿੱਚ ਉਨ੍ਹਾਂ ਦੀ ਪਾਰਟੀ ਬਣਾਏਗੀ। ਮਾਨ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਪੂਰੇ ਦੇਸ਼ ਵਿੱਚ ਜਦ ਪਾਰਟੀ ਦਾ ਸਿਰਫ ਇੱਕ ਐਮਪੀ ਹੈ ਅਤੇ ਦਿੱਲੀ ਵਿੱਚ ਸਾਰੇ ਉਮੀਦਵਾਰ ਚੋਣ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਹਾਰੇ ਹਨ। ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ਨੂੰ ਭਗਵੰਤ ਮਾਨ ਨੇ ਅੱਜ ਆਪਣਾ ਸੰਸਦੀ ਚੋਣ ਜਿੱਤਣ ਵਾਲਾ ਪ੍ਰਮਾਣ ਪੱਤਰ ਸਮਰਪਿਤ ਕਰ ਦਿੱਤਾ। ਭਗਵੰਤ ਮਾਨ ਨੇ ਭਗਤ ਸਿੰਘ ਦੇ ਬੁੱਤ ਦੇ ਪੈਰਾਂ ਵਿੱਚ ਆਪਣਾ ਸਰਟੀਫਿਕੇਟ ਰੱਖਦਿਆਂ ਕਿਹਾ ਕਿ।

ਮੈਂ ਜਦੋਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਕੋਈ ਵੀ ਨਵੀਂ ਗੱਡੀ ਖਰੀਦਦਾ ਸੀ ਤਾਂ ਖਟਕੜ ਕਲਾਂ ਜ਼ਰੂਰ ਆਉਂਦਾ ਸੀ ਅਤੇ ਅੱਜ ਐਮਪੀ ਬਣਨ ਤੋਂ ਬਾਅਦ ਵੀ ਆਇਆ ਹਾਂ। ਇੱਥੇ ਭਗਵੰਤ ਨੇ ਇਹ ਵੀ ਕਿਹਾ ਕਿ ਸੰਗਰੂਰ ਵਿੱਚ ਸਾਲ 2022 ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ ਭਗਵੰਤ ਮਾਨ ਨੇ 1,11,111 ਵੋਟਾਂ ਦੇ ਫਰਕ ਨਾਲ ਸੰਸਦੀ ਚੋਣ ਵਿੱਚ ਮਾਤ ਦਿੱਤੀ ਸੀ। ਹੁਣ ਸੰਸਦ ਵਿੱਚ ਉਹ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਐਮਪੀ ਹੋਣਗੇ। ਉੱਧਰ, 20 ਵਿਧਾਇਕਾਂ ਨਾਲ ਪੰਜਾਬ ਵਿੱਚ ਵਿਰੋਧੀ ਧਿਰ ਬਣ ਕੇ ਵਿਧਾਨ ਸਭਾ ‘ਚ ਬੈਠੀ ਆਮ ਆਦਮੀ ਪਾਰਟੀ ਦੇ ਪੰਜ ਵਿਧਾਇਕ ਪਾਰਟੀ ਛੱਡ ਵੀ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਬਿਆਨ ਕਿੰਨਾ ਕੁ ਅਸਰਦਾਰ ਸਾਬਤ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ‘ਚ ਦੂਜੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੋਦੀ ਦੇਸ਼ ‘ਚ ਨਫਰਤ ਦੀ ਰਾਜਨੀਤੀ ਨਾ ਕਰਨ। ‘ਜਗ ਬਾਣੀ’ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਹੁਣ 5 ਸਾਲ ਦੇਸ਼ ‘ਚ ਨਫਰਤ ਦੀ ਰਾਜਨੀਤੀ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਲੋਕਾਂ ਦੇ ਮੁੱਦੇ ਬੇਰੋਜ਼ਗਾਰੀ, ਗਰੀਬੀ ਅਤੇ ਕਿਸਾਨ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਹਨ, ਜਿਨ੍ਹਾਂ ਵੱਲ ਨਰਿੰਦਰ ਮੋਦੀ ਧਿਆਨ ਦੇਣ। ਮੋਦੀ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਮੋਦੀ ਸਿਰਫ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ।

Share this...
Share on Facebook
Facebook
0