ਪੇਟ ਚ ਵਿਅਕਤੀ ਰੱਖੀ ਬੈਠਾ ਸੀ ਲੋਹੇ ਦੀਆਂ ਚੀਜਾਂ ਡਾਕਟਰ ਪਾਏ ਸੋਚਾਂ ਵਿੱਚ

ਜਿਨ੍ਹਾਂ ‘ਤੇ ਵਿਸ਼ਵਾਸ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਜਿਹਾ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹੈਰਾਨੀਜਨਕ ਹਾਦਸੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਲੰਬੇ ਅਤੇ ਖਤਰਨਾਕ ਆਪਰੇਸ਼ਨ ਦੇ ਬਾਅਦ ਡਾਕਟਰਾਂ ਨੇ ਇੱਕ 35 ਸਾਲਾਂ ਵਿਅਕਤੀ ਦੇ ਪੇਟ ਵਿੱਚੋਂ 13 ਲੋਹੇ ਤੇ ਸਟੀਲ ਦੀਆਂ ਚੀਜ਼ਾਂ ਬਾਹਰ ਕੱਢੀਆਂ ਹਨ। ਜਿਸ ਨੂੰ ਦੇਖ ਕੇ ਡਾਕਟਰਾਂ ਦੇ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਕਰਨ ਸੇਨ ਸੁੰਦਰਨਗਰ ਬਨਾਇਕ ਦਾ ਰਹਿਣ ਵਾਲਾ ਸੀ।

 Himachal Pradesh Stomach Operation

ਪੀੜਤ ਦੇ ਭਰਾ ਆਸ਼ੀਸ਼ ਗੁਲੇਰਿਆ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਪਿਛਲੇ 20 ਸਾਲਾਂ ਤੋਂ ਮਾਨਸਿਕ ਤੌਰ ‘ਤੇ ਰੋਗੀ ਹੈ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚੋਂ ਪੀੜਤ ਦਾ ਇਲਾਜ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕਰਨ ਅਕਸਰ ਘਰ ਦੇ ਕੰਮਕਾਜ ਵਿੱਚ ਹੱਥ ਵਟਾਉਂਦਾ ਸੀ, ਪਰ ਜਦੋਂ ਅਚਾਨਕ ਉਸ ਦੇ ਪੇਟ ਵਿੱਚ ਦਰਦ ਹੋਇਆ ਤਾਂ ਉਸਨੂੰ ਨੇੜੇ ਦੇ ਕਲੀਨਿਕ ਲਿਜਾਇਆ ਗਿਆ। ਜਦੋਂ ਡਾਕਟਰਾਂ ਵੱਲੋਂ ਉਸਦਾ ਚੈੱਕਅਪ ਕੀਤਾ ਗਿਆ ਤਾਂ ਉਸ ਦੇ ਪੇਟ ਤੇ ਇੱਕ ਦਾਣੇ ਵਿੱਚੋਂ ਪਸ ਨਿਕਲ ਰਹੀ ਸੀ।

ਜਦੋਂ ਡਾਕਟਰ ਨੇ ਉਸਦੇ ਪੇਟ ‘ਤੇ ਕੱਟ ਲਗਾ ਕੇ ਦੇਖਿਆ ਤਾਂ ਤਾਂ ਲੋਹੇ ਦਾ ਇੱਕ ਟੁਕੜਾ ਦਿਖਾਈ ਦਿੱਤਾ । ਜਿਸਦੇ ਬਾਅਦ ਡਾਕਟਰ ਨੇ ਮਰੀਜ ਨੂੰ ਮੈਡੀਕਲ ਕਾਲਜ ਨੇਰਚੌਕ ਰੈਫਰ ਕਰ ਦਿੱਤਾ , ਜਿੱਥੇ ਡਾਕਟਰਾਂ ਵੱਲੋਂ ਐਕਸਰੇ ਕਰਵਾਇਆ ਗਿਆ। ਜਿਸ ਵਿੱਚ ਕਈ ਚੀਜ਼ਾਂ ਦੀ ਮੌਜ਼ੂਦਗੀ ਮਰੀਜ ਦੇ ਪੇਟ ਵਿੱਚ ਦੇਖ ਕੇ ਡਾਕਟਰਾਂ ਦੇ ਹੋਸ਼ ਉੱਡ ਗਏ। ਜਿਸਦੇ ਬਾਅਦ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਮਰੀਜ ਦੇ ਪੇਟ ਵਿੱਚੋਂ 2 ਟੁੱਥਬਰਸ਼, 2 ਪੇਚਕਸ, 8 ਸਟੀਲ ਦੇ ਚਮਚ, 1 ਨੋਕੀਲਾ ਚਾਕੂ ਅਤੇ 1 ਦਰਵਾਜ਼ੇ ਦੀ ਕੁੰਡੀ ਕੱਢੀ। ਫਿਲਹਾਲ ਇਸ ਮਾਮਲੇ ਵਿੱਚ ਮਰੀਜ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

Share this...
Share on Facebook
Facebook
0