ਅਨੀਮੀਆ ਤੋਂ ਲੈ ਕੇ ਬਲੱਡ ਪ੍ਰੈੱਸ਼ਰ ਤੱਕ ਹੋਵੇਗਾ ਹੁਣ ਬਚਾ, ਇਸ ਤਰੀਕੇ ਨਾਲ ਪੀਓ ਸੌਂਫ ਦਾ ਪਾਣੀ

ਭੋਜਨ ਤੋਂ ਬਾਅਦ ਲੋਕ ਅਕਸਰ ਸੌਫ਼ ਖਾਣਾ ਪਸੰਦ ਕਰਦੇ ਹਨ, ਇਸ ਨੂੰ ਖਾਣ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ। ਇਸ ਦੇ ਨਾਲ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਸਿਹਤ ਸਬੰਧੀ ਹੋਰ ਕਈ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਉਥੇ ਹੀ ਜੇਕਰ ਇਸ ਦਾ ਥਾਂ ਸੌਫ਼ ਦਾ ਪਾਣੀ ਪੀਤਾ ਜਾਵੇ ਤਾਂ ਇਹ ਸਿਹਤ ਲਈ ਹੋਰ ਵੀ ਲਾਭਦਾਇਕ ਸਾਬਿਤ ਹੁੰਦਾ ਹੈ। ਸੌਫ਼ ਦਾ ਪਾਣੀ ਪੀਣ ਨਾਲ ਦੋਗੁਣਾ ਫਾਇਦਾ ਮਿਲਦਾ ਹੈ। ਜੇਕਰ ਤੁਸੀਂ ਵੀ ਰੋਜ਼ ਕਿਸੇ ਨਾ ਕਿਸੇ ਸਿਹਤ ਸੰਬੰਧੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਸੌਫ਼ ਦਾ ਪਾਣੀ ਪੀ ਕੇ ਦੇਖੋ। ਇਹ ਸਰੀਰ ਦੀਆਂ ਬੀਮਾਰੀਆਂ ਅਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਆਓ ਜਾਣਦੇ ਹਾਂ ਕਿੰਨ੍ਹਾਂ ਲੋਕਾਂ ਲਈ ਸੌਫ਼ ਦਾ ਪਾਣੀ ਫਾਇਦੇਮੰਦ ਹੈ ਅਤੇ ਇਸ ਨੂੰ ਕਿਵੇਂ ਬਣਾਇਆ ਜਾਂਦਾ ਹੈ। ਸੌਫ਼ ਪਾਣੀ ਤਿਆਰ ਕਰਨ ਦਾ ਤਰੀਕਾ-ਸੌਫ਼ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਿਲਾਸ ਪਾਣੀ ਲੈ ਕੇ ਉਸ ਵਿਚ ਸੌਫ਼ ਪਾ ਕੇ ਰਾਤ-ਭਰ ਲਈ ਇੰਝ ਹੀ ਰੱਖਿਆ ਰਹਿਣ ਦਿਓ। ਫਿਰ ਸਵੇਰੇ ਉੱਠ ਕੇ ਇਸ ਪਾਣੀ ਚੋਂ ਸੌਫ਼ ਨੂੰ ਛਾਣ ਕੇ ਵੱਖਰੀ ਕਰ ਲਓ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ। ਸੌਫ਼ ਦਾ ਪਾਣੀ ਪੀਣ ਦੇ ਫਾਇਦੇ 1. ਭਾਰ ਘੱਟ-ਅੱਜ ਦੇ ਸਮੇਂ ਚ ਜ਼ਿਆਦਾਤਰ ਲੋਕ ਆਪਣੇ ਭਾਰ ਤੋਂ ਪ੍ਰੇਸ਼ਾਨ ਹਨ। ਜਿਸ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੈ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆਉਂਦਾ। ਜੇਕਰ ਤੁਸੀਂ ਵੀ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਕ ਗਿਲਾਸ ਸੌਫ਼ ਦੇ ਪਾਣੀ ਵਿਚ ਸ਼ਹਿਦ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਭਾਰ ਤੇਜ਼ੀ ਨਾਸ ਘੱਟ ਹੁੰਦਾ ਨਜ਼ਰ ਆਵੇਗਾ।

2. ਕੈਂਸਰ-ਸੌਫ਼ ਦੇ ਪਾਣੀ ਚ ਅਜਿਹੇ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਹਿੰਮਤ ਦਿੰਦਾ ਹੈ। ਸੌਫ਼ ਦਾ ਪਾਣੀ ਬਰੈਸਟ ਕੈਂਸਰ, ਲੰਗ ਕੈਂਸਰ ਜਾਂ ਹੋਰ ਕਿਸੇ ਤਰ੍ਹਾਂ ਦੇ ਕੈਂਸਰ ਚ ਵੀ ਕਾਫ਼ੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਇਕ ਵਾਰ ਸਲਾਹ ਜਰੂਰ ਲਓ। 3. ਕਬਜ਼-ਪੇਟ ਸਬੰਧੀ ਕੋਈ ਨਾ ਕੋਈ ਸਮੱਸਿਆ ਹੋਣਾ ਆਮ ਹੈ। ਅਜਿਹੀ ਹਾਲਤ ਵਿਚ ਦਵਾਈਆਂ ਦਾ ਸੇਵਨ ਕਰਨ ਦੀ ਥਾਂ ਸੌਫ਼ ਦਾ ਪਾਣੀ ਪੀ ਕੇ ਦੇਖੋ। ਇਸ ਨਾਲ ਦਰਦ, ਕਬਜ਼, ਪਾਚਣ ਸਬੰਧੀ ਹੋਰ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 4. ਬਲੱਡ ਪ੍ਰੈਸ਼ਰ-ਤਨਾਅ ਭਰੇ ਲਾਈਫਸਟਾਈਲ ਚ ਬੇੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆ ਆਮ ਦੇਖਣ ਨੂੰ ਮਿਲਦੀਆਂ ਹਨ। ਅਜਿਹੀ ਹਾਲਤ ਵਿਚ ਸੌਫ਼ ਦਾ ਪਾਣੀ ਕਾਫ਼ੀ ਫਾਇਦੇਮੰਦ ਹੈ। ਸੌਫ ਦੇ ਪਾਣੀ ਵਿਚ ਪੋਟੈਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਸੌਫ਼ ਦੇ ਪਾਣੀ ਵਿਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਰੋਜ਼ ਪੀਣ ਨਾਲ ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਵਧ ਜਾਂਦਾ ਹੈ ਅਤੇ ਸਰੀਰ ਵਿਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।

Share this...
Share on Facebook
Facebook
0