ਜਸਪਾਲ ਸਿੰਘ ਹਿਰਾਸਤੀ ਮੌਤ ਮਾਮਲਾ ਹੁਣ ਆਇਆ ਨਵਾਂ ਮੋੜ

ਪਿੰਡ ਪੰਜਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀ.ਆਈ.ਏ. ਫ਼ਰੀਦਕੋਟ ਦੀ ਹਿਰਾਸਤ ‘ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਮਿਲਣ ਦਾ ਪੁਲਿਸ ਵੱਲੋਂ ਅੱਜ ਦੇਰ ਸ਼ਾਮ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਇਹ ਲਾਸ਼ ਪੰਜਾਬ – ਰਾਜਸਥਾਨ ਦੇ ਬਾਰਡਰ ਤੋਂ ਮਿਲਣ ਬਾਰੇ ਕਿਹਾ ਹੈ। 19 ਮਈ ਦੀ ਸਵੇਰ ਨੂੰ ਹਿਰਾਸਤ ‘ਚ ਹੋਈ ਮੌਤ ਤੋਂ ਬਾਅਦ ਜਸਪਾਲ ਸਿੰਘ ਦੀ ਲਾਸ਼ ਖੁਰਦ ਬੁਰਦ ਕਰਨ ਲਈ ਰਾਜਸਥਾਨ ਫੀਡਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਲਾਸ਼ ਸੁੱਟਣ ਦਾ ਇਲਜ਼ਾਮ ਵੀ ਸੀ.ਆਈ.ਏ. ਸਟਾਫ, ਫ਼ਰੀਦਕੋਟ ਦੇ ਇੰਚਾਰਜ ਇੰਸ: ਨਰਿੰਦਰ ਸਿੰਘ ਤੇ ਲੱਗਿਆ ਸੀ।

ਅੱਜ ਦੇਰ ਸ਼ਾਮ ਪੁਲਿਸ ਵੱਲੋਂ ਐਕਸ਼ਨ ਕਮੇਟੀ ਅੱਗੇ ਦਾਅਵਾ ਕੀਤਾ ਗਿਆ ਕਿ ਰਾਜਸਥਾਨ ਫੀਡਰ ਦੀ ਤਲਾਸ਼ੀ ਦੌਰਾਨ ਪਿੰਡ ਮਸੀਤਾਂ ਨੇੜੇ ਹਨੁਮਾਨਗੜ ਕੋਲੋਂ ਇੱਕ ਨੌਵਜਾਨ ਦੀ ਲਾਸ਼ ਮਿਲੀ ਹੈ ਜਿਸ ਨੂੰ ਕਬਜੇ ਵਿੱਚ ਲਿਆ ਗਿਆ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾਈ ਪੱਧਰ ਖੋਜ ਕਮੇਟੀ ਨੇ ਸੀ. ਆਈ. ਏ. ਸਟਾਫ ਫਰੀਦਕੋਟ ਦੀ ਹਿਰਾਸਤ ‘ਚ ਹੋਈ ਮੌਤ ਦੇ ਮਾਮਲੇ ‘ਚ ਆਪਣੀ ਜਾਂਚ ਰਿਪੋਰਟ ਜਾਰੀ ਕਰਦੇ ਹੋਏ ਪੁਲਸ ਪ੍ਰਸ਼ਾਸਨ ‘ਤੇ ਦੋਸ਼ ਲਾਏ ਹਨ ਅਤੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਕੀਤੀ ਹੈ। ਸਭਾ ਦੇ ਸੂਬਾਈ ਪ੍ਰਧਾਨ ਪ੍ਰੋ. ਏ. ਕੇ. ਮਲੇਰੀ, ਪ੍ਰੈੱਸ ਸਕੱਤਰ ਬੂਟਾ ਸਿੰਘ ਆਦਿ ਨੇ ਦੱਸਿਆ ਕਿ ਇਸ ਟੀਮ ‘ਚ ਗੁਰਮੇਲ ਸਿੰਘ ਠੁੱਲੀਵਾਲ, ਦਰਸ਼ਨ ਸਿੰਘ ਤੂਰ ਬੱਗਾ ਸਿੰਘ, ਐਡਵੋਕੇਟ ਐੱਨ. ਕੇ. ਜੀਤ, ਪ੍ਰਿਤਪਾਲ ਸਿੰਘ, ਆਦਿ ਸ਼ਾਮਲ ਸੀ।

ਜਿਨ੍ਹਾਂ ਨੇ ਮ੍ਰਿਤਕ ਦੇ ਪਰਿਜਨਾਂ, ਮ੍ਰਿਤਕ ਇੰਸਪੈਕਟਰ ਨਰਿੰਦਰ ਸਿੰਘ ਦੇ ਪਰਿਵਾਰ, ਐਕਸ਼ਨ ਕਮੇਟੀ ਆਗੂ, ਪੱਤਰਕਾਰਾਂ ਅਤੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਟੀਮ ਇਸ ਨਤੀਜੇ ‘ਤੇ ਪਹੁੰਚੀ ਕਿ ਉਕਤ ਘਟਨਾ ਇਕ ਹਿਰਾਸਤੀ ਮੌਤ ਹੈ ਅਤੇ ਪੁਲਸ ਦੀ ਖੁਦਕੁਸ਼ੀ ਦੀ ਕਹਾਣੀ ਬਿਲਕੁਲ ਝੂਠੀ ਹੈ। ਉਨ੍ਹਾਂ ਕਿਹਾ ਕਿ ਇਹ ਮੌਤ ਵੱਡੇ, ਰਾਜਨੀਤਿਕ ਲੋਕਾਂ ਦੇ ਗਠਜੋੜ ਦਾ ਨਤੀਜਾ ਹੈ ਜਿਸ ਦੀ ਜਾਂਚ ਕਰ ਕੇ ਇਸ ਦੀ ਸਾਰੀ ਸੱਚਾਈ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਹੈ। ਸਭਾ ਨੇ ਇਸ ਮਾਮਲੇ ‘ਚ ਗਠਿਤ ਕੀਤੀ ਗਈ ਪੰਜਾਬ ਪੁਲਸ ਦੀ ਐੱਸ. ਆਈ. ਟੀ. ਨੂੰ ਨਕਾਰਦੇ ਹੋਏ ਕਿਹਾ ਕਿ ਪੰਜਾਬ ਪੁਲਸ ਨੇ ਥਾਣੇ ‘ਚ ਹੋਈ ਇਸ ਮੌਤ ਦੀ ਜਾਂਚ ਪੰਜਾਬ ਪੁਲਸ ਨਿਰਪੱਖ ਤੌਰ ‘ਤੇ ਨਹੀਂ ਕਰ ਸਕਦੀ। ਇਸ ‘ਚ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ ਅਤੇ ਇਹ ਜਾਂਚ ਅਦਾਲਤ ਦੀ ਦੇਖ-ਰੇਖ ਵਿਚ ਕਾਰਵਾਈ ਕੀਤੀ ਜਾਵੇ। ਪਰਿਜਨਾਂ ਨੂੰ ਸਹੀ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕੀਤਾ ਜਾਵੇ ।

Share this...
Share on Facebook
Facebook
0