ਸੈਂਕੜੇ ਮੋਰੀਆਂ ਹੋਣ ਦੇ ਬਾਵਜ਼ੂਦ ਵੀ ਗੰਗਾ ਸਾਗਰ ਚੋਂ ਨਹੀਂ ਡੁੱਲਦਾ ਪਾਣੀ

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਗੰਗਾ ਸਾਗਰ ਜੋ ਕਿ ਗੁਰੂ ਜੀ ਨੇ ਰਾਏ ਕੋਟ ਦੇ ਵਾਸੀ ਰਾਏ ਕੱਲਾ ਨੂੰ ਦਿੱਤਾ ਸੀ ਜੋ ਉਹਨਾਂ ਦੇ ਪੀੜੀ ਵਿਚੋਂ ਹੁਣ ਰਾਏ ਅਜ਼ੀਜ਼ ਉੱਲਾ ਖ਼ਾਨ ਕੋਲ ਹੈ। ਇਸ ਖਾਸ ਬਰਤਨ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ 288 ਮੋਰੀਆਂ ਹਨ ਪਰ ਫਿਰ ਵੀ ਇਹਨਾਂ ਮੋਰੀਆਂ ਵਿਚੋਂ ਦੀ ਇਸ ਵਿਚ ਪਾਇਆ ਪਾਣੀ ਜਾਂ ਦੁੱਧ ਡੁਲ੍ਹਦਾ ਨਹੀਂ। ਇਸ ਬਾਰੇ ਕੁਝ ਲੋਕਾਂ ਦੇ ਸ਼ੰਕੇ ਸਨ ਕਿ ਅਜਿਹਾ ਨਹੀਂ ਹੋ ਸਕਦਾ,ਸੋ ਉਹਨਾਂ ਲਈ ਇਹ ਵੀਡੀਓ ਸਬੂਤ ਹੈ ਜਿਸ ਨੂੰ ਦੇਖਣ ਤੋਂ ਬਾਅਦ ਉਹਨਾਂ ਦਾ ਸ਼ੰਕਾ ਦੂਰ ਹੋ ਜਾਵੇਗਾ।

ਕਲਗੀਧਰ ਪਾਤਸ਼ਾਹ ਦੀ ਛੋਹ ਪ੍ਰਾਪਤ ਅਤੇ ਉਹਨਾਂ ਦੁਆਰਾ ਬਖ਼ਸ਼ੀ ਹੋਈ ਗੰਗਾ ਸਾਗਰ ਦੀ ਦਾਤ ਕਾਫੀ ਸਮਾਂ ਪਹਿਲਾਂ ਜਦ ਅਜ਼ੀਜ਼ ਉਲਾ ਖਾਨ ਜੀ ਕੈਨੇਡਾ ਦੀ ਫੇਰੀ ਤੇ ਆਏ ਸਨ ਤਾਂ ਜਿਸ ਗੰਗਾ ਸਾਗਰ ਨੂੰ ਗੁਰੂ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ ਹੈ ਤੇ ਉਹਨਾਂ ਮੁਬਾਰਕ ਹੱਥਾਂ ਨੂੰ ਛੋਹ ਲੈਣ ਦੀ ਹਸਰਤ ਤੇ ਉਹ ਛੋਹ ਪ੍ਰਾਪਤ ਹੱਥ ਆਪਣੇ ਸਿਰ ਤੇ ਅਸ਼ੀਰਵਾਦ ਦੀ ਤਰ੍ਹਾਂ ਰੱਖਣ ਨਾਲ, ਜੋ ਮਨ ਨੂੰ ਸ਼ਾਤੀ ਮਿਲਦੀ ਹੈ ਹੋ । ਜਿਸ ਨੇ ਇਹ ਸਭ ਮਹਿਸੂਸ ਕੀਤਾ ਹੋਵੇ ਇਸ ਦਾ ਅਨੰਦ ਤਾਂ ਉਹ ਹੀ ਵਰਨਣ ਕਰ ਸਕਦਾ ਹੈ। ਇਸ ਸਮੇਂ ਪਾਕਿਸਤਾਨ ਦੇ ਅਜ਼ੀਜ਼ ਉਲਾ ਖਾਨ ਗੰਗਾ ਸਾਗਰ ਦੀ ਸੇਵਾ ਕਰ ਰਹੇ ਹਨ । ਸੰਗਤਾਂ ਦੇ ਦਰਸ਼ਨਾਂ ਲਈ ਵੱਖ-ਵੱਖ ਦੇਸ਼ਾਂ ਵਿਚ ਉਹ ਇਸ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਲੈ ਕੇ ਜਾਂਦੇ ਹਨ। ਇਸੇ ਲੜੀ ਤਹਿ ਉਹ ਕਾਫੀ ਸਮਾਂ ਪਹਿਲਾਂ ਟਰਾਂਟੋ ਵੀ ਪਹੁੰਚੇ ਸਨ।

ਉਹਨਾਂ ਨੇ ਗੰਗਾ ਸਾਗਰ ਵਾਰੇ ਹੋਰ ਦੱਸਦੇ ਹੋਏ ਕਿਹਾ ਕਿ ਇਸ ਵਿਚ ਰੇਤ ਪਾਉ ਤਾਂ ਉਹ ਕਿਰਦੀ ਹੈ ਪਰ ਪਾਣੀ-ਦੁੱਧ ਪਾਉ ਤਾਂ ਪਹਿਲਾਂ ਕੁਝ ਤਿਪਕੇ ਨਿਕਲਦੇ ਹਨ ਫਿਰ ਇਕ ਤਿਪਕਾ ਵੀ ਨਹੀਂ ਡੁਲਦਾ, ਜੋ ਗੁਰੂ ਸਾਹਿਬ ਦੇ ਕ੍ਰਿਸ਼ਮੇ ਦੀ ਸ਼ਕਤੀ ਦਾ ਇੱਕ ਚਿੰਨ ਹੈ।ਇਸ ਗੰਗਾ ਸਾਗਰ ਦੇ ਇਤਿਹਾਸ ਬਾਰੇ ਜਿੱਥੇ ਅਜੀਜ ਉਲਾ ਖਾਨ ਸਾਹਿਬ ਨੇ ਜਾਣਕਾਰੀ ਸਾਂਝਿਆਂ ਕੀਤੀ। ਜਿੱਥੇ ਅਜ਼ੀਜ਼ ਉਲਾ ਖਾਨ ਨੇ ਇਸ ਇਸ ਗੰਗਾ ਸਾਗਰ ਦੇ ਪਿਛਲੇ ਇਤਿਹਾਸ ਦੇ ਪੰਨੇ ਫਰੋਲਦੇ ਹੋਏ ਦੱਸਿਆ ਕਿ ਸਿੱਖਾ ਨੇ ਬਹੁਤ ਸ਼ਹੀਦੀਆਂ ਦਿੱਤੀਆਂ ਹਨ ਅਤੇ ਆਪਣੇ ਧਰਮ ਲਈ ਜਾਨਾਂ ਵਾਰੀਆਂ ਹਨ ਸਿਰਫ ਇਸ ਨੂੰ 2 ਵਾਰ ਹੱਥ ਲਾਉਣ ਦਿੱਤਾ ਸੀ, ਭਾਵੇ ਮੈਂ ਇਸ ਦਾ ਉਹਨਾਂ ਤੋਂ ਬਾਅਦ ਵਾਰਿਸ ਸੀ। ਰਾਏ ਅਜੀਜ ਉਲਾ ਖਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿੰਨੀ ਕੋ ਵੀ ਗੁਰੂ ਸਾਹਿਬ ਨੇ ਸਮੱਤ, ਸਮਝ ਸੋਝੀ ਬਖਸ਼ੀ ਹੋਈ ਹੈ ਉਸ ਤੋਂ ਵੀ ਕਿਤੇ ਵਧ ਮੈਂ ਇਸ ਗੰਗਾ ਸਾਗਰ ਦੀ ਦੇਖ ਭਾਲ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਚੀਜ਼ ਕਿੰਨੀ ਵੀ ਕੀਮਤੀ ਕਿਉਂ ਨਾ ਹੋਵੇਂ, ਉਸ ਦੀ ਕਦੇ ਵੀ ਚੰਗੀ ਤਰ੍ਹਾਂ ਦੇਖ ਭਾਲ ਨਹੀਂ ਹੋ ਸਕਦੀ ਜਦੋਂ ਤੱਕ ਉਸ ਪ੍ਰਤੀ ਤੁਹਾਡੇ ਮੰਨ ਵਿਚ ਸੱਚੀ ਤੇ ਸੁਚੀ ਭਾਵਨਾਂ ਨਹੀਂ ਹੈ।

Share this...
Share on Facebook
Facebook
error: Content is protected !!