546 ਪਿੰਡਾਂ ‘ਚ ਵਾਤਾਵਰਨ ਦਿਵਸ ਤੇ ਲੱਗਣਗੇ 3 ਲੱਖ ਬੂਟੇ

ਸ੍ਰੀ ਗੁਰੂ ਨਾਨਾਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨਵੰਬਰ 2019 ਵਿੱਚ ਮਨਾਇਆ ਜਾਣਾ ਹੈ। ਜ਼ਿਲ੍ਹੇ ਦੇ ਪਿੰਡਾਂ ਨੂੰ ਹਰਾ-ਭਰਾ ਕਰਨ ਦੀ ਮੁਹਿੰਮ ਦੇ ਤਹਿਤ ਇਸ ਦੇ ਮੱਦੇਨਜ਼ਰ ਕਪੂਰਥਲਾ ਪ੍ਰਸ਼ਾਸਨ ਨੇ 546 ਪਿੰਡਾਂ ਵਿੱਚ 3 ਲੱਖ ਬੂਟੇ ਲਾਉਣ ਦਾ ਬੀੜਾ ਚੁੱਕਿਆ ਹੈ। ਪਿੰਡ ਬੂਸੇਵਾਲ ਵਿੱਚ 550 ਬੂਟੇ ਲਾ ਕੇ 23 ਨਵੰਬਰ, 2018 ਨੂੰ 549ਵੇਂ ਪ੍ਰਕਾਸ਼ ਪੁਰਬ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜ਼ਿਲ੍ਹਾ ਕਪੂਰਥਲਾ ਦੇ 546 ਪਿੰਡਾਂ ਵਿੱਚੋਂ 200 ਪਿੰਡਾਂ ਵਿੱਚ 1.20 ਲੱਖ ਬੂਟੇ ਲਾਏ ਜਾ ਚੁੱਕੇ ਹਨ। ਬਾਕੀ 346 ਪਿੰਡਾਂ ਵਿੱਚ 1.80 ਬੂਟੇ ਲਾਉਣੇ ਅਜੇ ਬਾਕੀ ਹਨ।

ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੁਲਾਈ ਤਕ ਇਹ ਕੰਮ ਮੁਕੰਮਲ ਹੋ ਜਾਏਗਾ। ਦੂਜੇ ਪਾਸੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀ ਵੀ 8 ਲੱਖ ਬੂਟੇ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜਲੰਧਰ ਤੇ ਕਪੂਰਥਲਾ ਦੇ ਪਿੰਡਾਂ ਵਿੱਚ ਲਾਇਆ ਜਾਏਗਾ। ਜ਼ਿਕਰਯੋਗ ਹੈ ਕਿ ਆਪਣੇ-ਆਪਣੇ ਪਿੰਡਾਂ ਵਿੱਚ 550 ਬੂਟੇ ਲਾਉਣ ਦਾ ਟੀਚਾ ਇਸ ਮੁਹਿੰਮ ਦੇ ਤਹਿਤ ਸੂਬੇ ਭਰ ਦੀਆਂ ਪੰਚਾਇਤਾਂ ਨੂੰ ਦਿੱਤਾ ਗਿਆ ਹੈ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਤੇ ਕਪੂਰਥਲਾ ਦੇ 100 ਪਿੰਡਾਂ ਵਿੱਚ 55 ਹਜ਼ਾਰ ਬੂਟੇ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਢਾਈ ਲੱਖ ਬੂਟੇ ਲਾਏ ਜਾਂਦੇ ਹਨ। ਇਸ ਵਾਰ 8 ਲੱਖ ਬੂਟੇ ਲਾਏ ਜਾਣਗੇ। ਇਸ ਦੇ ਲਈ 4 ਨਰਸਰੀਆਂ ਵਿੱਚ ਬੂਟੇ ਤਿਆਰ ਕੀਤੇ ਜਾ ਰਹੇ ਹਨ।

2 ਨਰਸਰੀਆਂ ਸੀਚੇਵਾਲ, ਇੱਕ ਸੁਲਤਾਨਪੁਰ ਲੋਧੀ ਤੇ ਇੱਕ ਨਰਸਰੀ ਸੋਹਲ ਖ਼ਾਲਸਾ ਵਿੱਚ ਹੈ। ਇਹ ਬੂਟੇ ਜੁਲਾਈ ਵਿੱਚ ਮੌਸਮ ਬਦਲਦਿਆਂ ਹੀ ਲਾ ਦਿੱਤੇ ਜਾਣਗੇ। ਨਵੰਬਰ ਤਕ ਇਹ ਬੂਟੇ ਹਰਿਆਲੀ ਦੇਣ ਲਾਇਕ ਹੋ ਜਾਣਗੇ। ਇਸ ਤੋਂ ਇਲਾਵਾ 25 ਹਜ਼ਾਰ ਬੂਟੇ ਪੰਜਾਬ ਪੁਲਿਸ ਨੂੰ ਵੀ ਦਿੱਤੇ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਮੌਕੇ ਪਿੰਡਾਂ ’ਚ 550 ਬੂਟੇ ਲਾਉਣ ਦੀ ਮੁਹਿੰਮ ਤਹਿਤ ਪਿੰਡ ’ਚ ਮਨਰੇਗਾ ਵਰਕਰਜ਼ ਵੱਲੋਂ ਟੋਏ ਪੁੱਟਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਗੁਰੂ ਜੀ ਦੇ ਪ੍ਰਕਾਸ਼ ਪੂਰਬ ’ਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਏ ਜਾਣ ਵਾਲੇ ਫਲ ਅਤੇ ਛਾਂਹ ਵਾਲੇ ਬੂਟਿਆਂ ਨਾਲ ਪਿੰਡ ਨੂੰ ਹਰਾ ਭਰਾ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਬੂਟਿਆਂ ਦੀ ਦੇਖਭਾਲ ਕਰਨ ਲਈ ਮਨਰੇਗਾ ਵਰਕਰਜ਼ ਦੀ ਸਹਾਇਤਾ ਲਈ ਜਾਵੇਗੀ ।

Share this...
Share on Facebook
Facebook
error: Content is protected !!