ਫਤਿਹਵੀਰ ਲਈ ਜਲਦ ਹੀ ਸਹੀ ਸਲਾਮਤ ਬਾਹਰ ਆਉਣ ਦੀ ਅਰਦਾਸ ਕਰਿਓ

ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਵਿੱਚ 110 ਫੁੱਟ ਡੂੰਘੇ ਬੋਰਵੈੱਲ ‘ਚ ਅਟਕੇ 2 ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਆਖਰੀ ਹਿੱਸੇ ਵਿੱਚ ਪਹੁੰਚ ਚੁੱਕੀਆਂ ਹਨ। ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕਾਂ ਅਤੇ ਕਈ ਸਮਾਜਿਕ ਜਥੇਬੰਦੀਆਂ ਦੇ ਲੋਕ ਫਤਿਹਵੀਰ ਨੂੰ ਬਚਾਉਣ ਵਿੱਚ ਲੱਗੇ ਹਨ। ਉਹ ਵੀਰਵਾਰ ਨੂੰ ਸ਼ਾਮ ਕਰੀਬ ਸਾਢੇ ਤਿੰਨ ਵਜੇ ਖੇਡਦੇ ਸਮੇਂ 140 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੱਚਾ 110 ਫੁੱਟ ਉੱਤੇ ਫਸਿਆ ਹੋਇਆ ਹੈ ਜਿੱਥੇ ਜਾ ਕੇ ਪਾਈਪ ਦੀ ਚੌੜਾਈ ਘੱਟ ਹੋ ਗਈ ਹੈ। ਵੀਰਵਾਰ ਸ਼ਾਮ ਤੋਂ ਹੀ ਐੱਨਡੀਆਰਐੱਫ਼, ਡੇਰਾ ਸੱਚਾ ਸੌਦਾ ਪ੍ਰੇਮੀ ਅਤੇ ਫ਼ੌਜ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਉਸਦੇ ਬਰਾਬਰ ਇੱਕ ਹੋਰ ਬੋਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਇਹ ਕੁਝ ਘੰਟਿਆਂ ਤੱਕ ਬੱਚੇ ਦੇ ਪੱਧਰ ਦੇ ਬਰਾਬਰ ਤੱਕ ਖੁਦਾਈ ਕਰ ਲਈ ਜਾਵੇਗੀ। ਸੁਨਾਮ ਦੀ ਤਹਿਸੀਲਦਾਰ ਗੁਰਲੀਨ ਕੌਰ ਨੇ ਦੱਸਿਆ, ”ਮਿੱਟੀ ਚੀਕਣੀ ਹੋਣ ਕਰਕੇ ਬੋਕੀ ਵਿੱਚ ਨਹੀਂ ਫਸ ਰਹੀ ਸੀ ਅਤੇ ਮਸ਼ੀਨ ਦੀ ਕੰਪਨ ਵੀ ਜ਼ਿਆਦਾ ਹੋ ਰਹੀ ਸੀ, ਜਿਸ ਕਰਕੇ ਮਸ਼ੀਨ ਬੰਦ ਕਰਕੇ ਰੱਸੇ ਦੀ ਮਦਦ ਨਾਲ ਮਿੱਟੀ ਕੱਢੀ ਜਾ ਰਹੀ ਹੈ।” ਮਿੱਟੀ ਕੱਢਣ ਲਈ ਇੱਕ ਵਿਅਕਤੀ ਨੂੰ ਨਵੇਂ ਕੀਤੇ ਜਾ ਰਹੇ ਬੋਰ ਵਿੱਚ ਉਤਾਰਿਆ ਗਿਆ ਹੈ। ਇਸ ਕੰਮ ਲਈ ਆਮ ਲੋਕ ਅਤੇ ਡੇਰਾ ਸਿਰਸਾ ਦੇ ਸ਼ਾਹ ਸਤਨਾਮ ਗਰੀਨ ਫੋਰਸ ਦੇ ਕਾਰਕੁਨ ਵੱਡੀ ਗਿਣਤੀ ਵਿੱਚ ਲੱਗੇ ਹੋਏ ਹਨ।

ਬਠਿੰਡਾ-ਸੁਨਾਮ ਰੋਡ ‘ਤੇ ਪੈਂਦੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ ਤਕਰੀਬਨ 52 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਪਿੰਡ ਵਾਸੀ ਅਤੇ ਰੈਸਕਿਊ ਟੀਮਾਂ ਵੱਲੋਂ ਜੱਦੋ ਜਹਿਦ ਜਾਰੀ ਹੈ। ਉਥੇ ਹੀ ਸੂਬੇ ਭਰ ‘ਚ ਲੋਕ ਫਤਹਿ ਨੂੰ ਬਚਾਉਣ ਲਈ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਫਤਿਹ ਆਪਣਾ ਤੀਜਾ ਜਨਮ ਦਿਨ ਆਪਣਿਆਂ ਦੇ ਨਾਲ ਮਨਾਏ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। 200 ਫੁੱਟ ਡੂੰਘੇ ਬੋਰਵੈੱਲ ‘ਚ ਫਤਿਹਵੀਰ 120 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਐ, ਜਿਸ ਨੂੰ ਬਚਾਉਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ। ਉਸ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ। ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ ‘ਚ ਮਾਪੇ ਅੱਧੇ ਹੋਏ ਪਏ ਅਤੇ ਲਗਾਤਾਰ ਰੱਬ ਤੋਂ ਅਰਦਾਸ ਕਰ ਰਹੇ ਹਨ।

Share this...
Share on Facebook
Facebook
0