ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਰੋਲ ਮਾਡਲ ਸਭ ਤੋਂ ਵੱਧ ਪੜਿਆ ਲਿਖਿਆ ਇਨਸਾਨ

ਡਾ. ਹਰਦਿਆਲ ਸਿੰਘ ਸੈਂਬੀ ਜ਼ਿਲਾ ਲੁਧਿਆਣਾ ਜਗਰਾਉਂ ਤੋਂ ਧਰਤੀ ‘ਤੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ। 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿੱਚ ਜਨਮੇ ਡਾ ਹਰਦਿਆਲ ਸਿੰਘ ਜਿਨ੍ਹਾਂ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ। ਉਸ ਕੋਲ ਨਾ ਸਿਰਫ 14 ਡਿਗਰੀਆਂ ਗ੍ਰੈਜੂਏਟ ਪੱਧਰ ਦੀਆਂ ਹਨ ਸਗੋਂ 21 ਪੋਸਟ-ਗ੍ਰੈਜੂਏਟ ਡਿਗਰੀਆਂ ਹਨ। ਏਨਾਂ ਨੇ ਕੁੱਲ 35 ਡਿਗਰੀਆਂ ਹਾਸਲ ਕੀਤੀਆਂ ਜੋ ਕਿ ਬੱਚੇ ਦੀ ਖੇਡ ਨਹੀਂ ਹੈ। ਖਾਸ ਤੌਰ ਤੇ ਕਿਸੇ ਉਸ ਵਿਅਕਤੀ ਲਈ, ਜਿਸ ਦੇ ਮਾਪੇ ਅਣਪੜ੍ਹ ਹੋਣ ਅਤੇ ਜਿਸ ਨੂੰ ਕਾਲਜ ਜਾਣ ਲਈ ਆਪਣੇ ਮਾਤਾ-ਪਿਤਾ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਿਆ ਹੋਵੇ। ਜਿਸ ਦੀ ਸੂਚੀ ਇਸ ਪ੍ਰਕਾਰ ਹੈ। ਇਹ ਦੱਸਣਾ ਜਰੂਰੀ ਹੈ ਕਿ ਭਾਰਤ ਵਿਚ ਇਕ ਆਈ ਏ ਐਸ ਜਾਂ ਆਈ.ਪੀ.ਐਸ. ਅਧਿਕਾਰੀ ਹੋਣ ਲਈ ਕਿਸੇ ਕੋਲ ਸਿਰਫ ਇਕ ਗ੍ਰੈਜੂਏਟ ਪੱਧਰ ਦੀ ਡਿਗਰੀ ਹੋਣੀ ਚਾਹੀਦੀ ਹੈ।

ਅਤੇ ਇਕ ਯੂਨੀਵਰਸਿਟੀ ਵਿਚ ਮਾਹਿਰ ਜਾਂ ਪ੍ਰੋਫ਼ੈਸਰ ਦੀ ਨੌਕਰੀ ਪ੍ਰਾਪਤ ਕਰਨ ਦੇ ਲਈ ਇੱਕ ਪੀ.ਜੀ. ਡਿਗਰੀ ਚਾਹੀਦੀ ਹੈ। ਪਰ ਪੇਂਡੂ ਪਿਛੋਕੜ ਅਤੇ ਇਕ ਬਹੁਤ ਹੀ ਨਿਮਰ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਡਾ. ਐਚ ਐਸ ਸੈਂਬੀ ਨੇ ਸੁਪਰਹੀਰੋ ਦੀ ਤਰ੍ਹਾਂ ਡਿਗਰੀ ਤੋਂ ਬਾਅਦ ਡਿਗਰੀ ਤੋਂ ਬਾਅਦ ਡਿਗਰੀ ਹਾਸਲ ਕੀਤੀ। ਜੋ ਪਹਿਲਾਂ ਜ਼ਿਲ੍ਹੇ ਦਾ ਸਭ ਤੋਂ ਵੱਧ ਡਿਗਰੀ ਹੋਲਡਰ ਬਣੇ, ਫਿਰ ਪੰਜਾਬ ਦੇ ਬਣੇ, ਫਿਰ ਉਸ ਤੋਂ ਬਾਅਦ ਭਾਰਤ ਦੇ ਅਤੇ ਫਿਰ ਵਿਸ਼ਵ ਦੇ ਸੱਭ ਤੋਂ ਵੱਧ ਡਿਗਰੀਆਂ ਪ੍ਰਾਪਤ ਕਰਨ ਵਾਲੇ ਸ਼ਖਸ ਬਣੇ। ਡਿਗਰੀਆਂ ਦੇ ਸੰਸਾਰ ਨੂੰ ਉਨ੍ਹਾਂ ਨੇ ਆਪਣੀ ਮਿਹਨਤ, ਲਗਾਤਾਰ ਫੋਕਸ ਅਤੇ ਦਲੇਰ ਰਵੱਈਏ ਦੀ ਬਦੌਲਤ ਜਿੱਤ ਲਿਆ।

ਉਹ ਮਿਲਟਰੀ ਇੰਜੀਨੀਅਰਿੰਗ ਸੇਵਾ (ਐੱਮ. ਈ. ਐੱਸ.) ਵਿਚ ਕਰਨਲ-ਰੈਂਕ ਦੇ ਅਫਸਰ ਰਹੇ ਤੇ ਅੱਜ ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਇੱਕ ਅੱਛੀ ਰਿਟਾਇਰਡ ਜੀਵਨ ਜਿਊਂ ਰਹੇ ਹਨ। ਜਗਰਾਉਂ ਸ਼ਹਿਰ ਨੂੰ ਅਤੇ ਸਮੁੱਚੇ ਪੰਜਾਬ ਰਾਜ ਨੂੰ ਹੀ ਨਹੀਂ, ਸਮੁੱਚੇ ਭਾਰਤ ਨੂੰ ਮਾਣ ਹੈ, ਡਾ: ਹਰਦਿਆਲ ਸਿੰਘ ਸੈਂਭੀ ਤੇ, ਜਿਨ੍ਹਾਂ ਨੇ ਇਸ ਧਰਤੀ ਤੇ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਹੋਣ ਦਾ ਮਾਣ ਹਾਸਲ ਕੀਤਾ ਹੈ। ਮਾਣ ਤਾਂ ਸਿੱਖ ਕੌਮ ਨੂੰ ਵੀ ਹੋਣਾ ਚਾਹੀਦਾ ਹੈ, ਕਿਉਂਕਿ ਡਾ: ਐਚ ਐਸ ਸੈਂਭੀ ਇਕ ਅੰਮ੍ਰਿਤਧਾਰੀ ਇਨਸਾਨ ਹਨ। ਡਾ: ਸੈਂਭੀ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਕੋਰਸ ਹਾਸਲ ਕੀਤੇ, ਜਿਨ੍ਹਾਂ ਵਿਚ 35 ਡਿਗਰੀਆਂ ਤਾਂ ਮੋਟੇ-ਮੋਟੇ ਕੋਰਸਾਂ ਨਾਲ ਸੰਬੰਧਤ ਹਨ। ਉਨ੍ਹਾਂ ਕੋਲ 21 ਪੋਸਟ-ਗਰੈਜੂਏਸ਼ਨ ਡਿਗਰੀਆਂ ਹਨ, ਜੋ ਕਿ ਐਮ ਏ ਬਰਾਬਰ ਹੁੰਦੀਆਂ ਹਨ।

Share this...
Share on Facebook
Facebook
error: Content is protected !!