700 ਰੁਪਏ ਦਾ ਸਮਾਨ ਅਖੀਰ ਕਿਉ 13-13 ਰੁਪਏ ਵਿਚ ਵੇਚਦਾ ਇਹ ਬੰਦਾ

ਸ੍ਰੀ ਗੁਰੂ ਨਾਨਕ ਦੇਵ ਜੀ ‘ਚ ਅਥਾਹ ਆਸਥਾ ਰੱਖਣ ਵਾਲੇ ਅੱਪਰਾ ਦੇ ਚਮਨਲਾਲ (65) ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾ-ਤੇਰਾ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਰੋਜ਼ਾਨਾ 3 ਘੰਟੇ ਦੁਕਾਨ ਖੋਲ੍ਹਦੇ ਹਨ ਅਤੇ ਇਕ ਸਾਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਮੁਨਾਫਾ ਨਹੀਂ ਕਮਾਉਂਦੇ। ਅਜਿਹਾ ਕਰਨ ਪਿੱਛੇ ਚਮਨਲਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ‘ਚ ਸਭ ਤੇਰਾ-ਤੇਰਾ ਕਹਿ ਕੇ ਇਕੋ ਸਮਾਨ ਅਨਾਜ ਤੋਲਿਆ ਕਰਦੇ ਸਨ।

ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ। ਚਮਨਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਇਕ ਗ੍ਰਾਹਕ ਆਇਆ ਸੀ ਅਤੇ ਉਸ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ। ਉਦੋਂ ਤੋਂ ਉਹ ਅਜਿਹਾ ਕਰ ਰਹੇ ਹਨ। ਜਥੇਦਾਰ ਰਾਜਿੰਦਰ ਸਿੰਘ ਅੱਪਰਾ ਨੇ ਦੱਸਿਆ ਕਿ ਚਮਨਲਾਲ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ। ਉਨ੍ਹਾਂ ਦੀ ਦੁਕਾਨ ‘ਚ ਪੈਂਟ, ਸ਼ਰਟ, ਜੈਕੇਟ, ਬੈਲਟ, ਲੇਡੀ ਚੱਪਲ ਅਤੇ ਬੱਚਿਆਂ ਦੇ ਕੱਪੜੇ ਮਿਲਦੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਮੁਨਾਫਾ 300 ਰੁਪਏ ਹੋ ਜਾਣ ‘ਤੇ ਉਹ ਦੁਕਾਨ ਬੰਦ ਕਰ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਲਾਹੌਰ, ਪਾਕਿਸਤਾਨ ਨੇੜੇ ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਵਿਖੇ ਹੋਇਆ ਜਿਸਨੂੰ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਵਜੋਂ ਮਨਾਇਆ ਜਾਂਦਾ ਹੈ।

ਇਸ ਸਥਾਨ ‘ਤੇ ਹੁਣ ਗੁਰਦੁਆਰਾ ਜਨਮ-ਅਸਥਾਨ ਸੁਸ਼ੋਭਤ ਹੈ। ਇਹਨਾਂ ਦੇ ਪਿਤਾ, ਕਲਿਆਣ ਚੰਦ ਦਾਸ ਬੇਦੀ ਜਾਂ ਮਹਿਤਾ ਕਾਲੂ ਪਿੰਡ ਤਲਵੰਡੀ ਦੇ ਫ਼ਸਲ-ਮਾਮਲੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ।ਇਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਇਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੋ ਇਹਨਾਂ ਦੀ ਪਹਿਲੀ ਸਿੱਖ ਬਣੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।

Share this...
Share on Facebook
Facebook
0