ਗਰੀਬ ਭਰਾਵਾਂ ਦੀ ਮਦਦ ਲਈ ਅੱਗੇ ਆਇਆ ਗਾਇਕ ਬੱਬੂ ਮਾਨ

ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇਕ ਪਰਿਵਾਰ ਦੀ ਵੀਡੀਓ ਪੰਜਾਬ ’ਚ ਆਏ ਹੜ੍ਹ ਦੌਰਾਨ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ ਸੀ, ਜਿਸ ’ਚ ਆਪਣੇ ਦੋ ਬੱਚਿਆਂ ਨਾਲ ਇਕ ਵਿਧਵਾ ਮਹਿਲਾ ਮਦਦ ਦੀ ਗੁਹਾਰ ਲਾਉਂਦੀ ਦਿਸੀ ਸੀ। ਹੜ੍ਹ ਨਾਲੋਂ ਜ਼ਿਆਦਾ ਨੁਕਸਾਨ ਕੁਦਰਤ ਨੇ ਵਿਧਵਾ ਮਹਿਲਾ ਦੇ ਦੋਵਾਂ ਬੱਚਿਆਂ ਨਾਲ ਕੀਤਾ ਹੈ। ਅਸਲ ’ਚ ਵਿਧਵਾ ਮਹਿਲਾ ਦੇ ਦੋਵੇਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਕੁਦਰਤ ਨੇ ਪਹਿਲਾਂ ਹੀ ਖੋਹ ਕੇ ਉਨ੍ਹਾਂ ’ਤੇ ਬਹੁਤ ਵੱਡਾ ਕਹਿਰ ਢਾਹਿਆ। ਜਦੋਂ ਇਹ ਵਾਇਰਲ ਵੀਡੀਓ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਦੇਖੀ ਤਾਂ ਉਹ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆਏ।

ਦੱਸਣਯੋਗ ਹੈ ਕਿ ਵਿਧਵਾ ਮਹਿਲਾ ਦੇ ਦੋ ਅੰਨ੍ਹੇ ਬੱਚਿਆਂ ਦੇ ਇਲਾਜ ਦਾ ਬੀੜਾ ਬੱਬੂ ਮਾਨ ਨੇ ਚੁੱਕਿਆ ਹੈ। ਬੱਬੂ ਮਾਨ ਦੇ ਇਸ ਉਪਰਾਲੇ ਕਾਰਨ ਇਨ੍ਹਾਂ ਬੱਚਿਆਂ ਲਈ ਨਵੀਂ ਉਮੀਦ ਜਾਗੀ ਹੈ ਕਿ ਉਹ ਮੁੜ ਤੋਂ ਰੰਗਲੀ ਦੁਨੀਆ ਨੂੰ ਦੇਖ ਸਕਣਗੇ ਤੇ ਆਪਣੇ ਸੁਪਨਿਆਂ ਦੀ ਲੰਬੀ ਉਡਾਰੀ ਭਰ ਸਕਣਗੇ। ਮਹਿਲਾ ਦੇ ਦੋਵਾਂ ਬੱਚਿਆਂ ਦੀ ਉਮਰ 22 ਤੇ 17 ਸਾਲ ਦੀ ਹੈ। 11 ਸਾਲ ਦੀ ਉਮਰ ’ਚ ਦੋਵਾਂ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਨ੍ਹਾਂ ਬੱਚਿਆਂ ਦੀ ਮਾਂ ਨੇ ਗੱਲਬਾਤ ਦੌਰਾਨ ਦੱਸਿਆ, ‘‘ਪੰਜਾਬੀ ਗਾਇਕ ਬੱਬੂ ਮਾਨ ਆਪਣੀ ਟੀਮ ਨਾਲ ਮੇਰੇ ਘਰ ਆਏ ਸਨ ਤੇ ਉਨ੍ਹਾਂ ਨੇ ਮੇਰੇ ਬੱਚਿਆਂ ਦੇ ਇਲਾਜ ਦਾ ਬੀੜਾ ਚੁੱਕਿਆ।

’ਕਿਸਾਨਾਂ ਦੀਆਂ ਫ਼ਸਲਾਂ ਪੱਕ ਚੁੱਕੀਆਂ ਨੇ ਜਿਨ੍ਹਾਂ ‘ਤੇ ਕੁਦਰਤ ਦੀ ਮਾਰ ਪੈ ਰਹੀ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਗਈਆਂ ਫ਼ਸਲਾਂ ਬਰਬਾਦ ਹੋ ਰਹੀਆਂ ਨੇ। ਹਾਲ ਹੀ ਵਿੱਚ ਪੰਜਾਬ ਦੇ ਕਈ ਪਿੰਡਾਂ ‘ਚ ਮੀਂਹ ਕਾਰਨ ਕਈਆਂ ਕਿਸਾਨਾਂ ਦੀ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਸੀ ਤੇ ਹੁਣ ਦਿਨ ਬ ਦਿਨ ਕਿਸਾਨਾਂ ਦੀਆਂ ਫਸਲਾਂ ਅੱਗ ਦੀ ਭੇਂਟ ਚੜ੍ਹ ਰਹੀਆਂ ਹਨ। ਕਿਸਾਨਾਂ ਦੇ ਇਸ ਦਰਦ ਨੂੰ ਗਾਇਕ ਬੱਬੂ ਮਾਨ ਨੇ ਵੰਡਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ‘ਚ ਉਹ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਰੱਬ ਅੱਗੇ ਵੀ ਇੱਕ ਅਰਜੋਈ ਕਰਦੇ ਨੇ ਕਿ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ‘ਤੇ ਉਹ ਕੁਦਰਤੀ ਕਹਿਰ ਕਿਉਂ ਵਰਾਉਣ ਲੱਗਿਆ ਹੈ।

Share this...
Share on Facebook
Facebook
0