ਨਿਤਨੇਮ ਵੇਲੇ ਮਨ ਦੇ ਟਿਕਾਓ ਦਾ ਆਸਾਨ ਤਰੀਕਾ

ਨਿਤਨੇਮ ਤੋਂ ਭਾਵ ਹੈ ਕਿ ਹਰ ਰੋਜ਼ ਦਾ ਗੁਰਮਤਿ ਨੇਮ ਅਥਵਾ ਅਧਿਆਤਮਿਕ ਨਿਯਮ। ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਯਮ ਬੱਧ ਰਹਿਣਾ ਪੈਂਦਾ ਹੈ ਇਸੇ ਤਰ੍ਹਾਂ ਸੱਚ ਦੇ ਪਾਂਧੀ ਜਾਂ ਅਧਿਆਤਮਿਕ ਵਿਦਿਆਰਥੀ ਲਈ ਵੀ ਨਿਯਮ ਪਾਲਣੇ ਜ਼ਰੂਰੀ ਹਨ। ਇਹ ਨਿਤਨੇਮ ਸੱਚ ਦੇ ਮਾਰਗ ਦੀ ਸਫ਼ਲਤਾ ਲਈ ਵੱਡਮੁੱਲਾ ਸਾਧਨ ਅਤੇ ਜਪ-ਤਪ ਹੈ। ਅੰਮ੍ਰਿਤ ਵੇਲਾ ਉਠ ਕੇ ਇਸ਼ਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਦਾ ਮੁੱਢਲਾ ਨਿਯਮ ਹੈ। ਇਹ ਬਾਣੀਆਂ ਦੇ ਵੇਰਵਾ ਅੰਮ੍ਰਿਤ ਵੇਲੇ:ਜਪੁ ਜੀ ਸਾਹਿਬ,ਜਾਪ ਸਾਹਿਬ,ਤ੍ਵ ਪ੍ਰਸਾਦਿ ਸਵੱਯੇ,ਕਬਿਯੋਬਾਚ ਬੇਨਤੀ ਚੌਪਈ ਅਤੇ ਅਨੰਦ ਸਾਹਿਬ ਦਿਨ ਨੂੰ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ।

ਸੰਧਿਆ ਸਮੇਂ ਸੋ ਦਰੁ ਰਹਰਾਸਿ ਸਾਹਿਬ ਦਾ ਪਾਠ ਕਰਨਾ।ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨਾ।ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰੇ। ਸਿੱਖ ਧਰਮ ਵਿਚ ਹਰ ਸਿੱਖ ਦੇ ਨਿਤਾ ਪ੍ਰਤੀ ਦੇ ਧਾਰਮਿਕ ਵਿਹਾਰ ਵਜੋਂ ਵਿਅਕਤੀਗਤ ਅਤੇ ਸੰਗਤੀ ਰੂਪ ਵਿਚ ਨਿਤਨੇਮ ਦੀਆਂ ਨਿਰਧਾਰਿਤ ਪੰਜ ਬਾਣੀਆਂ ਦੇ ਪਾਠ ਕਰਨ ਦੀ ਮਰਿਆਦਾ ਹੈ। ਨਿਤਨੇਮ ਦੀਆਂ ਬਾਣੀਆਂ ਵਿਚ ਅੰਮ੍ਰਿਤ ਵੇਲੇ ‘ਜਪੁ’ (ਜਪੁ ਜੀ ਸਾਹਿਬ), ‘ਜਾਪ’ (ਜਾਪ ਸਾਹਿਬ), ‘ਸਵੈਯੇ’, ਸੰਧਿਆ ਉਪਰਾਂਤ ‘ਸੋ ਦਰੁ ਰਹਿਰਾਸ’ ਅਤੇ ਸੌਣ ਤੋਂ ਪਹਿਲਾਂ ‘ਸੋਹਿਲਾ’ ਆਦਿ ਬਾਣੀਆਂ ਦਾ ਪਾਠ ਕਰਨ ਦੀ ਮਰਿਆਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਕਰਨ ਦਾ ਸਿਧਾਂਤ ਦਿੱਤਾ ਹੈ।

ਇਸੇ ਸਿਧਾਂਤ ਨੂੰ ਦ੍ਰਿੜਾਉਂਦਿਆਂ ਸ੍ਰੀ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ: ਗੁਰੂ ਜੀ ਨੇ ਇਨ੍ਹਾਂ ਪੰਕਤੀਆਂ ਵਿਚ ਸਮਝਾਇਆ ਹੈ ਕਿ ਜੋ ਮਨੁੱਖ ਸਤਿਗੁਰ ਦਾ ਸੱਚਾ ਸਿੱਖ ਅਖਵਾਉਂਦਾ ਹੈ, ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਹਰਿ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਸ਼ਨਾਨ ਉਪਰੰਤ ਗੁਰੂ ਦੁਆਰਾ ਬਖਸ਼ਿਸ਼ ਬਾਣੀ ਪੜਨ ਨਾਲ ਪ੍ਰਭੂ ਦੇ ਚਰਨਾਂ ਵਿਚ ਧਿਆਨ ਲਗਾਉਂਦਾ ਹੈ।ਗੁਰੂ ਅਰਜਨ ਦੇਵ ਜੀ ਦੇ ਕਾਲ ਤੋਂ ਪਹਿਲਾਂ ਸਿੱਖਾਂ ਵਿਚ ਸਵੇਰੇ, ਸ਼ਾਮ ਅਤੇ ਰਾਤ ਵੇਲੇ ਤਿੰਨ ਬਾਣੀਆਂ ਦੇ ਨਿਤਾਪ੍ਰਤੀ ਪਾਠ ਦਾ ਪ੍ਰਚਲਨ ਹੋ ਚੁੱਕਾ ਸੀ, ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ ਇਹਨਾਂ ਬਾਣੀਆਂ ਨੂੰ ਇਸੇ ਕ੍ਰਮ ਵਿਚ ਅੰਕਿਤ ਕੀਤਾ। ਭਾਈ ਗੁਰਦਾਸ ਜੀ ਨੇ ਵੀ ਨਿਤਨੇਮ ਦੀ ਮਰਿਆਦਾ ਸੰਬੰਧੀ ਕਰਤਾਰਪੁਰ ਵਿਖੇ ਰਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਹੋਏ ‘ਸੋਦਰੁ’ ਤੇ ‘ਆਰਤੀ’ ਆਦਿ ਦਾ ਕੀਰਤਨ ਅਤੇ ਅੰਮ੍ਰਿਤ ਵੇਲੇ ‘ਜਪੁ’ ਬਾਣੀ ਦੇ ਪਾਠ ਕਰਨ ਦੀ ਮਰਿਆਦਾ ਬਾਰੇ ਦੱਸਿਆ ਹੈ।ਨਿਤਨੇਮ ਦੀਆਂ ਬਾਣੀਆਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਅਦ ਵਿਚ ਸ਼ਾਮਲ ਕੀਤੀ ਗਈ।

Share this...
Share on Facebook
Facebook
0