ਸਾਡੇ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਐਲੀ ਮਾਂਗਟ ਕਰ ਰਿਹਾ ਗੰਦਾ

ਪੰਜਾਬੀ ਲੋਕ ਗੀਤ ਦੇ ਨਾਲ ਮਸ਼ਹੂਰ ਹੋਏ ਰੰਧਾਵਾ ਭਰਾ, ਰੰਮੀ ਅਤੇ ਪ੍ਰਿੰਸ ਰੰਧਾਵਾ ਦੇ ਲਗਾਤਾਰ ਸਾਰੇ ਗੀਤਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ | ਜਿਨ੍ਹਾਂ ਪਿਆਰ ਲੋਕਾਂ ਨੇ ਇਨ੍ਹਾਂ ਦੋਨਾਂ ਭਰਾਵਾਂ ਨੂੰ ਦਿੱਤਾ ਹੈ ਉਨ੍ਹਾਂ ਹੀ ਇਨ੍ਹਾਂ ਦੋਨੋ ਹੀ ਭਰਾਵਾਂ ਨੇ ਲੋਕਾਂ ਦੀਆਂ ਉਮੀਦਾਂ ਨੂੰ ਆਪਣੇ ਗੀਤਾਂ ਦੇ ਨਾਲ ਪੂਰਾ ਕਿੱਤਾ ਹੈ | ਆਪਣੇ ਗੀਤਾਂ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੇ ਗਾਣੇ ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਰੰਧਾਵਾ ਭਰਾਵਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਗਾਣੇ ਹੀ ਗਾਉਂਦੇ ਹਨ ।

ਉਹਨਾਂ ਦੇ ਗਾਣਿਆਂ ਵਿੱਚੋਂ ਪੰਜਾਬ ਦੀ ਮਿੱਟੀ ਦੀ ਹੀ ਖੁਸ਼ਬੂ ਆਉਂਦੀ ਹੈ । ਇਸ ਨਵੇਂ ਗਾਣੇ ਵਿੱਚ ਵੀ ਪੰਜਾਬ ਦੇ ਗੱਭਰੂਆਂ ਦੀ ਗੱਲ ਹੋ ਰਹੀ ਹੈ ਇਸੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । ਰੰਧਾਵਾ ਭਰਾ ਪੰਜਾਬੀ ਗੱਭਰੂ ਦੀ ਗੱਲ ਕਰਦੇ ਹਨ । ਪੰਜਾਬੀ ਸਭਿਆਚਾਰ ਦੇ ਦਰਸ਼ਨ ਹੁਣ ਸਿਰਫ਼ ਪੁਰਾਣੀਆਂ ਪੰਜਾਬੀ ਫ਼ਿਲਮਾਂ ਜਾਂ ਮਿਊਜ਼ੀਅਮਾਂ ਵਿੱਚ ਹੀ ਹੁੰਦੇ ਹਨ। ਖੁੱਲ੍ਹਾ ਕੁੜਤਾ ਤੇ ਧੂਹਵਾਂ ਚਾਦਰਾ ਬੰਨ੍ਹ ਕੇ ਜੇ ਅੱਜ ਵੀ ਕੋਈ ਬਾਜ਼ਾਰ ਵਿੱਚ ਦੀ ਲੰਘ ਜਾਵੇ ਤਾਂ ਲੋਕ ਮੁੜ ਮੁੜ ਕੇ ਵੇਖਦੇ ਹਨ। ਖੁੱਲ੍ਹੀਆਂ ਖ਼ੁਰਾਕਾਂ, ਖੁੱਲ੍ਹੇ ਪਹਿਰਾਵੇ, ਖੁੱਲ੍ਹਾ ਸੁਭਾਅ ਅਤੇ ਖੁੱਲ੍ਹੇ ਮਕਾਨਾਂ ਵਾਲੇ ਪੰਜਾਬੀਆਂ ਦੀਆਂ ਸ਼ਕਲਾਂ ਵੀ ਪੂਰਬੀਆਂ ਵਰਗੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਲਿਬਾਸ ਅਤੇ ਖ਼ੁਰਾਕ ਵੀ।

ਪੰਜਾਬ ਦੇ ੧% ਘਰਾਂ ਵਿੱਚ ਵੀ ਹੁਣ ਚਾਟੀ ਵਿੱਚ ਮਧਾਣੀ ਨਹੀਂ ਖੜਕਦੀ। ਘਰ ਦੇ ਦਹੀਂ ਲੱਸੀ ਦਾ ਲੋਕਾਂ ਨੂੰ ਸਵਾਦ ਭੁੱਲਦਾ ਜਾ ਰਿਹਾ ਹੈ। ਸ਼ਹਿਰੀਆਂ ਨੂੰ ਛੱਡੋ, ਕੋਈ ਪੇਂਡੂ ਬੱਚਾ ਵੀ ਲੱਸੀ ਨੂੰ ਮੂੰਹ ਨਹੀਂ ਲਾਉਂਦਾ। ਕੁੱਜੇ ਵਿੱਚ ਰਿੱਝਦਾ ਸਾਗ, ਦਾਣੇ ਭੁੰਨਣ ਵਾਲੀ ਭੱਠੀ, ਕਮਾਦ ਪੀੜਨ ਵਾਲਾ ਵੇਲਣਾ, ਗੁੜ ਬਣਾਉਣ ਵਾਲੇ ਕੜਾਹੇ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ ਹੈ। ਸਾਡੇ ਕਮਾਦ ਤੋਂ ਬਿਹਾਰੀ ਮਜ਼ਦੂਰ ਗੁੜ-ਸ਼ੱਕਰ ਬਣਾ ਕੇ ਸਾਨੂੰ ਹੀ ਵੇਚ ਕੇ ਲੱਖਾਂ ਕਮਾ ਰਹੇ ਹਨ। ਸਭਿਆਚਾਰਕ ਨਿਘਾਰ ਕਾਰਨ ਪੰਜਾਬ ਵਿਚੋਂ ਕਈ ਚੀਜ਼ਾਂ ਵਸਤਾਂ ਅਲੋਪ ਹੋ ਗਈਆਂ ਹਨ। ਨਵੀਂ ਪੀੜ੍ਹੀ ਨੂੰ ਤਾਂ ਸੈਂਕੜੇ ਪੁਰਾਣੀਆਂ ਚੀਜ਼ਾਂ ਦੇ ਨਾਮ ਵੀ ਨਹੀਂ ਆਉਂਦੇ। ਸਾਡੇ ਵੇਲੇ ਬੰਟਿਆਂ (ਕੱਚ ਦੀਆਂ ਗੋਲੀਆਂ) ਦੇ ਝੋਲੇ ਭਰੀ ਫਿਰੀਦੇ ਸੀ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਗੁੱਲੀ ਡੰਡਾ, ਬੰਟੇ, ਲਿਖਣ ਵਾਲੀਆਂ ਫੱਟੀਆਂ, ਲਾਟੂ, ਲੁਕਣ ਮੀਟੀ, ਬਾਂਦਰ ਕਿੱਲਾ, ਸਟਾਪੂ, ਪਿੱਠੂ ਗਰਮ, ਛੂਹਣ ਛਪਾਈ, ਬੰਟੇ ਖੇਡਣ ਵਾਲੀ ਖੁੱਤੀ ਤੇ ਗੁੱਲੀ ਡੰਡਾ ਖੇਡਣ ਵਾਲੀ ਰਾਬ ਕੀ ਹੁੰਦੀ ਹੈ? ਸਾਉਣ ਮਹੀਨੇ ਲੱਗਦੀਆਂ ਤੀਆਂ ਹੁਣ ਸਿਰਫ਼ ਗਾਣਿਆਂ ਜਾਂ ਫ਼ਿਲਮਾਂ ਵਿੱਚ ਰਹਿ ਗਈਆਂ ਹਨ। ਪਿੱਪਲ-ਬੋਹੜ ਥੱਲੇ ਸੱਥਾਂ ਵਿੱਚ ਕੋਈ ਨਹੀਂ ਬੈਠਦਾ।

Share this...
Share on Facebook
Facebook
0