ਹੁਣ ਕੈਨੇਡਾ ਦੀ ਪੀ.ਆਰ ਲੈਣ ਦਾ ਸੁਪਨਾ ਹੋਵੇਗਾ ਪੂਰਾ

3600 ਉਮੀਦਵਾਰਾਂ ਦਾ ਡਰਾਅ ਇਮੀਗ੍ਰੇਸ਼ਨ, ਰਫਿਊਜੀ ਐਾਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਡਰਾਅ ‘ਚ ਨਿਕਲਿਆ ਹੈ ਜੋ ਆਪਣਾ ਨਾਂਅ (ਪ੍ਰੋਫਾਇਲ) ਐਕਸਪ੍ਰੈਸ ਐਂਟਰੀ ‘ਚ ਦਾਖਲ ਕਰਨ ਤੋਂ ਬਾਅਦ ਇੰਤਜ਼ਾਰ ਕਰ ਰਹੇ ਸਨ। ਜਿਨ੍ਹਾਂ ਦਾ ਡਰਾਅ ਨਿਕਲਿਆ ਹੈ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਪਰਿਵਾਰਾਂ ਸਮੇਤ ਕੈਨੇਡਾ ਦਾ ਪੱਕਾ ਵੀਜ਼ਾ ਅਪਲਾਈ ਕਰਨ ਲਈ ਲਗਪਗ ਦੋ ਮਹੀਨਿਆਂ ਦਾ ਸਮਾਂ ਹੈ। ਪਤਾ ਲੱਗਾ ਹੈ ਕਿ ਜਿਸ ਨੇ 24 ਮਾਰਚ 2019 ਜਾਂ ਇਸ ਤਰੀਕ ਤੋਂ ਪਹਿਲਾਂ ਐਕਸਪ੍ਰੈਸ ਐਟਰੀ ਸਿਸਟਮ ਦੇ ਪੂਲ ‘ਚ ਆਪਣਾ ਨਾਂਅ ਦਾਖਲ ਕੀਤਾ ਸੀ।

457 ਤੋਂ ਉਪਰ ਸਕੋਰ ਵਾਲੇ ਹਰੇਕ ਉਸ ਵਿਅਕਤੀ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਐਕਸਪ੍ਰੈਸ ਐਾਟਰੀ ਸਿਸਟਮ ‘ਚ ਫੈਡਰਲ ਸਕਿੱਲਡ ਵਰਕਰਜ਼ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿੱਲਡ ਟਰੇਡਜ਼ ਕਲਾਸ ਤਹਿਤ ਆਪਣੀ ਯੋਗਤਾ ਦੇ ਅਧਾਰ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਸਕੋਰ ਦੇ ਕੁਲ 1200 ਨੰਬਰ ਹੁੰਦੇ ਹਨ। ਸਭ ਤੋਂ ਵੱਧ ਸਕੋਰ ਕੰਮ ਦਾ ਤਜ਼ਰਬਾ, ਪੜ੍ਹਾਈ, ਉਮਰ ਅਤੇ ਅੰਗਰੇਜ਼ੀ/ਫਰੈਂਚ ਦੇ ਗਿਆਨ ਦੇ ਅਧਾਰ ‘ਤੇ ਹਾਸਿਲ ਕੀਤਾ ਜਾ ਸਕਦਾ ਹੈ। 2019 ਦੇ ਬੀਤੇ ਅੱਠ ਮਹੀਨਿਆਂ ਦੌਰਾਨ ਕੁਲ 17 ਡਰਾਅ ਕੱਢੇ ਗਏ ਜਿਨ੍ਹਾਂ ਰਾਹੀਂ ਕੈਨੇਡਾ ਦਾ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ 52850 ਉਮੀਦਵਾਰਾਂ ਨੂੰ ਮਿਲਿਆ ਹੈ। ਬਿ੍ਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐਨ.ਪੀ.) ਤਹਿਤ ਵੀ ਬੀਤੀ 20 ਅਗਸਤ ਨੂੰ 551 ਵਿਅਕਤੀਆਂ ਦਾ ਡਰਾਅ ਕੱਢਿਆ ਗਿਆ ਸੀ।ਪੰਜਾਬੀ ਭਾਸ਼ਾ ਬਤੌਰ ਮਾਤ ਭਾਸ਼ਾ ਕੈਨੇਡਾ ਵਿੱਚ 430,705 ਲੋਕ ਬੋਲਦੇ ਹਨ। ਇਹ ਇਸ ਮੁਲਕ ਦੀ ਆਬਾਦੀ ਦਾ 1.3 ਫ਼ੀਸਦੀ ਹਿੱਸਾ ਹੈ।

ਇਸ ਤਰ੍ਹਾਂ ਪੰਜਾਬੀ ਮੁਲਕ ਦੀਆਂ ਭਾਸ਼ਾਵਾਂ ਵਿੱਚ ਅੰਗਰੇਜ਼ੀ ਅਤੇ ਫ਼ਰਾਸੀਸੀ ਦੇ ਬਾਅਦ ਤੀਸਰੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ਬਾਨ ਬਣ ਗਈ ਹੈ 19 ਅਕਤੂਬਰ 2015 ਨੂੰ ਹੋਈਆਂ ਕੈਨੇਡਾ ਦੀਆਂ ਚੋਣਾਂ ਵਿੱਚ 20 ਪੰਜਾਬੀ ਉਮੀਦਵਾਰ ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ਼ ਕਾਮਨਜ਼ ਦੇ ਲਈ ਚੁਣੇ ਗਏ ਸਨ। ਉਹਨਾਂ ਵਿੱਚ ਚੌਦਾਂ ਮਰਦ ਅਤੇ ਛੇ ਔਰਤਾਂ ਹਨ। ਕਈ ਕੈਨੇਡਾਈ ਅਦਾਰੇ ਜਿਵੇਂ ਕਿ ਆਈ ਸੀ ਬੀ ਸੀ ਆਪਣੀਆਂ ਸੇਵਾਵਾਂ ਪੰਜਾਬੀ ਵਿੱਚ ਵੀ ਪ੍ਰਦਾਨ ਕਰ ਰਹੇ ਹਨ। ਕਈ ਬੈਂਕਾਂ, ਹਸਪਤਾਲਾਂ, ਸਿਟੀ ਹਾਲਾਂ, ਕਰੇਡਿਟ ਯੂਨੀਅਨਾਂ ਅਤੇ ਹੋਰ ਥਾਵਾਂ ਉੱਤੇ ਲਾਗੂ ਹੈ। 1994 ਤੋਂ ਪੰਜਾਬੀ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਤਸਲੀਮ ਸ਼ੂਦਾ ਛੇ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਭਾਸ਼ਾ ਨੂੰ ਕਈ ਹੋਰ ਸੁਬਾਈ ਸਕੂਲਾਂ ਵਿੱਚ ਵੀ ਪੜ੍ਹਾਇਆ ਜਾ ਰਿਹਾ ਹੈ।

Share this...
Share on Facebook
Facebook
0