ਹੜ੍ਹਾਂ ਪਿੱਛੋਂ ਤਲਾਕ ਕਰਾਉਣ ਦੀ ਤਿਆਰੀ ਡੱਡੂ-ਡੱਡੀ ਦਾ ਪਹਿਲਾਂ ਮੀਂਹ ਲਈ ਕਰਾਇਆ ਵਿਆਹ

ਹੈਰਾਨੀਜਨਕ ਖ਼ਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਦਰਅਸਲ, ਭਾਰੀ ਬਾਰਸ਼ ਤੋਂ ਪਰੇਸ਼ਾਨ ਲੋਕਾਂ ਨੇ ਡੱਡੂ ਤੇ ਡੱਡੀ ਦਾ ਰਾਜਧਾਨੀ ਭੋਪਾਲ ਵਿੱਚ ਤਲਾਕ ਕਰਵਾ ਦਿੱਤਾ। ਦੱਸ ਦੇਈਏ ਜਦੋਂ ਐਮਪੀ ਵਿੱਚ ਬਾਰਸ਼ ਨਹੀਂ ਹੋ ਰਹੀ ਸੀ, ਤਾਂ ਇਨ੍ਹਾਂ ਹੀ ਲੋਕਾਂ ਨੇ ਚੰਗੀ ਬਾਰਸ਼ ਲਈ 19 ਜੁਲਾਈ 2019 ਨੂੰ ਡੱਡੂ ਤੇ ਡੱਡੀ ਦਾ ਵਿਆਹ ਕਰਾਇਆ ਸੀ। ਬੁੱਧਵਾਰ ਨੂੰ ਭੋਪਾਲ ਵਿੱਚ ਪੂਰੇ ਮੰਤਰਾਂ ਦੇ ਜਾਪ ਦੌਰਾਨ ਓਮ ਸ਼ਿਵ ਸੇਵਾ ਸ਼ਕਤੀ ਮੰਡਲ ਦੇ ਮੈਂਬਰਾਂ ਨੇ ਡੱਡੂ ਦੁਆਰਾ ਸੰਕੇਤਕ ਰੂਪ ਨਾਲ ਡੱਡੀ ਨੂੰ ਤਲਾਕ ਦਿਵਾ ਦਿੱਤਾ। ਪਿਛਲੇ 10-12 ਦਿਨਾਂ ਤੋਂ ਸੂਬੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਮੰਗਲਵਾਰ ਨੂੰ ਸੂਬੇ ਦੇ 32 ਜ਼ਿਲ੍ਹਿਆਂ ਲਈ ਭਾਰੀ ਬਾਰਸ਼ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ। 11 ਸਤੰਬਰ ਤੱਕ, ਮੱਧ ਪ੍ਰਦੇਸ਼ ਵਿੱਚ ਆਮ ਨਾਲੋਂ 26 ਫੀਸਦੀ ਵਧੇਰੇ ਬਾਰਸ਼ ਹੋ ਚੁੱਕੀ ਹੈ। ਇਹੀ ਨਹੀਂ, 13 ਸਾਲ ਪੁਰਾਣੇ ਰਿਕਾਰਡ ਤੋੜਣ ਦੇ ਨੇੜੇ ਰਾਜਧਾਨੀ ਭੋਪਾਲ ਵਿੱਚ ਬਾਰਸ਼ ਤਕਰੀਬਨ ਪਹੁੰਚ ਗਈ ਹੈ। ਮੱਧ ਪ੍ਰਦੇਸ਼ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ ‘ਚ ਊਫਾਨ ਕਾਰਨ ਹੁਣ ਤਕ ਅੱਧਾ ਦਰਜਨ ਤੋਂ ਵੀ ਵੱਧ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਭਾਰੀ ਬਾਰਿਸ਼ ਪੈਣ ਦੀ ਚਿਤਾਵਨੀ ਸਥਾਨਕ ਮੌਸਮ ਵਿਭਾਗ ਨੇ ਅੱਜ ਵੀ ਸੂਬੇ ਦੇ ਕਰੀਬ 32 ਜ਼ਿਲਿਆਂ ਵਿਚ ਜਾਰੀ ਕੀਤੀ ਹੈ। ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਰੁੱਕ-ਰੁੱਕ ਕੇ ਬਾਰਿਸ਼ ਪੈ ਰਹੀ ਹੈ।

ਵਿਦਿਸ਼ਾ ਜ਼ਿਲਾ ਹੜ੍ਹ ਕਾਰਨ ਜ਼ਿਆਦਾ ਪ੍ਰਭਾਵਿਤ ਹੋਇਆ। ਕੁੱਲ 15 ਬਸਤੀਆਂ ਲਗਾਤਾਰ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ ‘ਤੇ ਪਾਣੀ-ਪਾਣੀ ਹੋ ਗਈਆਂ ਹਨ, ਜਿੱਥੇ 5 ਤੋਂ 6 ਫੁੱਟ ਪਾਣੀ ਭਰਿਆ ਹੈ। ਇੱਥੇ ਬੇਤਵਾ ਨਦੀ ਦੇ ਪੁਲ ਤੋਂ 15 ਤੋਂ 20 ਫੁੱਟ ਉੱਪਰ ਪਾਣੀ ਵਹਿ ਰਿਹਾ ਹੈ। ਰਾਏਸੇਨ ਜ਼ਿਲੇ ਦਾ ਵੀ ਵੱਖ-ਵੱਖ ਥਾਵਾਂ ‘ਤੇ ਨਦੀਆਂ ਅਤੇ ਨਾਲਿਆਂ ਦੇ ਉਫਾਨ ‘ਤੇ ਹੋਣ ਕਾਰਨ ਵਿਦਿਸ਼ਾ ਅਤੇ ਭੋਪਾਲ ਤੋਂ ਸੜਕ ਸੰਪਰਕ ਟੁੱਟਿਆ ਹੋਇਆ ਹੈ। ਉੱਥੇ ਹੀ ਸੀਹੋਰ ਜ਼ਿਲੇ ਵਿਚ ਇਕ ਬਰਸਾਤੀ ਨਾਲੇ ਵਿਚ ਕਾਰ ਦੇ ਡਿੱਗ ਜਾਣ ਕਾਰਨ ਉਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਭਾਰੀ ਬਾਰਿਸ਼ ਕਾਰਨ ਕੱਲ ਰਾਜਧਾਨੀ ਭੋਪਾਲ ਸਮੇਤ ਸੀਹੋਰ, ਰਾਏਸੇਨ ਅਤੇ ਵਿਦਿਸ਼ਾ ਜ਼ਿਲਿਆਂ ਵਿਚ ਸਕੂਲ ਅਤੇ ਹੋਰ ਸਿੱਖਿਅਕ ਸੰਸਥਾਵਾਂ ‘ਚ ਜ਼ਿਲਾ ਪ੍ਰਸ਼ਾਸਨ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਨਰਮਦਾ ਨਦੀ ‘ਚ ਥਾਂ-ਥਾਂ ਉਫਾਨ ਜਬਲਪੁਰ ਦੇ ਬਰਗੀ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਕਾਇਮ ਹੈ। ਪਿੰਡ ਦੇ ਪਿੰਡ ਨਰਮਦਾ ਦੇ ਬੈਕ ਵਾਟਰ ਕਾਰਨ ਬੜਵਾਨੀ ਜ਼ਿਲੇ ਵਿਚ ਟਾਪੂ ਬਣ ਗਏ ਹਨ।

Share this...
Share on Facebook
Facebook
error: Content is protected !!