ਤੰਗ ਆਏ ਕਿਸਾਨ ਨੇ ਸਕੀਮ ਲਾ ਕੇ ਫੜੇ ਤਿੰਨ ਪੁਰਾਣੇ ਚੋਰ

ਪੰਜਾਬ ਪਿਛਲ਼ੇ ਚਾਰ ਦਹਾਕਿਆਂ ਤੋਂ ਭਾਰਤ ਦੇ ਅੰਨ-ਭੰਡਾਰ ਵਿੱਚ ਤਕਰੀਬਨ 45 ਫੀਸਦੀ ਚੌਲਾਂ ਦਾ ਹਿੱਸਾ ਪਾਉਂਦਾ ਹੈ ਅਤੇ 70 ਫੀਸਦੀ ਦੇ ਕਰੀਬ ਭਾਰਤ ਦੇ ਅੰਨ-ਭੰਡਾਰ ਵਿੱਚ ਪਾ ਕੇ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਪੰਜਾਬ ਕੋਲ ਭਾਰਤ ਦੀ ਕੁੱਲ ਕਾਸ਼ਤ ਜ਼ਮੀਨ ਦਾ ਦੋ ਫੀਸਦੀ ਹਿੱਸਾ ਹੈ। ਇਸ ਅੰਨ ਭੰਡਾਰ ਦੇ ਦਾਤਾ ਦੀ ਪੰਜਾਬ ਵਿੱਚ ਇਸ ਸਾਲ 57 ਹਜ਼ਾਰ ਹੈਕਟੇਅਰ ਤੋਂ ਉੱਪਰ ਖੜੀ ਫਸਲ ਕੁਦਰਤ ਦੀ ਕਰੋਪੀ ਦੀ ਭੇਂਟ ਚੜੀ ਹੈ। ਕਰਜੇ ਹੇਠਾਂ ਡੁੱਬੀ ਪੰਜਾਬ ਦੀ ਕਿਸਾਨੀ ਹੋਰ ਬੁਰੀ ਤਰਾਂ ਕਰਜ਼ੇ ਦੀ ਮਾਰ ਹੇਠਾਂ ਆ ਗਈ ਹੈ। ਇਸ ਕਰਕੇ ਦਿਨ-ਪ੍ਰਤੀ ਦਿਨ ਕਰਜੇ ਦੀ ਮਾਰ ਨਾ ਝੱਲਦਿਆਂ ਹੋਇਆਂ ਪੰਜਾਬ ਦਾ ਕਿਸਾਨ ਅਤੇ ਉਸ ਨਾਲ ਜੁੜੇ ਕਾਮੇ ਆਪਣੀ ਜੀਵਨ ਲੀਲਾ ਨੂੰ ਖਤਮ ਕਰਕੇ ਅਪਾਣੇ ਪਿਛਲੇ ਪਰਿਵਾਰਾਂ ਨੂੰ ਵਿਲਕਦਿਆਂ ਬੇਆਸਰਾ ਛੱਡ ਗਏ ਹਨ।

ਭਾਵੇਂ ਕਿ 2002 ਤੋਂ ਖੇਤੀ ਬੀਮਾ ਯੋਜਨਾ ਭਾਰਤ ਵਿੱਚ ਇੱਕ ਕਾਨੂੰਨ ਤਹਿਤ ਹੋਂਦ ਵਿੱਚ ਆਈ ਹੈ ਤੇ ਅੱਜ ਇਹ 23 ਰਾਜਾਂ ਤੇ ਦੋ ਕੇਂਦਰੀ ਸਾਸ਼ਕ ਇਲਾਇਆਂ ਵਿੱਚ ਕੰਮ ਕਰ ਰਹੀ ਹੈ। ਇਹਨਾਂ ਸਕੀਮਾਂ ਯੋਜਨਾਂ ਰਾਹੀਂ ਕਿਸਾਨੀ ਨੂੰ ਕਾਫੀ ਬਲ ਮਿਲਿਆ ਹੈ ਅਤੇ ਨਾਲ ਨਾਲ ਬੀਮਾ ਕਰਨ ਵਾਲੀ ਕੰਪਨੀ ਨੂੰ ਵੀ 2013 ਦੇ ਅੰਕੜਿਆਂ ਮੁਤਾਬਕ 348 ਕਰੋੜ ਦਾ ਮੁਨਾਫਾ ਹੋਇਆ ਹੈ। ਅੱਜ ਜਿਸ ਤਰਾਂ ਪੰਜਾਬ ਵਿੱਚ ਖਾਸ ਕਰਕੇ ਕਿਸਾਨੀ ਅਤੇ ਇਸ ਨਾਲ ਜੁੜੇ ਕਾਮਿਆਂ ਦੀ ਗੰਭੀਰ ਦਿਸ਼ਾ ਬਣੀ ਹੋਈ ਹੈ ਉਥੇ ਇਹ ਬੀਮਾ ਯੋਜਨਾ ਅੱਜ ਵੀ ਮੌਜੂਦ ਨਹੀਂ ਹੈ। ਪੰਜਾਬ ਸਰਕਾਰ ਦੀ ਮਾੜੀ ਕਾਰਜਗਾਰੀ ਕਰਕੇ ਪੰਜਾਬ ਦੀ ਕਿਸਾਨੀ ਆਪਣੀ ਬਚੀ-ਖੁਚੀ ਫਸਲ ਲੈ ਕੇ ਮੰਡੀਆਂ ਵਿੱਚ ਰੁਲ ਰਹੇ ਹਨ। ਦੂਜੇ ਪਾਸੇ ਇਹੀ ਕਿਸਾਨ ਜੋ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬਾਂ ਵਿੱਚ ਲੰਗਰਾਂ ਲਈ ਦਿਲ ਖੋਲ ਕੇ ਆਪਣੀ ਫਸਲਾਂ ਨੂੰ ਦਿਲ ਖੋਲ ਕੇ ਸੇਵਾ ਵਜੋਂ ਭੇਂਟ ਕਰਦਾ ਹੈ

ਇਹਨਾਂ ਗੁਰਦੁਆਰਿਆਂ ਨੂੰ ਚਲਾ ਰਹੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਕਿਸਾਨੀ ਜੋ ਕੁਦਰਤੀ ਕਰੋਪੀ ਰਾਹੀਂ ਮਾਰ ਝੱਲ ਰਹੀ ਹੈ ਪ੍ਰਤੀ ਪੂਰੀ ਤਰਾਂ ਬੇਫਿਕਰ ਹੈ ਭਾਵੇਂ ਕਿ ਕੁਦਰਤੀ ਆਫਤਾਂ ਕਰਕੇ ਇਸ ਵਾਰ ਲੱਖਾਂ ਏਕੜ ਖੜੀ ਫਸਲ ਕੁਦਰਤ ਦੀ ਕਰੋਪੀ ਦੀ ਭੇਂਟ ਚੜ ਗਈ ਹੈ। ਇਸ ਕਰੋਪੀ ਤੋਂ ਸਤਾਏ ਕਿਸਾਨੀ ਵਰਗ ਵਿੱਚ ਅੱਜ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ 44 ਖੁਦਕਸ਼ੀਆਂ ਪਰ ਦਿਨ ਹੋ ਰਹੀਆਂ ਹਨ। ਪੰਜਾਬ ਵਿੱਚ ਇਸਦੀ ਔਸਤ ਦੋ ਤੋਂ ਤਿੰਨ ਕਿਸਾਨ ਹਨ। ਹੁਣ ਤਕ ਇਸ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਰਹੇ ਸਨ ਕਿ ਸਿਰਫ਼ ਕਿਸਾਨ ਹੀ ਆਤਮਹੱਤਿਆ ਕਿਉਂ ਕਰਦਾ ਹੈ ਜਦੋਂਕਿ ਸਮਾਜ ਵਿੱਚ ਇਸ ਤੋਂ ਹੇਠਾਂ ਹੋਰ ਵੀ ਤਬਕੇ ਜਿਵੇਂ ਝੁੱਗੀ-ਝੌਂਪਡ਼ੀ ਵਾਲੇ, ਦਲਿਤ ਜਾਂ ਹੋਰ ਗ਼ਰੀਬ ਬਹੁਤ ਹੀ ਮਾਡ਼ੀ ਜ਼ਿੰਦਗੀ ਬਸਰ ਕਰ ਰਹੇ ਹਨ।

Share this...
Share on Facebook
Facebook
0