ਨਵੀਂ ਭਰਤੀ ਦਾ ਹੋਇਆ ਐਲਾਨ ਕੈਪਟਨ ਦੇ ਲੋਕਾਂ ਲਈ ਵੱਡੇ ਫੈਸਲੇ

ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿੱਚ ਸੂਬੇ ਦੀ ਮਾੜੀ ਵਿੱਤੀ ਹਾਲਤ ਤੇ ਬਿਜਲੀ ਦਰਾਂ ਵਧਾਉਣ ਦੇ ਮੁੱਦੇ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋ ਰਹੀ ਹੈ। ਰਾਖ਼ਵਾਂਕਰਨ ਜਾਰੀ ਰੱਖਣ ਲਈ 25 ਜਨਵਰੀ ਤੋਂ ਪਹਿਲਾਂ ਬਿੱਲ ’ਤੇ ਮੋਹਰ ਲਾਈ ਜਾਣੀ ਹੈ ਕਿਉਂਕਿ ਇਸ ਤੋਂ ਬਾਅਦ ਇਸ ਦੀ ਮਿਆਦ ਖ਼ਤਮ ਹੋ ਜਾਣੀ ਹੈ। ਹਾਸਲ ਵੇਰਵਿਆਂ ਮੁਤਾਬਕ ਤਿੰਨ ਰੋਜ਼ਾ ਸੈਸ਼ਨ ਸੱਦੇ ਜਾਣ ਦੀ ਸੰਭਾਵਨਾ ਹੈ ਜਿਸ ਦਾ ਆਗਾਜ਼ ਰਾਜਪਾਲ ਦੇ ਭਾਸ਼ਨ ਨਾਲ ਹੋਵੇਗਾ। ਇਸ ਮੌਕੇ ਅਨੁਸੂਚਿਤ ਜਾਤਾਂ ਤੇ ਜਨਜਾਤਾਂ ਲਈ ਅਗਲੇ 10 ਸਾਲਾਂ ਲਈ ਰਾਖ਼ਵਾਂਕਰਨ ਜਾਰੀ ਰੱਖਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ।

ਕੇਂਦਰ ਸਰਕਾਰ ਵੱਲੋਂ ਪਾਸ ਬਿੱਲ ’ਤੇ ਮੋਹਰ ਲਾਈ ਜਾਵੇਗੀ। ਮੀਟਿੰਗ ਵਿੱਚ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਫ਼ਤਹਿਜੀਤ ਸਿੰਘ ਤੇ ਕਰ ਤੇ ਆਬਕਾਰੀ ਵਿਭਾਗ ਦੇ ਈਟੀਓ ਸੁਮੇਰ ਸਿੰਘ ਨੂੰ ਪੰਜਾਬ ਪੁਲਿਸ ’ਚ ਡੀਐਸਪੀ ਬਣਾਉਣ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ। 20 ਜਨਵਰੀ ਦੇ ਨੇੜੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸੱਦੇ ਜਾਣ ਦੀ ਸੰਭਾਵਨਾ ਹੈ। ਸੂਬੇ ਵਿਚ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਅਨੁਸੂਚਿਤ ਜਾਤਾਂ ਦੀ ਵੱਸੋਂ ਹੈ। ਸੈਸ਼ਨ ਦੀਆਂ ਤਰੀਕਾਂ ਬਾਰੇ ਸਹਿਮਤੀ ਬਿਠਾਉਣ ਦੇ ਯਤਨ ਜਾਰੀ ਹਨ।

Share this...
Share on Facebook
Facebook
0