ਅੱਜ ਵੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੁਰਸ਼ਦ ਮੰਨਦੇ ਹਨ ਮੱਕੇ ਵਿੱਚ ਲੋਕ

ਸ਼ਾਹ-ਏ-ਮੱਕਾ ਨੂੰ ਖ਼ਬਰ ਹੋਈ ਕਿ ਰੁਕਨਦੀਨ ਨੇ ਨਾਨਕ ਸ਼ਾਹ ਨੂੰ ਆਪਣਾ ਮੁਰਸ਼ਦ ਕਬੂਲ ਕਰ ਲਿਆ ਹੈ। ਕੈਦ ਕਰ ਕੇ 22 ਦਿਨ ਭਾਰੀ ਤਸੀਹੇ ਦਿੱਤੇ ਗਏ, ਬਾਈਵੇਂ ਦਿਨ ਫਤਵਾ ਲਾਇਆਂ ਗਿਆ ਕਿ ਰੁਕਨਦੀਨ ਨੂੰ ਜ਼ਮੀਨ ਵਿੱਚ ਅੱਧਾ ਦੱਬ ਕੇ ਸੰਗਸਾਰ ਕਰ ਦਿੱਤਾ ਜਾਵੇ। ਅਖੀਰੀ ਬਿਆਨ ਕਲਮਬੰਦ ਕਰਨ ਦਾ ਮੌਕਾ ਆਇਆ, ਰੁਕਨਦੀਨ ਨੇ ਮੱਕੇ ਦੇ ਸਭ ਲੋਕਾਂ ਦੇ ਸਾਹਮਣੇ ਬਿਆਨ ਇਉਂ ਦਰਜ ਕਰਵਾਇਆ।‘ਰੁਬਾਨੀਆਂ ਖ਼ਤੀਬਾ ਅਲ ਇਮਾਮੇ ਹਜ਼ਰਤ ਨਾਨਕ ਮਾ, ਅਲਕਲਾਮੇਹੂ ਇਨਾ ਹਮ ਫੀਹੇ ਮੁਸਲੇ ਮੂਨ’

ਭਾਵ: ਮੇਰਾ ਰੱਬ ਮੇਰਾ ਦੀਨ ਇਮਾਮ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਲਾਮ ਤੇ ਕਿਤਾਬ ਦਾ ਮਾਲਕ ਹੈ ਤਹਿਕੀਮ ਗ਼ੋਸ ਨਾਨਕ ਸ਼ਾਹ ਨੂੰ ਮੰਨਣ ਵਾਲ਼ਾ ਹਾਂ।ਜੇ ਤੁਸੀਂ ਵੀ ਮੁਕਤੀ ਚਾਹੁੰਦੇ ਹੋ ਤਾਂ ਨਾਨਕ ਸ਼ਾਹ ਦੀ ਸ਼ਰਣ ਵਿੱਚ ਆ ਜਾਣਾ। ਏਨਾ ਕਹਿ ਸਰੀਰ ਛੱਡ ਦਿੱਤਾ। ਜਿਹੜੇ ਲੋਕ ਪੱਥਰਾਂ ਨਾਲ਼ ਝੋਲ਼ੀਆਂ ਭਰੀਂ ਫਿਰਦੇ ਸਨ, ਰੁਕਨਦੀਨ ਜੀ ਨੂੰ ਸੰਗਸਾਰ ਕਰਨ ਲਈ, ਉਨ੍ਹਾਂ ਦੇ ਹੱਥੋਂ ਪੱਥਰ ਉਨ੍ਹਾਂ ਦੇ ਪੈਰਾਂ ਤੇ ਡਿੱਗ ਪਏ।ਓਥੇ ਹਾਜ਼ਿਰ ਬਹੁ ਗਿਣਤੀ ਲੋਕ ਨਾਨਕ ਸ਼ਾਹ ਤੇ ਈਮਾਨ ਲੈ ਆਏ।

ਹਾਲੇ ਤੱਕ ਵੀ ਓਥੇ ਬਹੁਤ ਸਾਰੇ ਲੋਕ ਨਾਨਕ ਨਾਮ ਲੇਵਾ ਹਨ ਅਤੇ ਸਾਬਤ ਸੂਰਤ ਰਹਿੰਦ ਹਨ।ਮੱਕੇ ਦੇ ਪੱਛਮੀ ਸਿਰੇ ਤੇ ਤਿੰਨ ਹੁਜਰੇ ਹਨ : 1. ਸੁਲਤਾਨ ਬਾਹੂ 2. ਬਾਬਾ ਫ਼ਰੀਦ 3. ਗੁਰੂ ਨਾਨਕ ਸ਼ਾਹ ਫ਼ਕੀਰ ਮੱਕੇ ਦੇ ਲਾਗੇ ਅਮਰਾ ਸ਼ਹਿਰ ਦੇ ਹਾਕਮ ਇਮਾਮ ਜਾਫ਼ਰ ਤੇ ਪੁੱਤਰ ਗ਼ੁਲਾਮ ਕਾਦਰ ਨੇ ਪ੍ਰੇਮ ਸਦਕੇ ਨਿਜੀ ਮਸਜਿਦ ਗੁਰੂ ਨਾਨਕ ਸ਼ਾਹ ਦੇ ਪ੍ਰਚਾਰ ਹਿਤ ਦਾਨ ਕਰ ਦਿੱਤੀ ਸੀ , ਜੋ ਅੱਜ ਤੱਕ ‘ਮਸਜਿਦ ਵਲੀ-ਏ-ਹਿੰਦ’ ਭਾਵ ਹਿੰਦ ਦੇ ਵਲੀ ਦੀ ਮਸਜਿਦ ਦੇ ਨਾਂ ਨਾਲ਼ ਮਸ਼ਹੂਰ ਹੈ। (ਵਲੀ ਸ਼ਬਦ ਦਾ ਬਹੁਵਚਨ ਹੀ ਔਲੀਆ ਹੈ)

Share this...
Share on Facebook
Facebook
0