ਰਵੀ ਸਿੰਘ ਖਾਲਸਾ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ

ਖਾਲਸਾ ਏਡ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ਦੇ ਅਧਾਰਿਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ 1999 ਵਿਚ ਸਥਾਪਨਾ ਕੀਤੀ ਗਈ ਅਤੇ ਬਰਤਾਨਵੀ ਚੈਰਿਟੀ ਕਮਿਸ਼ਨ ਤੋਂ ਮਾਨਤਾ ਪਰਾਪਤ ਹੈ ਅਤੇ ਇਹ ਨਿਰਸਵਾਰਥ, ਉੱਤਰੀ ਅਮਰੀਕਾ ਅਤੇ ਏਸ਼ੀਆ ‘ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ। ਖਾਲਸਾ ਏਡ ਦਾ ਇਹ ਇਕ ਹੋਰ ਲੰਮਾ ਸਮਾਂ ਪ੍ਰੋਜੈਕਟ ਹੈ। ਇਸਦਾ ਮੁੱਖ ਧਿਆਨ ਦੁਨੀਆ ਭਰ ਵਿਚ ਭੁੱਖ ਮਿਟਾਉਣ ‘ਤੇ ਹੈ।

ਇਹ ਲੰਗਰ ਦੀ ਸਿੱਖ ਧਾਰਨਾ ‘ਤੇ ਅਧਾਰਿਤ ਹੈ, ਜਿਸਦਾ ਅਰਥ ਹੈ ਹਰੇਕ ਲਈ ਮੁਫਤ ਭੋਜਨ। ਲੰਗਰ ਏਡ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤ ਸਾਰੀਆ ਸੰਸਥਾਵਾਂ ਨੂੰ ਸੰਗਠਿਤ ਕਰਦੀ ਹੈ ਜਿਥੇ ਖਾਣੇ ਦੀ ਜ਼ਰੂਰਤ ਹੁੰਦੀ ਹੈ। ਰਵੀ ਸਿੰਘ ਇੱਕ ਅਜਿਹਾ ਸਿੱਖ ਹੈ, ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਦੀਨ ਦੁਖੀਆਂ ਦੀ ਸੇਵਾ ਕਰ ਰਿਹਾ ਹੈ। ਸਿੱਖ ਸੇਵਾ ਦੀ ਵਿਰਾਸਤ ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆਂ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਬਚਨਵੱਧ ਹਨ। ਧਰਮ ਇੱਕ ਸਿੱਖ ਲਈ ਜ਼ਿੰਦਗੀ ਹੈ। ਉਹ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦਾ। ਸਿੱਖ ਧਰਮ ਵਿਚ ਸੇਵਾ ਦੀ ਭਾਵਨਾ ਦਾ ਪ੍ਰੇਰਨਾ ਸਰੋਤ ਭਾਈ ਘਨ੍ਹਈਆ ਹੈ, ਜਿਸਨੂੰ ਰਵੀ ਸਿੰਘ ਦੇ ਨਾਮ ਨਾਲ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ।

Share this...
Share on Facebook
Facebook
error: Content is protected !!