ਸਬਜ਼ੀ ਨਾਲ ਕਰੋ ਸ਼ੂਗਰ ਦੀ ਬਿਮਾਰੀ ਨੂੰ ਬਿਲਕੁਲ ਜੜ੍ਹ ਤੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ ਸ਼ੂਗਰ ਬਹੁਤ ਪੁਰਾਣੀ ਬਿਮਾਰੀ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਚਰਕ ਅਤੇ ਸੁਸ਼ਰੁਤ ਨੇ ਇਸ ਨੂੰ ਮਧੂਮੇਹ ਦਾ ਨਾਂਅ ਦਿੱਤਾ ਸੀ। ਉੱਚ ਖੂਨ ਦਬਾਅ ਦੀ ਤਰ੍ਹਾਂ ਸ਼ੂਗਰ ਵੀ ਇਕ ਵਾਰ ਹੋ ਜਾਣ ਪਿੱਛੋਂ ਜੀਵਨ ਭਰ ਦਾ ਸਾਥੀ ਬਣ ਜਾਂਦੀ ਹੈ। ਜੀਵਨ ਵਿਚ ਖਾਣ-ਪੀਣ, ਸਰੀਰਕ ਮਿਹਨਤ ਤੋਂ ਬਚਣਾ, ਰਹਿਣ- ਸਹਿਣ, ਮਾਨਸਿਕ ਪ੍ਰੇਸ਼ਾਨੀਆਂ ਆਦਿ ਸ਼ੂਗਰ ਦੇ ਰੋਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਹਨ। ਇਸ ਬਿਮਾਰੀ ਦਾ ਪ੍ਰਭਾਵ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਪੈਂਦਾ ਹੈ, ਜਿਵੇਂ ਅੱਖਾਂ ਵਿਚ ਮੋਤੀਆ ਰੋਗ ਪਹਿਲਾਂ ਹੁੰਦਾ ਹੈ, ਜਿਸ ਦਾ ਪੂਰਨ ਇਲਾਜ ਨਾ ਕਰਵਾਉਣ ਕਰਕੇ ਰੋਗੀ ਪੂਰਾ ਅੰਨ੍ਹਾ ਹੋ ਜਾਂਦਾ ਹੈ। ਇਸ ਬਿਮਾਰੀ ਦਾ ਅਸਰ ਗੁਰਦਿਆਂ ‘ਤੇ ਪੈਂਦਾ ਹੈ।

ਸ਼ੂਗਰ ਦੇ ਨਾਲ ਉੱਚ ਖੂਨ ਦਬਾਅ ਵੀ ਹੋਣ ‘ਤੇ ਖੂਨ ਦੀ ਨਲੀ ਵਿਚ ਚਰਬੀ ਦਾ ਜਮਾਅ ਵਧੇਰੇ ਹੁੰਦਾ ਹੈ, ਜਿਸ ਕਰਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਸਹੀ ਰੂਪ ਨਾਲ ਇਲਾਜ ਨਾ ਹੋਣ ਕਰਕੇ ਰੋਗੀ ਦੀ ਮੌਤ ਵੀ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਦੇ ਬਾਪ, ਦਾਦਾ ਜਾਂ ਵਡੇਰਿਆਂ ਨੂੰ ਇਹ ਬਿਮਾਰੀ ਰਹੀ ਹੋਵੇ, ਉਨ੍ਹਾਂ ਨੂੰ ਖਾਸ ਕਰਕੇ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ। ਵੱਡੀ ਉਮਰ ਦੇ ਲੋਕਾਂ ਨੂੰ ਸਾਲ ਵਿਚ ਇਕ ਵਾਰ ਖੂਨ ਅਤੇ ਪਿਸ਼ਾਬ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਿਨ੍ਹਾਂ ਨੂੰ ਸ਼ੂਗਰ ਦੀ ਪਹਿਲਾਂ ਸੰਭਾਵਨਾ ਹੋਵੇ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਖੰਡ, ਗੁੜ, ਮਿਠਾਈ, ਘਿਓ, ਮੱਖਣ ਆਦਿ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਸਰੀਰ ਨੂੰ ਆਲਸੀ ਨਹੀਂ ਬਣਨ ਦੇਣਾ ਚਾਹੀਦਾ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਨਿਯਮਤ ਕਰਨੀ ਚਾਹੀਦੀ ਹੈ, ਬਿਮਾਰੀ ਦੇ ਲੱਛਣ ਦੇਖਦਿਆਂ ਹੀ ਸਹੀ ਇਲਾਜ ਕਰਨਾ ਚਾਹੀਦਾ ਹੈ।

Share this...
Share on Facebook
Facebook
0