ਸਰੀਰ ਦੀਆਂ ਕਈ ਬਿਮਾਰੀਆਂ ਨੂੰ ਖਤਮ ਕਰਦੀ ਹੈ ਅਜਵਾਇਣ

ਵੀਡੀਓ ਥੱਲੇ ਜਾ ਕੇ ਦੇਖੋ ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਬਦਹਜ਼ਮੀ ਖਾਣਾ ਖਾਣ ਤੋਂ ਬਾਅਦ ਭਾਰਾਪਨ ਹੋਣ ‘ਤੇ ਇਕ ਚਮਚ ਅਜਵਾਇਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ। ਕਈ ਲੋਕਾਂ ਨੂੰ ਪੇਟ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ, ਜਿਵੇਂ ਕਿ ਕਬਜ਼। ਇਸ ਦੇ ਲਈ ਰੋਜ਼ਾਨਾ ਖਾਣਾ-ਖਾਣ ਤੋਂ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਅਜਵਾਇਣ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋਵੇਗੀ।

ਗੁਰਦੇ ਦੀ ਪੱਥਰੀ ਦੇ ਇਲਾਜ ਲਈ ਅਜਵਾਇਣ ਬਹੁਤ ਲਾਭਕਾਰੀ ਹੈ। ਅਜਵਾਇਣ, ਸ਼ਹਿਦ ਅਤੇ ਸਿਰਕੇ ਦਾ ਲਗਾਤਾਰ 15 ਦਿਨ ਤੱਕ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ। ਅਸਥਮਾ ਦੇ ਇਲਾਜ ਲਈ ਵੀ ਅਜਵਾਇਣ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਰੋਜ਼ਾਨਾ ਦਿਨ ਵਿਚ 2 ਵਾਰ ਅਜਵਾਇਣ ਨਾਲ ਗੁੜ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ। ਪੇਟ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਅਜਵਾਇਣ ਅਤੇ ਨਮਕ ਦਾ ਸੇਵਨ ਕੋਸੇ ਪਾਣੀ ਨਾਲ ਕਰੋ। ਦਸਤ ਵਿਚ ਅਜਵਾਇਣ ਸਭ ਤੋਂ ਵਧੀਆ ਘਰੇਲੂ ਉਪਾਅ ਹੈ। 1 ਗਿਲਾਸ ਪਾਣੀ ਵਿਚ 1 ਚਮਚ ਅਜਵਾਇਣ ਪਾ ਕੇ ਉਬਾਲ ਲਓ ਅਤੇ ਇਸ ਨੂੰ ਛਾਣ ਕੇ ਠੰਡਾ ਕਰ ਲਓ। ਇਸ ਪਾਣੀ ਨੂੰ ਦਿਨ ਵਿਚ 2-3 ਵਾਰ ਪੀਣ ਨਾਲ ਦਸਤ ਠੀਕ ਹੋ ਜਾਂਦੇ ਹਨ। ਮੌਸਮ ਵਿਚ ਬਦਲਾਅ ਕਾਰਨ ਸਰਦੀ ਅਤੇ ਜ਼ੁਕਾਮ ਹੋ ਜਾਂਦਾ ਹੈ। ਅਜਿਹੇ ਵਿਚ ਪੀਸੀ ਹੋਈ ਅਜਵਾਇਣ ਨੂੰ ਸੁੰਘਣ ਨਾਲ ਰਾਹਤ ਮਿਲਦੀ ਹੈ। ਇਹ ਮਾਈਗ੍ਰੇਨ ਵਿਚ ਵੀ ਫਾਇਦੇਮੰਦ ਹੈ

Share this...
Share on Facebook
Facebook
0