ਬੈੱਡ ਨਾਲੋਂ ਮੰਜਾ ਹੈ ਸਾਡੀ ਸਿਹਤ ਲਈ ਕਈ ਗੁਣਾ ਚੰਗਾ

ਭਾਰਤ ਦੇ ਦੇਸੀ ਮੰਜੇ ਆਸਟ੍ਰੇਲੀਆ ਵਿਚ ਡੇਨਿਯਲ ਨਾਮ ਦਾ ਇੱਕ ਆਦਮੀ 990 ਆਸਟ੍ਰੇਲੀਅਨ ਡਾਲਰ ਜੋ ਸਾਡੇ ਲਗਪਗ 65 ਹਜਾਰ ਰੁਪਏ ਬਣਦੇ ਹਨ ਵਿਚ ਵੇਚ ਰਿਹਾ ਹੈ। ਇਸਦੇ ਫਾਇਦੇ ਫੈਸ਼ਣ ਦੇ ਅੱਗੇ ਬੌਣੇ ਬਣ ਗਏ ਹਨ। ਅਸੀਂ ਲੋਕ ਇਸਨੂੰ ਇੱਕ ਬੇਕਾਰ ਫੈਸ਼ਣ ਮੰਨ ਕੇ ਇੱਕ ਪਾਸੇ ਖੜਾ ਕਰ ਰਹੇ ਹਾਂ। ਸਾਡੇ ਬਜੁਰਗਾਂ ਦੀ ਸੌਣ ਦੇ ਲਈ ਮੰਜੇ ਸਭ ਤੋਂ ਉੱਤਮ ਖੋਜ ਹੈ। ਸਾਡੇ ਬਜੁਰਗਾਂ ਨੂੰ ਲੱਕੜੀ ਨੂੰ ਚੀਰਨਾ ਨਹੀਂ ਆਉਂਦਾ ਹੋਵੇਗਾ? ਉਹ ਵੀ ਲੱਕੜੀ ਚੀਰ ਕੇ ਉਸਦੀਆਂ ਫੱਟੀਆਂ ਬਣਾ ਕੇ ਡਬਲ ਬੈੱਡ ਬਣਾ ਸਕਦੇ ਸਨ। ਲੱਕੜ ਦੀਆਂ ਫੱਟੀਆਂ ਨੂੰ ਕਿੱਲ ਹੀ ਠੋਕਣੀਆਂ ਹੁੰਦੀਆਂ ਹਨ? ਡਬਲ ਬੈੱਡ ਬਣਾਉਣਾ ਕੋਈ ਰੋਕੇਟ ਸਾਇੰਸ ਨਹੀਂ ਹੈ। ਮੰਜਾ ਬਣਾਉਣਾ ਵੀ ਭਾਵੇਂ ਕੋਈ ਰਾਕੇਟ ਸਾਇੰਸ ਨਹੀਂ ਹੈ ਪਰ ਮੰਜਾ ਬਣਾਉਣਾ ਇੱਕ ਕਲਾ ਹੈ ਉਸਨੂੰ ਰੱਸੀ ਨਾਲ ਬੁਣਨਾ ਪੈਂਦਾ ਹੈ ਅਤੇ ਉਸ ਵਿਚ ਦਿਮਾਗ ਲੱਗਦਾ ਹੈ।

ਇੱਕ ਸਮਝਦਾਰੀ ਹੈ ਕਿ ਕਿਸ ਤਰਾਂ ਸਰੀਰ ਨੂੰ ਜਿਆਦਾ ਆਰਾਮ ਮਿਲ ਸਕੇ। ਜਦ ਅਸੀਂ ਸੌਂਦੇ ਹਾਂ ਤਦ ਸਿਰ ਅਤੇ ਪੈਰਾਂ ਦੇ ਮੁਕਾਬਲੇ ਪੇਟ ਨੂੰ ਜਿਆਦਾ ਖੂਨ ਦੀ ਜਰੂਰਤ ਹੁੰਦੀ ਹੈ ਕਿਉਂਕਿ ਰਾਤ ਹੋਵੇ ਜਾਂ ਦੁਪਹਿਰ ਹੋਵੇ ਲੋਕ ਅਕਸਰ ਖਾਣੇ ਦੇ ਬਾਅਦ ਹੀ ਸੌਂਦੇ ਹਨ। ਪੇਟ ਨੂੰ ਪਾਚਣ ਕਿਰਿਆਂ ਦੇ ਲਈ ਜਿਆਦਾ ਖੂਨ ਦੀ ਜਰੂਰਤ ਹੁੰਦੀ ਹੈ। ਇਸ ਲਈ ਸਾਡੀ ਸਿਹਤ ਨੂੰ ਸੌਂਦੇ ਸਮੇਂ ਮੰਜੇ ਦੀ ਜੋਲੀ ਹੀ ਲਾਭ ਪਹੁੰਚਾ ਸਕਦੀ ਹੈ। ਦੁਨੀਆਂ ਵਿਚ ਜਿੰਨੀਂਆਂ ਵੀ ਆਰਾਮ ਕੁਰਸੀਆਂ ਹਨ ਉਹਨਾਂ ਵਿਚ ਵੀ ਮੰਜੇ ਦੀ ਤਰਾਂ ਜੋਲੀ ਬਣਾਈ ਜਾਂਦੀ ਹੈ। ਮੰਜੇ ਉੱਪਰ ਸੌਣ ਨਾਲ ਕਮਰ ਦਾ ਦਰਦ ਨਹੀ ਹੁੰਦਾ। ਬੱਚਿਆਂ ਦਾ ਪੁਰਾਣਾ ਪਾਲਣਾ ਸਿਰਫ ਕੱਪੜੇ ਦੀ ਜੋਲੀ ਦਾ ਸੀ, ਲੱਕੜੀ ਦਾ ਬੈੱਡ ਬਣਾ ਕੇ ਉਸਨੂੰ ਵਿਗਾੜ ਦਿੱਤਾ ਹੈ।

ਸੂਰਜ ਦੀ ਧੁੱਪ ਬਹੁਤ ਵਧੀਆ ਕੀਟਨਾਸ਼ਕ ਹੈ, ਮੰਜੇ ਨੂੰ ਧੁੱਪ ਵਿਚ ਰੱਖਣ ਨਾਲ ਇਸਨੂੰ ਸਿਉਂਕ ਵੀ ਨਹੀ ਪੈਂਦੀ। ਡਬਲਬੈੱਡ ਦੇ ਨੀਚੇ ਹਨੇਰਾ ਹੁੰਦਾ ਹੈ, ਉਸ ਵਿਚ ਰੋਗਾਂ ਦੇ ਕੀਟਾਣੂ ਪੈਦਾ ਹੁੰਦੇ ਹਨ। ਵਜਨ ਵਿਚ ਭਾਰਾ ਹੁੰਦਾ ਹੈ ਇਸ ਲਈ ਰੋਜ-ਰੋਜ ਸਫਾਈ ਨਹੀਂ ਹੋ ਸਕਦੀ। ਮੰਜੇ ਨੂੰ ਰੋਜ ਸਵੇਰੇ ਖੜਾ ਕਰ ਦਿੱਤਾ ਜਾਂਦਾ ਹੈ ਅਤੇ ਸਫਾਈ ਵੀ ਹੋ ਜਾਂਦੀ ਹੈ। ਕਿਸਾਨਾਂ ਦੇ ਲਈ ਮੰਜਾ ਬਣਾਉਣਾ ਬਹੁਤ ਹੀ ਸਸਤਾ ਪੈਂਦਾ ਹੈ, ਮਿਸਤਰੀ ਨੂੰ ਥੋੜੀ ਮਜਦੂਰੀ ਹੀ ਦੇਣੀ ਪੈਂਦੀ ਹੈ ਕਿਉਂਕਿ ਲੱਕੜ ਖੁੱਦ ਦੀ ਹੁਦੀ ਹੈ ,ਖੁੱਦ ਦੀ ਹੀ ਰੱਸੀ ਹੁੰਦੀ ਹੈ ਅਤੇ ਮੰਜਾ ਖੁੱਦ ਹੀ ਬੁਣ ਲਿਆ ਜਾਂਦਾ ਹੈ। ਜੇ ਅਸੀਂ ਬਾਜਾਰ ਵਿਚੋਂ ਮੰਜੇ ਨੂੰ ਲੈਣਾ ਹੋਵੇ ਤਾਂ 2 ਹਜਾਰ ਤੋਂ ਘੱਟ ਨਹੀਂ ਆਉਂਦਾ। ਅੱਜ ਦੇ ਸਮੇਂ ਵਿਚ ਕਪਾਸ ਦੀ ਰੱਸੀ ਮਹਿੰਗੀ ਪੈਂਦੀ ਹੈ। ਸਸਤੇ ਪਲਾਸਟਿਕ ਦੇ ਬਦਲੇ ਹਜਾਰਾਂ ਰੁਪਏ ਦੀ ਦਵਾ ਅਤੇ ਡਾਕਟਰ ਦਾ ਖਰਚ ਬਚਾਇਆ ਜਾ ਸਕਦਾ ਹੈ।

Share this...
Share on Facebook
Facebook
0