ਨੀਟੂ ਸ਼ਟਰਾਂ ਵਾਲਾ ਨੇ ਦਸਮ ਪਾਤਸ਼ਾਹ ਵਾਲੀ ਪੰਕਤੀ ਨੂੰ ਗਲਤ ਤਰੀਕੇ ਨਾਲ ਬੋਲਿਆ ਚੜ੍ਹਿਆ ਅੜਿੱਕੇ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਦਾ ਰੋਂਦੇ ਹੋਏ ਦਾ ਵੀਡੀਓ ਬੇਹੱਦ ਵਾਇਰਲ ਹੋਇਆ ਸੀ। ਜਲੰਧਰ ‘ਚ ਸ਼ਟਰ ਬਣਾਉਣ ਦਾ ਕੰਮ ਕਰਦਾ ਨੀਟੂ ਨੀਟੂ ਹੁਣ ਕੋਈ ਪਛਾਣ ਦਾ ਮੁਥਾਜ ਨਹੀਂ ਹੈ। ਨੀਟੂ ਭਾਵੁਕ ਹੁੰਦਿਆਂ ਕਹਿ ਰਿਹਾ ਸੀ ਕਿ ਪਰਿਵਾਰ ਵਿੱਚ ਨੌ ਮੈਂਬਰ ਪਰ ਸਿਰਫ 5 ਵੋਟਾਂ ਮਿਲੀਆਂ। ਅਸਲ ਵਿੱਚ ਨੀਟੂ ਨੂੰ 856 ਵੋਟਾਂ ਹਾਸਲ ਹੋਈਆਂ ਹਨ। ਚੋਣਾਂ ਦੇ ਅਸਲ ਨਤੀਜੇ ਜਾਣਨ ਮਗਰੋਂ ਨੀਟੂ ਹੁਣ ਕੰਮ ‘ਤੇ ਪਰਤ ਆਇਆ ਹੈ। ਨੀਟੂ ਨੇ ਕਿਹਾ ਕਿ ਲੋਕਾਂ ਦੇ ਪਿਆਰ ਨੇ ਮਰਨ ਤੋਂ ਬਚਾ ਲਿਆ। ਨੀਟੂ ਦਾ ਦਾਅਵਾ ਹੈ ਕਿ ਉਸ ਨੇ 50 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਚੋਣ ਲੜੀ ਸੀ ਤੇ ਵਾਇਰਲ ਵੀਡੀਓ ‘ਚ ਉਹ ਚੋਣਾਂ ਤੋਂ ਤੌਬਾ ਕਰਦੇ ਵੀ ਦਿਖਾਈ ਦਿੰਦੇ ਹਨ।

ਪਰ ਹੁਣ ਲੋਕਾਂ ਦਾ ਹੁੰਗਾਰਾ ਵੇਖ ਕੇ ਨੀਟੂ ਹੌਸਲੇ ਵਿੱਚ ਹੈ ਅਤੇ ਕਹਿ ਰਿਹਾ ਹੈ ਕਿ ਹੁਣ ਸਾਰੀਆਂ ਚੋਣਾਂ ਲੜਨਾ ਚਾਹੁੰਦਾ ਹਾਂ।ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਇਕ ਫਿਰ ਤੋਂ ਚਰਚਾ ‘ਚ ਹੈ। ਇਸ ਵਾਰ ਉਸ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕਰ ਦਿੱਤਾ ਹੈ।

ਇਕ ਪਾਸੇ ਜਿਥੇ ਸਰਕਾਰ ਕਿਸੇ ਵੀ ਗੁੰਮਰਾਹਕੁੰਨ ਪ੍ਰਚਾਰ ‘ਤੇ ਧਿਆਨ ਨਾ ਦੇਣ ਦੀ ਗੱਲ ਕਰ ਰਹੀ ਹੈ ਉਥੇ ਨੀਟੂ ਦੇ ਇਸ ਪ੍ਰਚਾਰ ਤੋਂ ਬਾਅਦ ਲੋਕਾਂ ‘ਚ ਗੁੱਸਾ ਵਧ ਗਿਆ ਹੈ। ਨੀਟੂ ਸ਼ਟਰਾਂ ਵਾਲੇ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਿਹਾ ਕਿ ਉਸ ਨੇ ਇਕ ਦਵਾਈ ਬਣਾ ਲਈ ਹੈ ਜੋ ਕੋਰੋਨਾ ਮਾਸ ਨਾਲ ਲੜ ਸਕਦੀ ਹੈ। ਕੋਰੋਨਾ ਵਾਇਰਸ ਨੂੰ ਕੋਰੋਨਾ ਮਾਸ ਬੋਲਣ ਵਾਲੇ ਨੀਟੂ ਨੇ ਦਾਅਵਾ ਕੀਤਾ ਕਿ ਇਕ ਘੰਟੇ ‘ਚ ਉਸ ਦੀ ਦਵਾਈ ਅਸਰ ਕਰਦੀ ਹੈ ਅਤੇ ਮਰੀਜ਼ ਖੁਦ ਨੂੰ ਠੀਕ ਮਹਿਸੂਸ ਕਰਦਾ ਹੈ।ਡਰੇ ਹੋਏ ਲੋਕਾਂ ਨੂੰ ਆਪਣੀ ਦਵਾਈ ਦਾ ਅਸਰ ਦੱਸ ਕੇ ਕਿਸੇ ਦੀ ਜਾਨ ਨਾਲ ਖਿਲਵਾੜ ਕਰ ਰਿਹਾ ਹੈ।

Share this...
Share on Facebook
Facebook
0