ਪੰਜਾਬੀਆਂ ਦੇ ਵਿਆਹ ਅਤੇ ਉਹਨਾਂ ਵਿੱਚ ਹੋਣ ਵਾਲੇ ਰੀਤੀ-ਰਿਵਾਜ

ਵਿਆਹ ਵਿੱਚ ਨਿਭਾਈਆਂ ਜਾਣ ਵਾਲੀਆਂ ਇਹ ਸਾਰੀਆਂ ਰਸਮਾਂ ਦਾ ਮਨੁੱਖ ਦੇ ਆਮ ਜੀਵਨ ਵਿੱਚ ਬਹੁਤ ਵੱਡਾ ਸਥਾਨ ਹੁੰਦਾ ਹੈ ਇਹ ਸਾਰੀਆਂ ਰਸਮਾਂ ਨੂੰ ਨਿਭਾਉਣ ਪਿੱਛੇ ਅਨੇਕਾਂ ਹੀ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਕਾਰਣ ਹੁੰਦੇ ਹਨ। ਵਿਆਹ ਦੀਆਂ ਇਹ ਸਾਰੀਂਆਂ ਰਸਮਾਂ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਪਛਾਣਿਆ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਦੀ ਬੁਨਿਆਦ ਹਨ।
ਪੰਜਾਬੀ ਵਿਆਹ ਬਹੁਤ ਵਿਸਤ੍ਰਿਤ ਹੀ ਅਤੇ ਜਟਿਲ ਪ੍ਰਕਿਰਿਆ ਵਿੱਚੋ ਲੰਘਦਾ ਹੈ। ਇਹ ਪ੍ਰਕਿਰਿਆ ਸਮੇਂ ਅਨੁਸਾਰ ਬਹੁਤ ਵੱਡੇ ਸਮੇਂ ਉੱਫਰ ਫ਼ੈਲੀ ਹੁੰਦੀ ਹੈ। ਰੋਕੇ ਜਾਂ ਠਾਕੇ ਤੋਂ ਲੈ ਕੇ ਕੁੜੀ ਨੂੰ ਚੌਂਕੇ ਚੁੱਲ੍ਹੇ ਚੜ੍ਹਾਉਣ ਤਕ ਇਹ ਚੱਲਦੀ ਜਾਂਦੀ ਹੈ । ਇਸ ਦੌਰਾਨ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਰਸਮਾਂ ਹੁੰਦੀਆਂ ਹਨ ਜਿਨ੍ਹਾਂ ਰਾਹੀ ਵਿਆਹ ਦੀ ਸੰਸਥਾ ਦੀ ਸਮਾਜਿਕ ਸਥਾਪਨਾ ਹੁੰਦੀ ਹੈ। ਮੁੱਖ ਤੌਰ ‘ਤੇ ਹੇਠ ਲਿਖੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ: ਵਰ ਦੀ ਚੋਣ, ਵੇਖ ਵਿਖਾਵਾ, ਸ਼ਗਨ ਤੇ ਮੰਗਣਾ, ਸਾਹੇ ਬੱਜਣਾ, ਵਰੀ ਬਣਾਉਣਾ, ਗੰਡ ਭੇਜਣਾ, ਮਾਂਈਏ ਪੈਣਾ, ਸ਼ਿਹਰੇ ਬੰਨਾਈ, ਰਿਬਣ ਕੱਟਣਾ, ਲਾਵਾਂ, ਡੋਲੀ ਆਦਿ । ਭਾਵੇ ਪੰਜਾਬ ਦੇ ਵੱਖੋ ਵੱਖ ਇਲਾਕਿਆ ਵਿੱਚ ਇਨ੍ਹਾਂ ਦੇ ਨਿਭਾਉਣ ਵਿੱਚ ਵੀ ਥਓੜ੍ਹਾ ਬਹੁਤ ਅਮਤਰ ਆ ਜਾਂਦਾ ਹੈ ਅਤੇ ਕਈ ਰਸਮਾਂ ਕਿਸੇ ਖਾਸ ਖੇਤਰ ਵਿੱਚ ਤਾਂ ਕੀਤੀਆਂ ਜਾਂਦੀਆਂ ਹਨ ਪਰ ਦੂਸਰੇ ਖੇਤਰਾਂ ਵਿੱਚ ਨਹੀਂ।
ਵਿਆਹ ਦਾ ਹਰ ਮਨੁੱਖ ਦੀ ਜਿੰਦਗੀ ਵਿੱਚ ਕਾਫੀ ਮਹੱਤਵ ਹੁੰਦਾ ਹੈ । ਜਿਨਸੀ ਲੋੜਾ ਨੂੰ ਪੂਰਾ ਕਰਨ ਹਰ ਸਮਾਜ ਦੇ ਮਨੁੱਖ ਦੀ ਮੁੱਖ ਹੈ। ਇਹ ਲੋੜ ਵੀ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਵੱਡੇ ਹੋ ਜਾਦੇ ਹਨ ਤੇ ਇਕ ਦੂਜੇ ਨੂੰ ਸਮਝਣ ਲੱਗ ਜਾਂਦੇ ਹਨ ਤਾਂ ਸਮਾਜ ਇਸ ਲੋੜ ਦੀ ਪੂਰਤੀ ਲਈ ਵੱਖ ਵੱਖ ਰਸਮਾਂ ਨਿਭਾ ਕੇ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁੱਖ ਕਾਫੀ ਸਾਧਨ ਅਪਣਾਉਂਦਾ ਹੈ। ਜਿਹਨਾਂ ਵਿਚੋਂ ਨਜਇਜ ਸੰੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ, ਇਸ ਨੂੰ ਜਾਇਜ ਮੰਨਿਆ ਜਾਣ ਲੱਗ ਜਾਦਾਂ ਹੈ ਕਿਉਕਿ ਸਮਾਜ ਇਸ ਨੂੰ ਅਪਣਾ ਲੈਦਾਂ ਹੈ । ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ ਮਰਦ ਨੂੰ ਸਮਾਜਿਕ ਨਿਯਮਾਂ ਅਨੁਸਾਰ ਕਾਮ ਸੰਤੁਸ਼ਟੀ ਦੀ ਮਨਜੂਰੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀ ਤਵ ਦੇ ਜੈਵਿਕ ਮਨੋਵਿਗਿਆਨਿਕ, ਅਧਿਆਤਮਿਕ, ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ ਸਮਾਜਿਕ, ਧਾਰਮਿਕ ਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜਿੰਮੇਵਾਰੀ ਵੀ ਨਿਸ਼ਚਿਤ ਕਰ ਦਿੰਦੀ ਹੈ। ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਬਾਪ, ਧੀ-ਭੈਣ, ਭਰਾ ਤੇ ਪੁੱਤ, ਚਾਚਾ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦਾ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਰਲ ਮਿਕ ਕੇ ਇਕ ਦੂਜੇ ਦੀ ਸਹਾਇਤਾ ਕਰਦੇ ਹੋਏ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ।

Share this...
Share on Facebook
Facebook
0